2.12 ਕਿੱਲੋ ਹੈਰੋਇਨ, ਦੇਸੀ ਪਿਸਤੌਲ ਤੇ 4 ਰੌਂਦਾਂ ਸਣੇ ਚਾਰ ਕਾਬੂ 2.12 ਕਿਲੋਗ੍ਰਾਮ ਹੈਰੋਇਨ ਸਮੇਤ ਦੋ ਨੌਜਵਾਨ ਕਾਬੂ-ਐੱਸਐੱਸਪੀ
Publish Date: Thu, 02 Jul 2026 05:50 PM (IST)
Updated Date: Fri, 03 Jul 2026 04:08 AM (IST)
02ਐਨਐਸਆਰ24ਪੀ ਨਵਾਂਸ਼ਹਿਰ ਚ ਐੱਸਐੱਸਪੀ ਤੁਸ਼ਾਰ ਗੁਪਤਾ ਪੁਲਿਸ ਅਫ਼ਸਰਾਂ ਅਤੇ ਸੀਆਈਏ ਸਟਾਫ਼ ਵੱਲੋਂ ਹੈਰੋਇਨ ਅਤੇ ਦੇਸੀ ਪਿਸਤੌਲ ਸਮੇਤ ਕਾਬੂ ਕੀਤੇ ਕਥਿਤ ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ। ਪੰਜਾਬੀ ਜਾਗਰਣ * ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਵਿੱਢੀ ਅਗਲੇਰੀ ਕਾਰਵਾਈ ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਜ਼ਿਲ੍ਹਾ ਪੁਲਿਸ ਨੇ 2.12 ਕਿੱਲੋ ਹੈਰੋਇਨ ਸਮੇਤ ਦੋ ਨੌਜਵਾਨ ਅਤੇ ਇਕ ਦੇਸੀ ਪਿਸਟਲ, 4 ਰੌਂਦਾਂ ਸਮੇਤ ਦੋ ਨੌਜਵਾਨ ਕੁੱਲ ਚਾਰ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਕਥਿਤ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐੱਸਐੱਸਪੀ ਦਫ਼ਤਰ ਵਿਖੇ ਪ੍ਰੈੱਸ ਵਾਰਤਾ ਦੌਰਾਨ ਐੱਸਐੱਸਪੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਐੱਸਪੀ (ਜਾਂਚ) ਸਰਬਜੀਤ ਸਿੰਘ ਬਾਹੀਆ ਤੇ ਡੀਐੱਸਪੀ (ਜਾਂਚ) ਜਤਿੰਦਰ ਚੌਹਾਨ ਦੀ ਨਿਗਰਾਨੀ ਹੇਠ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਸਮੱਗਲਰਾਂ ਤੇ ਮਾੜੇ ਅਨਸਰਾਂ ਖਿਲਾਫ ਵਿੱਢੀ ਵਿਸ਼ੇਸ਼ ਮੁਹਿਮ ਤਹਿਤ 30 ਜੂਨ 2026 ਨੂੰ ਸੀਆਈਏ ਸਟਾਫ ਨਵਾਂਸ਼ਹਿਰ ਦੀ ਪੁਲਿਸ ਪਾਰਟੀ ਵੱਲੋਂ ਸਨਪ੍ਰੀਤ ਸਿੰਘ ਉਰਫ ਸੰਧੂ ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਬੜਵਾ, ਅਰਮਾਨ ਸੁੰਡ ਉਰਫ ਮਾਨੀ ਪੁੱਤਰ ਬਿੱਟੂ ਰਾਮ ਵਾਸੀ ਪਿੰਡ ਸਲੋਹ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 2.12 ਕਿੱਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਜਿਨ੍ਹਾਂ ਨੂੰ ਪੁਲ਼ ਨਹਿਰ ਸੂਆ ਪਿੰਡ ਸਨਾਵਾ ਤੋਂ ਸਮੇਤ ਮੋਟਰਸਾਈਕਲ ਕਾਬੂ ਕੀਤਾ ਹੈ। ਮੁੱਢਲੀ ਪੁੱਛਗਿਛ ਦੌਰਾਨ ਇਨ੍ਹਾਂ ਦੱਸਿਆ ਕਿ ਉਹ ਪ੍ਰਨਵ ਸਹਿਗਲ ਤੇ ਸਰਬਜੀਤ ਸਾਬੀ ਦੇ ਪੁਰਾਣੇ ਵਾਕਫਕਾਰ ਹਨ, ਜੋ ਵਿਦੇਸ਼ ਗਏ ਹੋਏ ਹਨ ਅਤੇ ਉਹ ਇਨ੍ਹਾਂ ਨਾਲ ਸਿਗਨਲ ਐਪ ਰਾਹੀਂ ਸੰਪਰਕ ਵਿਚ ਹਨ। ਪ੍ਰਨਵ ਸਹਿਗਲ ਤੇ ਸਰਬਜੀਤ ਸਾਬੀ ਦੇ ਕਹਿਣ ’ਤੇ ਹੀ ਉਹ ਪ੍ਰਨਵ ਸਹਿਗਲ ਤੇ ਸਰਬਜੀਤ ਸਾਥੀ ਦੀ ਦੱਸੀ ਹੋਈ ਜਗ੍ਹਾ ਤੋਂ ਹੈਰੋਇਨ ਚੁੱਕ ਕੇ ਲਿਆਉਦੇ ਸਨ ਅਤੇ ਇਨ੍ਹਾਂ ਦੇ ਕਹਿਣ ’ਤੇ ਹੀ ਉਹ ਇਨ੍ਹਾਂ ਵੱਲੋਂ ਭੇਜੇ ਬੰਦਿਆ ਨੂੰ ਸਪਲਾਈ ਕਰ ਦਿੰਦੇ ਸਨ। ਇਸੇ ਤਰ੍ਹਾਂ ਦੂਸਰੇ ਮਾਮਲੇ ’ਚ ਸੀਆਈਏ ਸਟਾਫ ਦੀ ਪੁਲਿਸ ਪਾਰਟੀ ਵੱਲੋਂ ਹੀ ਮਿਤੀ 1 ਜੁਲਾਈ 2026 ਨੂੰ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮ ਰਹੇ ਮਨਦੀਪ ਕੁਮਾਰ ਉਰਫ ਮਨੀ ਪੁੱਤਰ ਰਾਮ ਕਿਸ਼ਨ ਵਾਸੀ ਸੜੋਆ ਤੇ ਰੀਤਿਕ ਲੀਲ ਉਰਫ ਅਭੀ ਪੁੱਤਰ ਅਮਨਦੀਪ ਕੁਮਾਰ ਵਾਸੀ ਰੱਤੇਵਾਲ ਨੂੰ ਕਾਬੂ ਕਰ ਕੇ ਇਨ੍ਹਾਂ ਦੇ ਕਬਜ਼ੇ ’ਚੋਂ ਇਕ ਦੇਸੀ ਪਿਸਟਲ 30 ਬੋਰ ਤੇ 4 ਰੌਂਦ 30 ਬੋਰ ਬਰਾਮਦ ਕੀਤੀ ਹੈ। ਇਨ੍ਹਾਂ ਨੂੰ ਵੀ ਵਾਰਦਾਤ ਨੂੰ ਅੰਜਾਮ ਦੇਣ ਲਈ ਨਵ ਸਹਿਗਲ ਤੇ ਸਰਬਜੀਤ ਸਾਬੀ ਨੇ ਭੇਜਿਆ ਸੀ। ਜਿਨ੍ਹਾਂ ਨੂੰ ਪਿੰਡ ਬਘੌਰਾਂ ਨਹਿਰ ਤੋਂ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤਾ ਹੈ।