- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯੂਰਪ ਜਾਣ ਦੇ ਚਾਹਵਾਨਾਂ ਲਈ ਵੀਜ਼ਾ ਸੈਮੀਨਾਰ 1ਯੂਰਪ ਜਾਣ ਦੇ ਚਾਹਵਾਨਾਂ ਲਈ ਵੀਜ਼ਾ ਸੈਮੀਨਾਰ 9 ਨੂੰ ਕਨਵਰ ਅਰੋੜਾ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਕਨਵਰ ਅਰੋੜਾ ਕੰਸਲਟੈਂਟ ਦੇ ਮੈਨੇਜਿੰਗ ਡਾਇਰੈਕਟਰ ਕਨਵਰ ਅਰੋੜਾ ਨੇ ਦੱਸਿਆ ਕਿ ਯੂਰਪ ਸ਼ੈਂਗੇਨ ਵਿਚ ਸੈਟਲ ਹੋਣ ਦੀ ਮੰਗ ਲਗਾਤਾਰ ਵਧ ਰਹੀ ਹੈ। ਇਸੇ ਤਹਿਤ 19 ਸਤੰਬਰ ਨੂੰ ਯੂਰਪ ਵੀਜ਼ਾ ਸੈਟਲਮੈਂਟ ਸੈਮੀਨਾਰ ਮੁੱਖ ਦਫ਼ਤਰ ਅਰੋੜਾ ਟਾਵਰ ਬੰਗਾ ਰੋਡ ਨਵਾਂਸ਼ਹਿਰ ਵਿਖੇ ਲਗਾਇਆ ਜਾ ਰਿਹਾ ਹੈ। ਜਿਸ ਵਿਚ ਯੂਰਪ ਸ਼ੈਂਗੇਨ ਵਿਚ ਸੈਟਲ ਹੋਣ ਦੇ ਚਾਹਵਾਨ ਤਜ਼ਰਬੇਕਾਰ ਟੀਮ ਨੂੰ ਮਿਲ ਕੇ ਲੋਕ ਆਪਣਾ ਯੂਰਪ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਚਾਹਵਾਨ ਯੂਰਪ ਦੇ ਦੇਸ਼ ਬੇਲਾਰੂਸ, ਰੋਮਾਨੀਆ, ਕਰੋਸ਼ੀਆ, ਬੁਲਗਾਰੀਆ ਵਿਚ ਵੱਖ-ਵੱਖ ਖੇਤਰਾਂ ਵਿਚ ਡਿਮਾਂਡ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨਾਂ ਵਿਚ ਕੰਪਨੀ ਨੂੰ ਯੂਰਪ ਦੇ ਬਹੁਤ ਵਧੀਆ ਨਤੀਜੇ ਪ੍ਰਾਪਤ ਹੋਏ ਹਨ। ਜਿਸ ਵੀ ਵਿਅਕਤੀ ਦੀ ਉਮਰ 18 ਸਾਲ ਤੋਂ 50 ਸਾਲ ਦੇ ਵਿਚਕਾਰ ਹੈ ਅਪਲਾਈ ਕਰਨ ਦੇ ਯੋਗ ਹੋਣਗੇ। ਬਹੁਤ ਸਾਰੇ ਲੋਕਾਂ ਕੋਲ ਈਸੀਆਰ ਪਾਸਪੋਰਟ ਹੁੰਦਾ ਹੈ। ਮਤਲਬ ਕੋਈ ਪੜ੍ਹਾਈ ਨਹੀਂ ਕੀਤੀ ਹੁੰਦੀ, ਉਹ ਵੀ ਯੂਰਪ ਜਾ ਸਕਦੇ ਹਨ। ਪਹਿਲਾਂ ਜੇਕਰ ਕਿਸੇ ਦੇਸ਼ ਦੀ ਰਿਫਿਊਜ਼ਲ ਲੱਗੀ ਹੋਵੇ ਬੇਸ਼ੱਕ ਯੂਰਪ ਦੀ ਕਿਸੇ ਕੰਟਰੀ ਤੋਂ ਲੱਗੀ ਹੈ ਤਾਂ ਵੀ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਵਿਚ ਪੁਰਸ਼ ਅਤੇ ਮਹਿਲਾ ਦੋਵੇਂ ਅਪਲਾਈ ਕਰ ਸਕਦੇ ਹਨ। ਇਸ ਵੇਲੇ ਯੂਰਪ ਦੇ ਦੇਸ਼ਾਂ ਸਲੋਵਾਕੀਆ, ਬੁਲਗਾਰੀਆ, ਗ੍ਰੀਸ, ਬੇਲਾਰੂਸ, ਇਟਲੀ ਦੇ ਵਧੀਆ ਨਤੀਜੇ ਆ ਰਹੇ ਹਨ। ਇਸ ਵੇਲੇ ਹੈਲਪਰ, ਵੇਅਰਹਾਊਸ ਹੈਲਪਰ, ਮੈਸਨ, ਕਾਰਪੇਂਟਰ, ਪਲੰਬਰ, ਇਲੈਕਟ੍ਰੀਸ਼ੀਅਨ, ਟਾਈਲਰ, ਡਰਾਈਵਰ, ਖੇਤੀਬਾੜੀ, ਡੇਅਰੀ ਫਾਰਮਿੰਗ ਵਿਚ ਅਲੱਗ-ਅਲੱਗ ਕਿਸਮ ਦੀ ਜੋਬ ਉਪਲਬਧ ਹਨ। ਉਨ੍ਹਾਂ ਲੋਕਾਂ ਨੂੰ ਇਸ ਸੈਮੀਨਾਰ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ।