ਮੀਰੀ-ਪੀਰੀ ਖਾਲਸਾ ਮਾਰਚ ਦਾ ਕਰੀਮਪੁਰ ਚਾਹਵਾਲਾ ’ਚ ਨਿੱਘਾ ਸਵਾਗਤ ਮੀਰੀ-ਪੀਰੀ ਖਾਲਸਾ ਮਾਰਚ ਦਾ ਕਰੀਮਪੁਰ ਚਾਹਵਾਲਾ ਵਿਖੇ ਨਿੱਘਾ ਸਵਾਗਤ
Publish Date: Thu, 17 Sep 2026 07:02 PM (IST)
Updated Date: Thu, 17 Sep 2026 07:05 PM (IST)
ਹਰਦੀਪ ਚੌਧਰੀ, ਪੰਜਾਬੀ ਜਾਗਰਣ ਪੋਜੇਵਾਲ ਸਰਾਂ : ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ-ਪੀਰੀ ਦੇ ਸਿਧਾਂਤ ਨੂੰ ਸਮਰਪਿਤ ਮੀਰੀ-ਪੀਰੀ ਖਾਲਸਾ ਮਾਰਚ ਦਾ ਬਲਾਚੌਰ ਹਲਕੇ ਦੇ ਪਿੰਡ ਕਰੀਮਪੁਰ ਚਾਹਵਾਲਾ ਵਿਖੇ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ। ਇਹ ਖਾਲਸਾ ਮਾਰਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਰਵਾਨਾ ਹੋਇਆ। ਮਾਰਚ ਦੀ ਅਗਵਾਈ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗਿਆਨੀ ਹਰਜਿੰਦਰ ਸਿੰਘ ਧਾਮੀ ਵੱਲੋਂ ਕੀਤੀ ਜਾ ਰਹੀ ਹੈ। ਕਰੀਮਪੁਰ ਚਾਹਵਾਲਾ ਵਿਖੇ ਪਹੁੰਚਣ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਬਲਾਚੌਰ ਹਲਕਾ ਇੰਚਾਰਜ ਸੰਦੀਪ ਸਿੰਘ ਹਨੀ ਟੌਂਸਾ ਨੇ ਸਮੁੱਚੀ ਅਕਾਲੀ ਲੀਡਰਸ਼ਿਪ ਅਤੇ ਸੰਗਤ ਦੇ ਸਹਿਯੋਗ ਨਾਲ ਖਾਲਸਾ ਮਾਰਚ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਗਤ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਦਰਸਾਏ ਮੀਰੀ-ਪੀਰੀ ਦੇ ਸਿਧਾਂਤਾਂ ਬਾਰੇ ਵਿਚਾਰ ਸਾਂਝੇ ਕਰਦਿਆਂ ਗੁਰੂ ਸਾਹਿਬ ਦੇ ਉਪਦੇਸ਼ਾਂ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰੇਮ ਟੋਰੋਵਾਲ, ਰਿੰਕੂ ਛੁਛੇਵਾਲ, ਬਿਮਲ ਸਾਬਕਾ ਚੇਅਰਮੈਨ, ਤਰਲੋਚਨ ਰੱਕੜ, ਗੁਰਦੀਪ ਬਕਾਪੁਰ, ਸੋਨੂੰ ਬੂਥਗੜ੍ਹ, ਗੌਰਵ ਚੌਹਾਨ, ਚੰਨੀ ਸਰਪੰਚ ਚੂਹੜਪੁਰ, ਮਾ. ਦੇਵ ਰਾਜ ਸੰਡਰੇਵਾਲ, ਬਿੱਟੂ ਕਰੀਮਪੁਰ ਚਾਹਵਾਲਾ, ਰਣਵੀਰ ਸਿੰਘ ਭੱਟੀ ਚਣਕੋਈ, ਹਰਨੇਕ ਚੌਧਰੀ, ਦਿਲਾਵਰ ਸਿੰਘ ਦਿੱਲੀ, ਮੋਹਨ ਸਿੰਘ ਰਾਣੇਵਾਲ, ਬਲਬੀਰ ਮਾਲੇਵਾਲ, ਹੇਮ ਰਾਜ ਸੰਡਰੇਵਾਲ, ਅਜਮੇਰ ਸਿੰਘ ਬਾਰਾਪੁਰ, ਸਤਨਾਮ ਸਿੰਘ, ਅਵਤਾਰ ਸਿੰਘ ਭੋਲਾ, ਓਂਕਾਰ ਭੁੰਬਲਾ, ਰਾਕੇਸ਼ ਭੁੰਬਲਾ ਬੂਥਗੜ੍ਹ, ਹਜ਼ੂਰਾ ਸਿੰਘ ਪੈਲੀ, ਗੁਰਨਾਮ ਸਿੰਘ ਜੈਨਪੁਰ, ਪਰਮਿੰਦਰ ਬੈਂਸ, ਰਣਦੀਪ ਰਾਣਾ ਪ੍ਰਧਾਨ, ਬਿੱਟੂ ਹਕਲਾ, ਜਗਜੀਤ ਸਿੰਘ ਹਿਆਤਪੁਰ, ਬਲਿਹਾਰ ਮਜ਼ਾਰੀ, ਭੁਪਿੰਦਰ ਮਹਿੰਦਪੁਰ, ਗੁਰਵਿੰਦਰ ਸਿੰਘ ਭਾਰਾਪੁਰ ਬਲਾਕ ਸਮਿਤੀ ਮੈਂਬਰ, ਨਿਰਮਲ ਸਿੰਘ ਐਮਾ, ਸੁੱਚਾ ਸਿੰਘ ਜੈਨਪੁਰ, ਜਰਮਨ ਸਿੰਘ ਬਿੱਟੂ ਆਦੋਆਣਾ, ਸੁਰਜੀਤ ਕੋਹਲੀ ਅਤੇ ਵੱਡੀ ਗਿਣਤੀ ਵਿਚ ਸੰਗਤ ਅਤੇ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ।