ਧੀਰਜ ਸਿੰਘ ਨੂੰ ਸੇਵਾਮੁਕਤੀ ’ਤੇ ਦਿੱਤੀ ਨਿੱਘੀ ਵਿਦਾਇਗੀ
ਧੀਰਜ ਸਿੰਘ ਨੂੰ ਸੇਵਾਮੁਕਤੀ ਤੇ ਦਿੱਤੀ ਨਿੱਘੀ ਵਿਦਾਇਗੀ
Publish Date: Thu, 02 Apr 2026 07:33 PM (IST)
Updated Date: Fri, 03 Apr 2026 04:16 AM (IST)

ਡੀਐੱਸਪੀ ਹੇਮੰਤ ਮਲਹੋਤਰਾ ਅਤੇ ਐੱਸਐੱਚਓ ਬਿਕਰਮ ਸਿੰਘ ਨੇ ਕੀਤਾ ਸਨਮਾਨਿਤ ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਪੰਜਾਬ ਪੁਲਿਸ ਵਿਚੋਂ ਸੇਵਾਵਾਂ ਨਿਭਾਉਣ ਉਪਰੰਤ ਸੇਵਾਮੁਕਤ ਹੋਏ ਧੀਰਜ ਸਿੰਘ ਵਾਸੀ ਪਿੰਡ ਗੁਲਪੁਰ ਨੂੰ ਡੀਐੱਸਪੀ ਅਤੇ ਐੱਸਐੱਚਓ ਸਮੇਤ ਪੁਲਿਸ ਮੁਲਾਜ਼ਮਾਂ ਵੱਲੋਂ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਧੀਰਜ ਸਿੰਘ 22 ਦਸੰਬਰ 1992 ਨੂੰ ਪੁਲਿਸ ਵਿਭਾਗ ਵਿਚ ਭਰਤੀ ਹੋਏ ਸਨ ਅਤੇ ਅੱਜ 1 ਅਪ੍ਰੈਲ 2026 ਨੂੰ ਆਪਣੀ ਬੇਦਾਗ਼ ਸੇਵਾ ਪੂਰੀ ਕਰਕੇ ਵਿਭਾਗ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੀ ਸੇਵਾਮੁਕਤੀ ਤੇ ਕਰਵਾਏ ਗਏ ਸਮਾਗਮ ਦੌਰਾਨ ਡੀਐੱਸਪੀ ਹੇਮੰਤ ਮਲਹੋਤਰਾ ਅਤੇ ਐੱਸਐੱਚਓ ਬਿਕਰਮ ਸਿੰਘ ਸਮੇਤ ਸਮੂਹ ਸਟਾਫ਼ ਨੇ ਉਨ੍ਹਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸਾਥੀ ਕਰਮਚਾਰੀਆਂ ਵਿਚ ਮੁੱਖ ਮੁਨਸ਼ੀ ਹੈਡ ਕਾਂਸਟੇਬਲ ਲਵਲੀ ਰਾਮ, ਮੁਨਸ਼ੀ ਅਮਨਦੀਪ ਸਿੰਘ, ਏਐੱਸਆਈ ਪ੍ਰੇਮ ਕੁਮਾਰ, ਏਐੱਸਆਈ ਜੋਗਿੰਦਰ ਸਿੰਘ, ਪਲਟੂਨ ਕਮਾਂਡਰ ਨਰੇਸ਼ ਕੁਮਾਰ, ਕੁਲਦੀਪ ਸਿੰਘ, ਪੰਜਾਬ ਹੋਮ ਗਾਰਡ ਭਾਗ ਸਿੰਘ, ਸੁੱਚਾ ਸਿੰਘ, ਮੱਖਣ ਸਿੰਘ, ਅਸ਼ੋਕ ਕੁਮਾਰ, ਹੈਡ ਕਾਂਸਟੇਬਲ ਬਲਵਿੰਦਰ ਸਿੰਘ, ਲੇਡੀ ਹੈਡ ਕਾਂਸਟੇਬਲ ਆਂਚਲ ਬੇਦੀ ਅਤੇ ਹਰਮੀਤ ਕੌਰ ਨੇ ਧੀਰਜ ਸਿੰਘ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ। ਬੁਲਾਰਿਆਂ ਨੇ ਧੀਰਜ ਸਿੰਘ ਦੇ ਮਿਹਨਤੀ, ਮਿਲਣਸਾਰ ਤੇ ਇਮਾਨਦਾਰ ਸੁਭਾਅ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਵਿਭਾਗ ਦਾ ਸਰਮਾਇਆ ਦੱਸਿਆ। ਧੀਰਜ ਸਿੰਘ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਹ ਖੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਪੰਜਾਬ ਪੁਲਿਸ ਵਰਗੇ ਅਨੁਸ਼ਾਸਿਤ ਵਿਭਾਗ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ।