124 ਗ੍ਰਾਮ ਹੈਰੋਇਨ ਸਮੇਤ 2 ਵਿਅਕਤੀ ਕਾਬੂ
124 ਗ੍ਰਾਮ ਹੈਰੋਇਨ ਸਮੇਤ ਦੋ ਵਿਅਕਤੀ ਕਾਬੂ
Publish Date: Sun, 22 Feb 2026 07:09 PM (IST)
Updated Date: Mon, 23 Feb 2026 04:13 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਜ਼ਿਲ੍ਹਾ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ’ਚ 124 ਗ੍ਰਾਮ ਹੈਰੋਇਨ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਦਰਜ਼ ਮੁਕਦਮਾ ਨੰਬਰ 48 ਅਨੁਸਾਰ ਸੀਆਈਏ ਸਟਾਫ ਦੇ ਐੱਸਆਈ ਪ੍ਰਗਟ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਸੀਆਈਏ ਸਟਾਫ ਤੋਂ ਮੁਹੱਲਾ ਗੁਰੂ ਤੇਗ ਬਹਾਦਰ ਹੁੰਦੇ ਹੋਏ ਗੁਜਰਪੁਰ ਸਾਈਡ ਨੂੰ ਜਾ ਰਹੇ ਸੀ। ਜਦੋਂ ਪੁਲਿਸ ਪਾਰਟੀ ਦੀ ਗੱਡੀ ਰੇਲਵੇ ਕਰਾਸਿੰਗ ਓਵਰ ਬ੍ਰਿਜ ਤੋਂ 20 ਗੱਜ ਪਿਛੇ ਸੀ। ਤਾਂ ਸਾਹਮਣੇ ਪਿੰਡ ਗੁਜਰਪੁਰ ਸਾਈਡ ਤੋਂ ਇੱਕ ਨੌਜਵਾਨ ਆਉਂਦਾ ਦਿਖਾਈ ਦਿੱਤਾ. ਜਿਸ ਨੇ ਅਚਾਨਕ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਯਕਦਮ ਘਬਰਾ ਕੇ ਇੱਕ ਕਾਲੇ ਰੰਗ ਦਾ ਲਿਫਾਫਾ ਸੜਕ ਕਿਨਾਰੇ ’ਤੇ ਸੁੱਟ ਦਿੱਤਾ ਤੇ ਆਪ ਪਿਛਾਂਹ ਨੂੰ ਮੁੜਨ ਲੱਗਾ। ਉਸ ਨੂੰ ਕਾਬੂ ਕਰ ਕੇ ਉਸ ਦਾ ਨਾਮ ਪਤਾ ਪੁੱਛਿਆ। ਉਸ ਨੇ ਆਪਣਾ ਨਾਂ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਠਰੂ ਜ਼ਿਲ੍ਹਾ ਤਰਨਤਾਰਨ ਦੱਸਿਆ। ਉਸ ਵੱਲੋਂ ਸੁੱਟੇ ਹੋਏ ਕਾਲੇ ਰੰਗ ਦੇ ਲਿਫਾਫੇ ਨੂੰ ਚੈੱਕ ਕਰਨ ਤੇ 120 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸੇ ਤਰ੍ਹਾਂ ਦੂਸਰੇ ਮਾਮਲੇ ਵਿਚ ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ’ਚ ਦਰਜ਼ ਮੁਕਦਮਾ ਨੰਬਰ 47 ’ਚ ਐੱਸਆਈ/ਐੱਸਐੱਚਓ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਬਿੱਲਾ ਪੁੱਤਰ ਮੂਸਾ ਵਾਸੀ ਪਿੰਡ ਮੋਰਾਂਵਾਲੀ ਜ਼ਿਲ੍ਹਾ ਹੁਸ਼ਿਆਰਪੁਰ ਨੂੰ 4 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਦੇ ਲੰਗੜੋਆ ਬਾਈਪਾਸ ਤੋਂ ਹੁੰਦੇ ਹੋਏ ਮਹਿੰਦੀਪੁਰ ਪੁੱਲ ਵੱਲ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਮਹਿੰਦੀਪੁਰ ਪੁੱਲ ਤੋਂ ਕਰੀਬ 800 ਗੱਜ ਪਿਛਾਹ ਸੀ ਤਾਂ ਮਹਿੰਦੀਪੁਰ ਮੜੀਆ ਸਾਈਡ ਤੋਂ 1 ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ। ਉਸ ਨੇ ਆਪਣੇ ਪਹਿਨੇ ਹੋਏ ਲੋਅਰ ਪਜਾਮਾ ਦੀ ਖੱਬੀ ਜੇਬ ਵਿਚੋ ਇੱਕ ਪਾਰਦਰਸ਼ੀ ਮੋਮੀ ਲਿਫਾਫੀ ਆਪਣੇ ਖੱਬੇ ਹੱਥ ਨਾਲ ਕੱਢ ਕੇ ਆਪਣੀ ਖੱਬੀ ਸਾਈਡ ਘਾਹ ਫੂਸ ਪਰ ਸੁੱਟ ਦਿੱਤੀ। ਜਿਸ ਤੇ ਸ਼ੱਕ ਪੈਣ ਤੇ ਉਕਤ ਨੌਜਵਾਨ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ। ਜਿਸਨੇ ਆਪਣਾ ਨਾਮ ਬਿੱਲਾ ਦੱਸਿਆ। ਜਿਸ ਵੱਲੋਂ ਸੁੱਟੀ ਹੋਈ ਪਾਰਦਰਸ਼ੀ ਮੋਮੀ ਲਿਫਾਫੀ ਵਿਚੋਂ 4 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਕਥਿਤ ਮੁਲਜ਼ਮ ਦੇ ਖਿਲਾਫ਼ ਐਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।