ਨਵਾਂਸ਼ਹਿਰ 'ਚ ਮਹਾ-ਸ਼ਿਵਰਾਤਰੀ ’ਤੇ ਕੱਢੀ ਜਾਗੋ
ਨਵਾਂਸ਼ਹਿਰ 'ਚ 21ਵਾਂ ਮਹਾਸ਼ਿਵਰਾਤਰੀ ’ਤੇ ਕੱਢੀ ਜਾਗੋ
Publish Date: Fri, 13 Feb 2026 05:59 PM (IST)
Updated Date: Sat, 14 Feb 2026 04:09 AM (IST)
ਅੱਜ ਸਜਾਈ ਜਾਵੇਗੀ ਵਿਸ਼ਾਲ ਸ਼ੋਭਾ ਯਾਤਰਾ ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ ਭੋਲੇ ਸ਼ੰਕਰ ਵੈਲਫੇਅਰ ਕਲੱਬ ਕਮੇਟੀ ਘਰ ਚੌਕ ਨਵਾਂਸ਼ਹਿਰ ਵੱਲੋਂ 21ਵਾਂ ਮਹਾਸ਼ਿਵਰਾਤਰੀ ਤਿਉਹਾਰ 15 ਫਰਵਰੀ ਨੂੰ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਕਲੱਬ ਦੇ ਮੈਂਬਰ ਸ਼ੇਖ ਭੰਡਾਰੀ, ਰਮਨ ਬਾਲੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਕਲੱਬ ਵੱਲੋਂ ਜਾਗੋ ਕੱਢੀ, ਜੋ ਕਿ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਕੋਠੀ ਰੋਡ, ਸਲੋਹ ਰੋਡ, ਪਾਠਕਾ ਮੁਹੱਲਾ, ਮਿਸਰਾਂ ਮੁਹੱਲਾ, ਤਾਰਾ ਆਈਸ ਫੈਕਟਰੀ ਰੋਡ, ਆਰੀਆ ਸਮਾਜ ਰੋਡ, ਲਾਲ ਚੌਂਕ, ਗੀਤਾ ਭਵਨ ਰੋਡ ਤੋਂ ਹੁੰਦੀ ਹੋਈ ਕਮੇਟੀ ਘਰ ਵਿਖੇ ਸੰਪੰਨ ਹੋਈ। ਰਾਤ 8 ਵਜੇ ਮਹਾਕਾਲ ਆਰਤੀ ਕਮੇਟੀ ਘਰ ਦੇ ਪਾਸ ਹੋਵੇਗੀ। 14 ਫਰਵਰੀ ਨੂੰ ਵਿਸ਼ਾਲ ਸ਼ੋਭਾ ਯਾਤਰਾ ਦੇ ਨਾਲ ਦਾਣਾ ਮੰਡੀ ਤੋਂ ਸਜਾਈ ਜਾਵੇਗੀ। ਦੇਰ ਰਾਤ ਨੂੰ ਕਮੇਟੀ ਘਰ ਦੇ ਪਾਸ ਭੋਲੇ ਬਾਬਾ ਦਾ ਗੁਣਗਾਨ ਕਰਵਾਇਆ ਜਾਵੇਗਾ। 15 ਫਰਵਰੀ ਨੂੰ ਦੁਪਹਿਰ 12 ਵਜੇ ਪ੍ਰਭੂ ਦੀ ਇੱਛਾ ਤੱਕ ਭੰਡਾਰਾ ਲਗਾਇਆ ਜਾਵੇਗਾ। ਇਸ ਮੌਕੇ ਅਨਿਲ ਬਾਲੀ, ਕਮਲ ਭੰਡਾਰੀ, ਦੀਪ ਜਗਪਾਲ (ਲੱਕੀ), ਰਮਨ ਬਾਲੀ (ਹੈਪੀ), ਵਿਨੋਦ ਅਰੋੜਾ, ਕੁਲਦੀਪ ਪਾਠਕ, ਕਰਨ ਭਾਰਦਵਾਜ, ਮਨਜੀਤ ਰਾਜ, ਚਰਨਜੀਤ, ਡਾ. ਸਤੀਸ਼, ਰਘੁਵੀਰ ਸਿੰਘ ਰਾਣਾ, ਅਮਿਤ, ਭਾਵਿਸ਼ ਭੰਡਾਰੀ, ਲਕਸ਼ਮੀ ਆਦਿ ਹਾਜ਼ਰ ਸਨ।