- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਨ੍ਹਾਂ ਮੁਲਜ਼ਮਾਂ ਦੀ ਪਛਾਣ ਜਰਨੈਲ ਰਾਮ ਉਰਫ਼ ਜੈਲੀ ਪੁੱਤਰ ਜੀਤ ਰਾਮ ਵਾਸੀ ਗੜੁਪੜ, ਗੁਰਚੜਤ ਉਰਫ਼ ਮੁੰਨਾ ਪੁੱਤਰ ਜਰਨੈਲ ਰਾਮ ਵਾਸੀ ਗੜੁਪੜ, ਸੀਮਾ ਪਤਨੀ ਗੁਰਚੜਤ ਉਰਫ਼ ਮੁੰਨਾ ਵਾਸੀ ਗੜੁਪੜ ਵੱਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਕਥਿਤ ਨਸ਼ਾ ਤਸਕਰਾਂ ਖ਼ਿਲਾਫ਼ ਕੁੱਲ 30 ਮੁਕੱਦਮੇ ਦਰਜ ਹਨ।

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਐੱਸਐੱਸਪੀ ਤੁਸ਼ਾਰ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਕਜ ਸ਼ਰਮਾ ਡੀਐੱਸਪੀ ਨਵਾਂਸ਼ਹਿਰ, ਧਰਮਿੰਦਰ ਸਿੰਘ ਡੀਐੱਸਪੀ ਉਪ ਕਪਤਾਨ ਪੁਲਿਸ ਐਨਡੀਪੀਐੱਸ ਦੀ ਰਹਿਨੁਮਾਈ ਹੇਠ ਮਾੜੇ ਅਨਸਰਾਂ ਖ਼ਿਲਾਫ਼ ਛੇੜੀ ਮੁਹਿੰਮ ਤਹਿਤ ਮੁਖ ਅਫ਼ਸਰ ਥਾਣਾ ਔੜ ਇੰਸਪੈਕਟਰ ਨਰੇਸ਼ ਕੁਮਾਰੀ ਵੱਲੋਂ ਨਸ਼ਾ ਸਮਗਲਰਾਂ ਦੁਆਰਾ ਨਸ਼ਾ ਵੇਚ ਕੇ ਗ਼ੈਰ-ਕਾਨੂੰਨੀ ਢੰਗ ਨਾਲ ਬਣਾਈਆਂ ਗਈਆਂ ਪ੍ਰਾਪਰਟੀਆਂ ਨੂੰ ਤਸਦੀਕ ਕਰ ਕੇ ਪਿੰਡ ਗੜੁਪੜ ਦੇ 3 ਨਾਮੀ ਕਥਿਤ ਨਸ਼ਾ ਤਸਕਰ ਜੋ ਕਿ ਇੱਕੋ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਦੀਆਂ ਧਾਰਾ 68-ਐਫ (2) ਐਨਡੀਪੀਐੱਸ ਐਕਟ ਤਹਿਤ ਪ੍ਰਾਪਰਟੀਆਂ ਫ੍ਰੀਜ਼ ਕਰਵਾਈਆਂ ਗਈਆਂ ਹਨ।
ਇਨ੍ਹਾਂ ਮੁਲਜ਼ਮਾਂ ਦੀ ਪਛਾਣ ਜਰਨੈਲ ਰਾਮ ਉਰਫ਼ ਜੈਲੀ ਪੁੱਤਰ ਜੀਤ ਰਾਮ ਵਾਸੀ ਗੜੁਪੜ, ਗੁਰਚੜਤ ਉਰਫ਼ ਮੁੰਨਾ ਪੁੱਤਰ ਜਰਨੈਲ ਰਾਮ ਵਾਸੀ ਗੜੁਪੜ, ਸੀਮਾ ਪਤਨੀ ਗੁਰਚੜਤ ਉਰਫ਼ ਮੁੰਨਾ ਵਾਸੀ ਗੜੁਪੜ ਵੱਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਕਥਿਤ ਨਸ਼ਾ ਤਸਕਰਾਂ ਖ਼ਿਲਾਫ਼ ਕੁੱਲ 30 ਮੁਕੱਦਮੇ ਦਰਜ ਹਨ। ਜਿਨ੍ਹਾਂ ਵੱਲੋਂ ਨਸ਼ਾ ਵੇਚ ਕੇ ਕੁੱਲ 2.32 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਸੰਪਤੀ ਬਣਾਈ ਗਈ ਸੀ, ਜਿਸ ਨੂੰ ਥਾਣਾ ਔੜ ਦੇ ਮੁਖੀ ਵੱਲੋਂ ਫ੍ਰੀਜ਼ ਕਰਕੇ ਕੰਪੀਟੈਂਟ ਅਥਾਰਟੀ ਵੱਲੋਂ ਆਰਡਰ ਹਾਸਲ ਕੀਤੇ ਗਏ ਹਨ।
ਐੱਸਐੱਸਪੀ ਵੱਲੋਂ ਜ਼ਿਲ੍ਹੇ ਦੇ ਛੋਟੇ ਅਤੇ ਵੱਡੇ ਨਸ਼ਾ ਤਸਕਰਾਂ ਨੂੰ ਇਹ ਚਿਤਾਵਨੀ ਵੀ ਦਿੱਤੀ ਗਈ ਕਿ ਪੰਜਾਬ ਪੁਲਿਸ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਦੀ ਰਹੇਗੀ ਅਤੇ ਮੁਕੱਦਮਾ ਦਰਜ ਕਰਨ ਦੇ ਨਾਲ-ਨਾਲ ਉਨ੍ਹਾਂ ਵੱਲੋਂ ਬਣਾਈਆਂ ਗਈਆਂ ਨਾਜਾਇਜ਼ ਪ੍ਰਾਪਰਟੀਆਂ ਵੀ ਜ਼ਬਤ ਕਰਵਾਏਗੀ। ਜ਼ਿਲ੍ਹਾ ਪੁਲਿਸ ਨਸ਼ੇ ਦੇ ਖਾਤਮੇ ਲਈ ਵਚਨਬੱਧ ਹੈ।