2 ਅਣਪਛਾਤਿਆ ਨੌਜਵਾਨ ’ਤੇ ਗੋਲੀ ਚਲਾ ਕੇ ਫਰਾਰ 2 ਅਣਪਛਾਤੇ ਨੌਜਵਾਨਾਂ ਸਰਬਜੀਤ ਸਿੰਘ 'ਤੇ ਗੋਲੀ ਚਲਾ ਕੇ ਫਰਾਰ
Publish Date: Mon, 28 Sep 2026 05:37 PM (IST)
Updated Date: Tue, 29 Sep 2026 04:04 AM (IST)
ਜ਼ਖਮੀ ਸਰਬਜੀਤ ਸਿੰਘ ਇਲਾਜ ਲਈ ਨਿੱਜੀ ਹਸਪਤਾਲ ਦਾਖਲ ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਬੰਗਾ-ਮੁਕੰਦਪੁਰ ਰੋਡ ਤੇ ਕਰਨਾਣਾ ਟੀ-ਪੁਆਇੰਟ ਨੇੜੇ ਸੀਮਿੰਟ ਦੀ ਦੁਕਾਨ ਤੇ ਕੰਮ ਕਰਦੇ ਇੱਕ ਨੌਜਵਾਨ ਸਰਬਜੀਤ ਸਿੰਘ ਨੂੰ ਦੋ ਅਣਪਛਾਤੇ ਨੌਜਵਾਨ ਜੋ ਕਿ ਇਕ ਮੋਟਰਸਾਈਕਲ ਤੇ ਸਵਾਰ ਸਨ ਅਚਾਨਕ ਗੋਲੀ ਮਾਰ ਕੇ ਜ਼ਖ਼ਮੀ ਕਰਕੇ ਫਰਾਰ ਹੋ ਗਏ ਹਨ। ਸਰਬਜੀਤ ਸਿੰਘ ਪੁੱਤਰ ਬਲਬੀਰ ਸਿੰਘ ਪਿੰਡ ਖਾਨਖਾਨਾ ਨੇ ਦੱਸਿਆ ਕਿ ਉਹ ਸੀਮਿੰਟ ਦੀ ਦੁਕਾਨ ਤੇ ਕੰਮ ਕਰਦਾ ਹੈ। ਅੱਜ ਉਹ ਦੁਕਾਨ ਦੇ ਬਾਹਰ ਖੜ੍ਹੇ ਇੱਕ ਵਾਹਨ ਕੋਲ ਖੜਾ ਸੀ ਕਿ ਬੰਗਾ ਵਾਲੇ ਪਾਸਿਓਂ ਇਕ ਮੋਟਰਸਾਈਕਲ ਤੇ ਸਵਾਰ ਦੋ ਅਣਪਛਾਤੇ ਨੌਜਵਾਨ ਉੱਥੇ ਪੁੱਜੇ ਅਤੇ ਉਨ੍ਹਾਂ ਨੇ ਚੌਰਾਹੇ ਤੇ ਰੱਖੇ ਇਕ ਪੁਲਿਸ ਬੈਰੀਕੇਡ ਨੂੰ ਲੱਤ ਮਾਰੀ, ਜਦੋਂ ਸਰਬਜੀਤ ਨੇ ਨੌਜਵਾਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਹ ਨੌਜਵਾਨ ਪਹਿਲਾਂ ਅੱਗੇ ਚਲੇ ਗਏ ਪਰ ਫਿਰ ਵਾਪਸ ਆਏ ਅਤੇ ਤੁਰੰਤ ਸਰਬਜੀਤ ਵੱਲ ਗੋਲੀ ਚਲਾ ਦਿੱਤੀ। ਗੋਲੀ ਸਰਬਜੀਤ ਦੇ ਹੱਥ ਨੂੰ ਛੂੰਹਦੀ ਹੋਈ ਨੇੜਲੇ ਦਰੱਖਤ ਤੇ ਜਾ ਲੱਗੀ ਅਤੇ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। ਉਧਰ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਇਕੱਠੇ ਹੋਏ ਲੋਕਾਂ ਨੇ ਸਰਬਜੀਤ ਸਿੰਘ ਨੂੰ ਬੰਗਾ ਦੇ ਸਿਵਲ ਹਸਪਤਾਲ ਲਿਜਾਇਆ। ਉਥੋਂ ਉਸ ਨੂੰ ਬੰਗਾ ਦੇ ਹੀ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ। ਪੁਲਿਸ ਥਾਣਾ ਸਿਟੀ ਬੰਗਾ ਦੇ ਮੁਲਾਜ਼ਮ ਮੌਕੇ ਤੇ ਪਹੁੰਚ ਕੇ ਅਤੇ ਦੁਕਾਨ ਦੇ ਬਾਹਰ ਲਗੇ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਅਤੇ ਡੀਵੀਆਰ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।