- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋ ਵਿਦਿਆਰਥਣਾਂ ਜੇਆਰਐਫ਼ ਦੀ ਪ੍ਰ੍ਰੀਖਿਆ 'ਚ ਪਾਸ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਲਈ ਇਹ ਬਹੁਤ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੀਆਂ ਦੋ ਹੋਣਹਾਰ ਵਿਦਿਆਰਥਣਾਂ ਕਿਰਨਦੀਪ ਪੁੱਤਰੀ ਬਾਵਾ ਸਿੰਘ ਵਾਸੀ ਮੂਸਾਪੁਰ ਅਤੇ ਰਾਜਪ੍ਰੀਤ ਕੌਰ ਪੁੱਤਰੀ ਗੁਰਦੀਪ ਸਿੰਘ ਪਿੰਡ ਬਾਂਸੀਆਂ ਢੱਕ ਨੇ ਦਸੰਬਰ 2025 ਅਤੇ ਜੂਨ 2026 ਵਿਚ ਹੋਈ ਯੂਜੀਸੀ ਨੈੱਟ ਜੂਨੀਅਰ ਰਿਸਰਚ ਫੈਲੋਸ਼ਿਪ (ਜੇਆਰਐੱਫ਼) ਦੀ ਪ੍ਰੀਖਿਆ ਪਾਸ ਕਰ ਕੇ ਸ਼ਾਨਦਾਰ ਉਪਲਬਧੀ ਹਾਸਲ ਕੀਤੀ ਹੈ। ਕਿਰਨ ਅਤੇ ਰਾਜਪ੍ਰੀਤ ਨੇ ਆਪਣੀ ਮਿਹਨਤ, ਲਗਨ ਅਤੇ ਦ੍ਰਿੜ ਇਰਾਦੇ ਸਦਕਾ ਇਹ ਮੁਕਾਮ ਹਾਸਲ ਕੀਤਾ। ਉਨ੍ਹਾਂ ਦੀ ਇਸ ਕਾਮਯਾਬੀ ਨਾਲ਼ ਨਾ ਸਿਰਫ ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਦਾ ਮਾਣ ਵਧਿਆ ਹੈ, ਸਗੋਂ ਪੂਰੇ ਕਾਲਜ ਦਾ ਨਾਮ ਵੀ ਰੋਸ਼ਨ ਹੋਇਆ ਹੈ। ਇਸ ਮੌਕੇ ਕਾਲਜ ਟਰੱਸਟ ਦੇ ਬਾਨੀ ਗੁਰਚਰਨ ਸਿੰਘ ਸ਼ੇਰਗਿੱਲ, ਪੀਟੀਏ ਦੇ ਵਾਈਸ ਚੇਅਰਮੈਨ ਸੁਰਿੰਦਰ ਸਿੰਘ ਢੀਂਡਸਾ ਵੱਲੋਂ ਦੋਵਾਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ। ਕਾਲਜ ਪ੍ਰਿੰ. ਮਨਜੀਤ ਸਿੰਘ ਨੇ ਦੋਵਾਂ ਵਿਦਿਆਰਥਣਾਂ ਦੀ ਇਸ ਸ਼ਾਨਦਾਰ ਉਪਲਬਧੀ ਲਈ ਪ੍ਰੋ. ਜਗਵਿੰਦਰ ਸਿੰਘ, (ਮੁਖੀ ਪੰਜਾਬੀ ਵਿਭਾਗ), ਡਾ. ਮਨਦੀਪ ਕੌਰ ਅਤੇ ਪ੍ਰੋ. ਦੀਪਕ ਚੌਟਾਲਾ ਨੂੰ ਮੁਬਾਰਕਬਾਦ ਦਿੱਤੀ ਅਤੇ ਵਿਦਿਆਰਥਣਾਂ ਦੇ ਸੁਨਹਿਰੀ ਭਵਿੱਖ ਅਤੇ ਖੋਜ ਦੇ ਖੇਤਰ ਵਿਚ ਹੋਰ ਵੱਡੀਆਂ ਸਫ਼ਲਤਾਵਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ।