
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਣਪਛਾਤੇ ਚੋਰਾਂ ਨੇ ਘਰ ਚੋਂ ਕੀਤਾ 4 ਲੱਖ ਦਾ ਕੀਮਤੀ ਸਮਾਨ ਚੋਰੀ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਅਧੀਨ ਆਉਂਦੇ ਕਰਿਆਮ ਰੋਡ ਸਥਿਤ ਇਕ ਘਰ ਵਿਚੋਂ ਅਣਪਛਾਤੇ ਚੋਰਾਂ ਵੱਲੋਂ ਚਾਰ ਲੱਖ ਦਾ ਸਾਮਾਨ ਚੋਰੀ ਕਰ ਕੇ ਫ਼ਰਾਰ ਹੋ ਗਏ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਮਨੀ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਨਾਨਕੇ ਪਿੰਡ ਜੱਬੋਵਾਲ ਗਏ ਹੋਏ ਸਨ। ਜਦੋਂ ਸਵੇਰੇ 7 ਵਜੇ ਘਰ ਆਏ ਤਾਂ ਦੇਖਿਆ ਕਿ ਅਣਪਛਾਤੇ ਚੋਰਾਂ ਵੱਲੋਂ ਘਰ ਵਿਚ ਰੱਖਿਆ ਸੋਨੇ ਦਾ ਮੰਗਲਸੂਤਰ, ਦੋ ਐੱਲਈਡੀ ਟੀਵੀ, 100 ਡਾਲਰ ਇੰਗਲੈਂਡ ਦੇ, 7000 ਰੁਪਏ ਦੀ ਨਕਦੀ, ਚਾਰ ਮੋਬਾਈਲ ਫੋਨ, ਕੱਪੜੇ, ਭਾਂਡੇ ਅਤੇ ਹੋਰ ਸਾਮਾਨ ਚੋਰੀ ਕਰ ਕੇ ਲੈ ਗਏ ਹਨ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਘਰ ਵਿਚ ਲੱਗੇ ਏਅਰ ਕੰਡੀਸ਼ਨ ਨੂੰ ਵੀ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋਏ। ਜਿਸ ਕਾਰਨ ਉਸ ਨੂੰ ਵੀ ਨੁਕਸਾਨ ਪਹੁੰਚਾ ਕੇ ਫ਼ਰਾਰ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਕਰੀਬ 4 ਲੱਖ ਤੋਂ ਵੱਧ ਦੀ ਹੋਈ ਇਸ ਚੋਰੀ ਬਾਰੇ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਉਨ੍ਹਾਂ ਪੁਲਿਸ ਤੋਂ ਇਸ ਮਾਮਲੇ ਵਿਚ ਸ਼ਾਮਲ ਅਣਪਛਾਤੇ ਚੋਰਾਂ ਨੂੰ ਛੇਤੀ ਤੋਂ ਛੇਤੀ ਕਾਬੂ ਕਰ ਕੇ ਚੋਰੀ ਹੋਏ ਸਾਮਾਨ ਨੂੰ ਵਾਪਸ ਕਰਵਾਉਣ ਦੀ ਮੰਗ ਵੀ ਕੀਤੀ।