ਹਲਕਾ ਇੰਚਾਰਜ ਪ੍ਰਭਜੋਤ ਸਿੰਘ ਦਾ ਨਿੱਘਾ ਸਵਾਗਤ ਨਵਾਂਸ਼ਹਿਰ ਦੇ ਹਲਕਾ ਇੰਚਾਰਜ ਪ੍ਰਭਜੋਤ ਸਿੰਘ ਰਾਹੋਂ ਦਾ ਨਿੱਘਾ ਸਵਾਗਤ
Publish Date: Thu, 24 Sep 2026 06:18 PM (IST)
Updated Date: Thu, 24 Sep 2026 06:21 PM (IST)
ਗੌਰਵ ਗਾਬਾ, ਪੰਜਾਬੀ ਜਾਗਰਣ, ਰਾਹੋਂ : ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਪ੍ਰਭਜੋਤ ਸਿੰਘ ਰਾਹੋਂ ਨੂੰ ਹਲਕਾ ਨਵਾਂਸ਼ਹਿਰ ਦਾ ਹਲਕਾ ਇੰਚਾਰਜ ਨਿਯੁਕਤ ਕੀਤੇ ਜਾਣ ਤੋਂ ਬਾਅਦ ਰਾਹੋਂ ਵਿਖੇ ਉਨ੍ਹਾਂ ਦੇ ਸਵਾਗਤ ਮੌਕੇ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸ਼ਹਿਰ ਵਾਸੀਆਂ, ਸਮਰਥਕਾਂ ਅਤੇ ਰਾਹੋਂ ਮਾਰਕੀਟ ਦੇ ਵੱਡੀ ਗਿਣਤੀ ਵਿੱਚ ਦੁਕਾਨਦਾਰਾਂ ਵੱਲੋਂ ਪੰਜਾਬ ਪਾਇਪ ਐਂਡ ਸੈਨੇਟਰੀ ਸਟੋਰ ਮਾਛੀਵਾੜਾ ਰੋਡ ਰਾਹੋਂ ਵਿਖੇ ਪ੍ਰਭਜੋਤ ਸਿੰਘ ਰਾਹੋਂ ਦਾ ਭਰਵਾਂ ਸਵਾਗਤ ਕਰਦਿਆਂ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਪ੍ਰਭਜੋਤ ਸਿੰਘ ਰਾਹੋਂ ਨੂੰ ਗੁਲਦਸਤੇ ਭੇਟ ਕਰਨ ਦੇ ਨਾਲ-ਨਾਲ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਦੁਕਾਨਦਾਰਾਂ ਨੇ ਪ੍ਰਭਜੋਤ ਸਿੰਘ ਰਾਹੋਂ ਨਾਲ ਖੜ੍ਹਨ ਅਤੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਬੁਲਾਰਿਆਂ ਨੇ ਕਿਹਾ ਕਿ ਪ੍ਰਭਜੋਤ ਸਿੰਘ ਰਾਹੋਂ ਨੂੰ ਹਲਕਾ ਨਵਾਂਸ਼ਹਿਰ ਦੀ ਜ਼ਿੰਮੇਵਾਰੀ ਮਿਲਣਾ ਇਲਾਕੇ ਲਈ ਇੱਕ ਨਵੀਂ ਸਿਆਸੀ ਸਰਗਰਮੀ ਦੀ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਮਸਲਿਆਂ ਨੂੰ ਉਭਾਰਨ ਅਤੇ ਇਲਾਕੇ ਦੀਆਂ ਸਮੱਸਿਆਵਾਂ ਨੂੰ ਸਬੰਧਿਤ ਪੱਧਰ ’ਤੇ ਪਹੁੰਚਾਉਣ ਲਈ ਉਹ ਪ੍ਰਭਜੋਤ ਸਿੰਘ ਰਾਹੋਂ ਦੇ ਨਾਲ ਖੜ੍ਹੇ ਹਨ। ਇਸ ਮੌਕੇ ਪ੍ਰਭਜੋਤ ਸਿੰਘ ਰਾਹੋਂ ਨੇ ਮਿਲੇ ਭਰਵੇਂ ਪਿਆਰ ਅਤੇ ਸਨਮਾਨ ਲਈ ਸ਼ਹਿਰ ਵਾਸੀਆਂ, ਸਮਰਥਕਾਂ ਅਤੇ ਸਮੂਹ ਦੁਕਾਨਦਾਰਾਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਲੋਕਾਂ ਨੂੰ ਅਕਾਲੀ ਦਲ ਵਾਰਿਸ ਪੰਜਾਬ ਦਾ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਨਾਲ ਸਬੰਧਿਤ ਲੋਕਾਂ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਦੀ ਆਵਾਜ਼ ਬਣ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਉੱਚ ਪੱਧਰ ਤੱਕ ਪਹੁੰਚਾਉਣਾ ਅਤੇ ਵਿਕਾਸ ਕਾਰਜਾਂ ਨੂੰ ਤਰਜੀਹ ਦਿਵਾਉਣਾ ਉਨ੍ਹਾਂ ਦੀ ਮੁੱਖ ਜ਼ਿੰਮੇਵਾਰੀ ਹੋਵੇਗੀ। ਇਸ ਮੌਕੇ ਬਹਾਦੁਰ ਸਿੰਘ ਭਾਰਟਾ, ਸਤਨਾਮ ਸਿੰਘ ਭਾਰਟਾ, ਚੇਅਰਮੈਨ ਸਰਬਜੀਤ ਸਿੰਘ ਕਾਲਾ, ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗੌਰਵ ਗਾਬਾ, ਮਨਵੀਰ ਸਿੰਘ ਪਰਮਾਰ, ਪਰਦੀਪ ਸਿੰਘ, ਹਰਪ੍ਰੀਤ ਸਿੰਘ, ਸੁਰਿੰਦਰ ਸਿੰਘ, ਅਰੁਣ ਦੁੱਗਲ, ਹੈਪੀ ਹਿਆਲਾ, ਅਵਤਾਰ ਸਿੰਘ ਪਾਹਵਾ, ਕੁਲਵੀਰ ਸਿੰਘ, ਵਿਕਾਸ ਸਹੋਤਾ, ਸਤਨਾਮ ਸਿੰਘ ਸੈਣੀ, ਬੱਬੂ, ਵਿੱਕੀ ਜੈਨ, ਅਮਰਜੀਤ ਹਿਆਲਾ, ਅੱਬੀ ਗਾਬਾ, ਗੁਰਪ੍ਰੀਤ ਸਿੰਘ ਪਾਹਵਾ, ਸੋਨੂੰ, ਰੋਹਿਤ ਸਹੋਤਾ, ਸੁਮਿਤ ਚੋਪੜਾ, ਜੋਗਾ ਜੋਸ਼, ਅਮਰੀਕ ਸਿੰਘ ਪਾਹਵਾ, ਰਿੰਕੂ, ਬਿੱਟੂ ਸੈਣੀ, ਹਨੀ ਹਿਆਲਾ ਆਦਿ ਹਾਜ਼ਰ ਸਨ।