- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਕਾਸ ਚੋਪੜਾ ਨੇ ਜਨਮ ਦਿਨ 'ਤੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਲਾਇਨਜ਼ ਕਲੱਬ ਬੰਗਾ ਸਿਮਰਨ ਵੱਲੋਂ ਕਲੱਬ ਐਡਮਿਨਿਸਟਰ ਧੀਰਜ ਕੁਮਾਰ ਮੱਕੜ ਯੂਐੱਸਏ ਤੇ ਦਿਸ਼ਾ-ਨਿਰਦੇਸ਼ਾਂ ’ਤੇ ਪ੍ਰਧਾਨ ਵਨੀਤਾ ਕੁਮਾਰੀ ਲਾਖਾ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਬੰਗਾ ਵਿਖੇ ਲਾਈਨ ਵਿਕਾਸ ਚੋਪੜਾ ਦੇ ਜਨਮ ਦਿਨ ਮੌਕੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ। ਇਸ ਮੌਕੇ ਮੁੱਖ ਮਹਿਮਾਨ ਜ਼ੋਨ ਚੇਅਰਪਰਸਨ ਮੀਨੂੰ ਭੁੱਟਾ ਸ਼ਾਮਲ ਹੋਏ। ਇਸ ਸਮਾਗਮ ਵਿਚ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਗਈ ਤੇ ਸਕੂਲ ਪ੍ਰਿੰਸੀਪਲ ਤੇ ਸਕੂਲ ਸਟਾਫ ਨੂੰ ਪਾਲ ਸਿੰਘ ਬੰਗਾ ਤੇ ਮੀਨੂੰ ਭੁੱਟਾ ਵੱਲੋਂ 5100-5100 ਰੁਪਏ ਦੀ ਰਾਸ਼ੀ ਭੇਟ ਕੀਤੀ। ਇਸ ਨੇਕ ਕਾਰਜ ਲਈ ਸਕੂਲ ਸਟਾਫ ਤੇ ਸਕੂਲ ਪ੍ਰਿੰਸੀਪਲ ਵੱਲੋਂ ਸਾਰੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਮੁੱਖ ਮਹਿਮਾਨ ਮੀਨੂੰ ਭੁੱਟਾ ਨੇ ਦੱਸਿਆ ਕਿ ਕਲੱਬ ਦੇ ਹਰ ਮੈਂਬਰ ਦੇ ਜਨਮ ਦਿਨ ’ਤੇ ਕੋਈ ਨਾ ਕੋਈ ਪ੍ਰੋਜੈਕਟ ਲਗਾ ਕੇ ਲੋੜਵੰਦਾਂ ਦੀ ਮਦਦ ਕੀਤੀ ਜਾਵੇਗੀ। ਇਸ ਮੌਕੇ ਕਲੱਬ ਸੈਕਟਰੀ ਐੱਮਜੇਐੱਫ ਸੁਖਜਿੰਦਰ ਸਿੰਘ, ਰੋਹਿਤ ਚੋਪੜਾ, ਪਰਮਜੀਤ ਕੌਰ, ਵਿਕਾਸ ਚੋਪੜਾ, ਆਰਤੀ ਚੋਪੜਾ, ਨਿਧੀ ਕਪੂਰ, ਪ੍ਰਿਅੰਕਾ ਕਲਸੀ, ਹਰਮਨ ਮਾਨ ਆਦਿ ਹਾਜ਼ਰ ਸਨ।