ਸ. ਤਾਰਾ ਸਿੰਘ ਗੈਬਾ ਦੀ ਯਾਦ ’ਚ 25 ਨੂੰ ਹੋਵੇਗਾ ਵਿਰਸਾ ਸੰਭਾਲ ਗੁਰਮਤਿ ਸਮਾਗਮ ਸ. ਤਾਰਾ ਸਿੰਘ ਗੈਬਾ ਦੀ ਯਾਦ 'ਚ 25 ਨੂੰ ਹੋਵੇਗਾ ਵਿਰਸਾ ਸੰਭਾਲ ਗੁਰਮਤਿ ਸਮਾਗਮ
Publish Date: Fri, 16 Oct 2026 04:30 PM (IST)
Updated Date: Fri, 16 Oct 2026 04:33 PM (IST)
ਗੌਰਵ ਗਾਬਾ, ਪੰਜਾਬੀ ਜਾਗਰਣ ਰਾਹੋਂ : ਪੰਜਾਬ ਦੇ ਇਤਿਹਾਸ ’ਚ ਅਹਿਮ ਸਥਾਨ ਰੱਖਣ ਵਾਲੇ ਮਿਸਲ ਡੱਲੇਵਾਲੀਆ ਦੇ ਸ. ਤਾਰਾ ਸਿੰਘ ਗੈਬਾ ਦੀ ਯਾਦ ਨੂੰ ਸਮਰਪਿਤ ਵਿਰਸਾ ਸੰਭਾਲ ਗੁਰਮਤਿ ਸਮਾਗਮ 25 ਅਕਤੂਬਰ ਐਤਵਾਰ ਨੂੰ ਸਵੇਰੇ 9.30 ਤੋਂ 12.30 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਅੱਡਾ ਲਾਰੀਆਂ ਰਾਹੋਂ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਸਮਾਗਮ ਦਾ ਪੋਸਟਰ ਜਾਰੀ ਕੀਤਾ। 18ਵੀਂ ਸਦੀ ਦੌਰਾਨ ਪੰਜਾਬ ਵਿਚ ਖਾਲਸਾ ਪੰਥ ਦੀ ਚੜ੍ਹਦੀ ਕਲਾ ਅਤੇ ਖੁਦਮੁਖਤਿਆਰੀ ਦੇ ਇਤਿਹਾਸ ਵਿਚ ਮਿਸਲ ਡੱਲੇਵਾਲੀਆ ਦੇ ਸ. ਤਾਰਾ ਸਿੰਘ ਗੈਬਾ ਦਾ ਵਿਸ਼ੇਸ਼ ਜ਼ਿਕਰ ਆਉਂਦਾ ਹੈ। ਤਾਰਾ ਸਿੰਘ ਗੈਬਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪਰਸਤੀ ਹੇਠ 1764 ਤੋਂ 1807 ਤੱਕ ਲਗਭਗ 43 ਸਾਲ ਰਾਹੋਂ ਨੂੰ ਆਪਣੀ ਰਾਜਧਾਨੀ ਬਣਾ ਕੇ ਰਾਜ ਕੀਤਾ। ਉਨ੍ਹਾਂ ਦੇ ਰਾਜ ਕਾਲ ਨੂੰ ਰਾਹੋਂ ਦੇ ਇਤਿਹਾਸ ਦਾ ਅਹਿਮ ਦੌਰ ਮੰਨਿਆ ਜਾਂਦਾ ਹੈ, ਜਿਸ ਦੌਰਾਨ ਨਿਆਂ, ਖੁਦਮੁਖਤਿਆਰੀ ਅਤੇ ਲੋਕਾਂ ਦੇ ਹੱਕਾਂ ਨੂੰ ਮਹੱਤਵ ਦੇਣ ਵਾਲੇ ਪ੍ਰਬੰਧ ਦੀ ਮਿਸਾਲ ਪੇਸ਼ ਕੀਤੀ। ਦਲ ਖ਼ਾਲਸਾ ਦੀਆਂ ਗਿਆਰਾਂ ਮਿਸਲਾਂ ਵਿਚੋਂ ਮਿਸਲ ਡੱਲੇਵਾਲੀਆ ਦਾ ਆਪਣਾ ਇਤਿਹਾਸਕ ਮਹੱਤਵ ਰਿਹਾ ਹੈ। ਸਭਾ ਵੱਲੋਂ ਸਮੂਹ ਸੰਗਤਾਂ ਨੂੰ ਗੁਰਮਤਿ ਸਮਾਗਮ ਵਿਚ ਹਾਜ਼ਰੀ ਭਰਨ ਅਤੇ ਆਪਣੇ ਅਮੀਰ ਇਤਿਹਾਸਕ ਵਿਰਸੇ ਨਾਲ ਜੁੜਨ। ਇਸ ਮੌਕੇ ਸ਼ਿੰਦਰ ਪਾਲ ਸਿੰਘ ਸੋਨਾ, ਜਥੇ. ਜਰਨੈਲ ਸਿੰਘ, ਮਾ. ਬਖ਼ਸ਼ੀਸ਼ ਸਿੰਘ, ਜਥੇ. ਦਲਜੀਤ ਸਿੰਘ ਮੋਲਾ, ਸੁਖਵਿੰਦਰ ਸਿੰਘ ਰਾਹੋਂ, ਮਲਕੀਤ ਸਿੰਘ ਕਾਹਲੋਂ, ਕੁਲਵਿੰਦਰ ਸਿੰਘ ਬੱਬਰ ਮਜਾਰਾ, ਅਮਰੀਕ ਸਿੰਘ ਧਰਮਕੋਟ, ਬਹਾਦਰ ਸਿੰਘ ਧਰਮਕੋਟ, ਸਰਵਣ ਸਿੰਘ ਭੋਲਾ ਉਸਮਾਨਪੁਰ, ਪ੍ਰਦੀਪ ਸਿੰਘਂ, ਹਰਪ੍ਰੀਤ ਸਿੰਘ ਮਹਿਰਮਪੁਰ, ਸਰਬਜੀਤ ਸਿੰਘ ਰਾਣੇਵਾਲ, ਸਰਦਾਰ ਸਿੰਘ ਸਮੇਤ ਹੋਰ ਹਾਜ਼ਰ ਸਨ।