ਮਹਿਲਾ ਦੇ ਕੰਨਾ ਚੋਂ ਸੋਨੇ ਦੀਆਂ ਵਾਲੀਆਂ ਖੋਹ ਕੇ ਕਾਰ ਸਵਾਰ ਫਰਾਰ
ਮਹਿਲਾ ਦੇ ਕੰਨਾ ਚੋਂ ਸੋਨੇ ਦੀਆਂ ਵਾਲੀਆਂ ਖੋਹ ਕੇ ਅਣਪਛਾਤੇ ਕਾਰ ਸਵਾਰ ਫਰਾਰ
Publish Date: Wed, 01 Apr 2026 03:45 PM (IST)
Updated Date: Thu, 02 Apr 2026 04:01 AM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ ਕਾਠਗੜ੍ਹ : ਬੱਸ ਅੱਡਾ ਕਾਠਗੜ੍ਹ ਵਿਖੇ ਬੈਠੀਆਂ ਦੋ ਮਹਿਲਾਵਾਂ ਜੋ ਕਿ ਆਪਣੇ ਪੇਕੇ ਪਿੰਡ ਬਾਗੋਵਾਲ ਨੂੰ ਜਾਣ ਲਈ ਆਪਣੇ ਰਿਸ਼ਤੇਦਾਰ ਦੀ ਇੰਤਜਾਰ ਕਰ ਰਹੀਆਂ ਸਨ। ਉਸੇ ਸਮੇਂ ਇਕ ਕਾਰ ਵਿਚ ਸਵਾਰ ਹੋ ਕੇ ਆਏ ਇਕ ਵਿਅਕਤੀ ਅਤੇ ਦੋ ਔਰਤਾਂ ਨੇ ਕਾਰ ਰੋਕ ਕੇ ਇਨ੍ਹਾਂ ਮਹਿਲਾਵਾਂ ਨੂੰ ਪੁੱਛਿਆ ਕਿ ਤੁਸੀਂ ਕਿਥੇ ਜਾਣਾ ਹੈ। ਅਣਪਛਾਤਿਆਂ ਨੇ ਕਿਹਾ ਕਿ ਅਸੀਂ ਤੁਹਾਨੂੰ ਜਾਣਦੇ ਹਾਂ, ਸਾਡੀ ਕਾਰ ਵਿਚ ਬੈਠੋ। ਅਸੀਂ ਤੁਹਾਨੂੰ ਤੁਹਾਡੇ ਟਿਕਾਣੇ ਤੇ ਛੱਡ ਦੇਵਾਂਗੇ। ਉਨ੍ਹਾਂ ਦੇ ਵਿਸ਼ਵਾਸ ਤੇ ਇਹ ਮਹਿਲਾਵਾਂ ਕਾਰ ਵਿਚ ਬੈਠ ਗਈਆਂ। ਤਾਂ।ਸਿਰਫ ਅੱਧਾ ਕਿਲੋਮੀਟਰ ਅੱਗੇ ਜਾ ਕੇ ਅਣਪਛਾਤਿਆਂ ਨੇ ਔਰਤਾਂ ਦੇ ਕੰਨਾਂ ਵਿਚੋਂ ਸੋਨੇ ਦੀਆਂ ਵਾਲੀਆਂ ਖੋਹ ਕੇ ਮਹਿਲਾਵਾਂ ਨੂੰ ਭਰਥਲਾ ਕ੍ਰਾਸ ਕੱਟ ਤੋਂ ਆਪਣੀ ਕਾਰ ਵਿਚੋਂ ਉਤਾਰ ਕੇ ਫਰਾਰ ਹੋ ਗਏ। ਪੀੜਤ ਔਰਤ ਨੇ ਆਪਣਾ ਨਾਮ ਬਲਵਿੰਦਰ ਕੌਰ ਪਤਨੀ ਦੇਵ ਰਾਜ ਵਾਸੀ ਝਾਂਡੀਆ ਥਾਣਾ ਨੂਰਪੁਰ ਬੇਦੀ ਜ਼ਿਲ੍ਹਾ ਰੋਪੜ ਦੱਸਿਆ। ਇਸ ਮੌਕੇ ਪ੍ਰੈੱਸ ਕਲੱਬ ਅਤੇ ਮਾਰਕੀਟ ਪ੍ਰਧਾਨ ਕਮਲ ਸ਼ਰਮਾ ਨੇ ਸਾਰੀ ਵਾਰਦਾਤ ਦੀ ਜਾਣਕਾਰੀ ਪੁਲਿਸ ਥਾਣਾ ਕਾਠਗੜ੍ਹ ਨੂੰ ਦਿੱਤੀ। ਪੁਲਿਸ ਮੁਲਾਜ਼ਮਾਂ ਨੇ ਮੌਕੇ ਤੇ ਪਹੁੰਚ ਕੇ ਉਨ੍ਹਾਂ ਨੇ ਪੀੜਤ ਔਰਤਾਂ ਨੂੰ ਆਪਣੀ ਕਾਰ ਵਿਚ ਬਿਠਾ ਕੇ ਟੋਲ ਪਲਾਜ਼ਾ ਬਛੂਆਂ ਅਤੇ ਕੈਮਰਿਆਂ ਦੀ ਪੜਤਾਲ ਕਰਕੇ ਲੁਟੇਰਿਆਂ ਨੂੰ ਫੜਨ ਲਈ ਅਗਲੀ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।