ਸਵੈ-ਇੱਛੁਕ ਖ਼ੂਨਦਾਨ ਕੈਂਪ ਲਾਇਆ
ਸਵੈ ਇੱਛੁਕ ਖ਼ੂਨਦਾਨ ਕੈਂਪ ਲਗਾਇਆ
Publish Date: Tue, 24 Feb 2026 04:54 PM (IST)
Updated Date: Wed, 25 Feb 2026 04:04 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੁਕੰਦਪੁਰ ਬਾਬਾ ਰਾਮ ਚੰਦ ਸਮਾਜ ਭਲਾਈ ਮੰਚ ਦੇ ਪ੍ਰਧਾਨ ਮਹਿੰਦਰ ਸਿੰਘ ਰਾਣਾ ਦੀ ਅਗਵਾਈ ਵਿਚ ਸਵ. ਰਾਮ ਕਿਸ਼ਨ ਢੰਡਵਾੜ ਦੀ ਯਾਦ ਵਿਚ ਸਵੈ ਇੱਛੁਕ ਖ਼ੂਨਦਾਨ ਕੈਂਪ ਗੁਰਦੁਆਰਾ ਕਲਗੀਧਰ ਮੁਕੰਦਪੁਰ ਵਿਖੇ ਲਾਇਆ, ਜਿਸ ਦਾ ਉਦਘਾਟਨ ਸਰਪੰਚ ਪੰਕਜ ਲੋਹਟੀਆ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ। ਮਹੰਤ ਸ਼ਿਵ ਸਿੰਘ ਸਹੋਤਾ ਮੀਤ ਪ੍ਰਧਾਨ ਨੇ ਦੱਸਿਆ ਕਿ ਸਿਵਲ ਹਸਪਤਾਲ ਬੰਗਾ ਦੀ ਬਲੱਡ ਸੈਂਟਰ ਟੀਮ ਵੱਲੋਂ 36 ਯੂਨਿਟ ਖੂਨ ਇਕੱਤਰ ਕੀਤਾ ਗਿਆ। ਖ਼ੂਨਦਾਨ ਕਰਨ ਵਾਲੇ ਸੱਜਣਾਂ ਨੂੰ ਮੰਚ ਵੱਲੋਂ ਮੈਡਲ, ਟਰੌਫੀ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਕੈਂਪ ਦੌਰਾਨ ਖ਼ੂਨਦਾਨੀਆਂ ਲਈ ਸੰਤੁਲਿਤ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ। ਇਸ ਮੌਕੇ ਮਹਿੰਦਰ ਸਿੰਘ ਰਾਣਾ, ਬਲਜਿੰਦਰ ਬਿੱਲਾ, ਕੰਵਲਦੀਪ ਸਿੰਘ ਆਰਏ, ਨਰਿੰਦਰ ਕੁਮਾਰ ਸਰਹਾਲ, ਮਹੰਤ ਸ਼ਿਵ ਸਿੰਘ ਸਹੋਤਾ, ਜਸਪਾਲ ਸਿੰਘ ਗੋਗਾ, ਬਲਜਿੰਦਰ ਬਿੱਲਾ, ਗੁਰਪ੍ਰੀਤ ਲੋਹਟੀਆ, ਹਰਪਾਲ ਸਿੰਘ, ਜਸਪਾਲ ਸਿੰਘ ਗੋਗਾ, ਪਵਨ ਕੁਮਾਰ, ਬਲਬੀਰ ਸਿੰਘ ਸਾਧਪੁਰ, ਦਲਵੀਰ ਤਲਵੰਡੀ ਤੇ ਹੋਰ ਹਾਜ਼ਰ ਹੋਏ।