ਨਸ਼ਾ ਕਰਦਿਆਂ ਦੋ ਵਿਅਕਤੀ ਕਾਬੂ
ਨਸ਼ਾ ਕਰਦਿਆਂ ਦੋ ਵਿਅਕਤੀ ਕਾਬੂ
Publish Date: Mon, 23 Feb 2026 04:14 PM (IST)
Updated Date: Tue, 24 Feb 2026 04:01 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੁਲਿਸ ਨੇ ਨਸ਼ਾ ਕਰਦਿਆਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਸਿਟੀ ਬੰਗਾ ਵਿਖੇ ਦਰਜ਼ ਮਾਮਲੇ ਅਨੁਸਾਰ ਐੱਸਐੱਚਓ ਐੱਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਹੱਪੋਵਾਲ ਪੁੱਲੀ ਤੋਂ ਨਹਿਰ ਦੇ ਨਾਲ ਨਾਲ ਝਿੱਕਾ ਪੁੱਲੀ ਵਾਲੀ ਸਾਈਡ ਨੂੰ ਜਾ ਰਹੇ ਸੀ। ਤਾਂ ਜਦੋਂ ਪੁਲਿਸ ਪਾਰਟੀ ਸਮਸ਼ਾਨ ਘਾਟ ਪਿੰਡ ਖਟਕੜ ਖੁਰਦ ਪਾਸ ਪੁਜੀ ਤਾਂ ਸ਼ਮਸ਼ਾਨ ਘਾਟ ਦੀ ਕੰਧ ਦੇ ਨਾਲ 2 ਵਿਅਕਤੀ ਸ਼ੱਕੀ ਹਾਲਤ ਵਿਚ ਬੈਠੇ ਦਿਖਾਈ ਦਿੱਤੇ। ਜੋ ਕਿ ਲਾਈਟਰ ਜਗਾ ਕੇ ਕਿਸੇ ਚੀਜ ਦਾ ਸੇਵਨ ਕਰ ਰਹੇ ਸੀ। ਜਿਨ੍ਹਾਂ ਤੇ ਸ਼ੱਕ ਪੈਣ ਤੇ ਉਨ੍ਹਾਂ ਵਿਅਕਤੀਆਂ ਕੋਲ ਜਾ ਕੇ ਦੇਖਿਆ, ਤਾਂ ਉਹ ਵਿਅਕਤੀ ਜਿਸ ਨੇ ਆਪਣੇ ਇੱਕ ਹੱਥ ਵਿਚ ਸਿਲਵਰ ਪੇਪਰ ਦੀ ਪੰਨੀ ਅਤੇ ਇੱਕ ਹੱਥ ਵਿਚ ਲਾਈਟਰ ਤੇ 10 ਰੁਪਏ ਦੇ ਨੋਟ ਦੀ ਬਣਾਈ ਪਾਈਪ ਫੜੀ ਹੋਈ ਸੀ। ਜੋ ਹੈਰੋਇੰਨ ਦਾ ਸੇਵਨ ਕਰ ਰਿਹਾ ਸੀ ਅਤੇ ਆਪਣੇ ਸਾਥੀ ਨੂੰ ਵੀ ਹੈਰੋਇਨ ਦਾ ਸੇਵਨ ਕਰਵਾ ਰਿਹਾ ਸੀ। ਜਿਨ੍ਹਾਂ ਨੂੰ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ। ਤਾਂ ਜਿਸ ਨੇ ਹੱਥ ਵਿਚ ਸਿਲਵਰ ਪੇਪਰ ਦੀ ਪੰਨੀ ਅਤੇ ਲਾਇਟਰ ਫੜਿਆ ਹੋਇਆ ਸੀ ਉਸ ਨੇ ਆਪਣਾ ਨਾਮ ਕਮਲਜੀਤ ਸਿੰਘ ਸੰਧੂ ਉਰਫ ਕਮਲ ਪੁੱਤਰ ਬਲਵੀਰ ਸਿੰਘ ਸੰਧੂ ਵਾਸੀ ਮੁਹੱਲਾ ਗੁਰੁ ਨਾਨਕ ਨਗਰ ਬੰਗਾ ਅਤੇ ਉਸ ਦੇ ਸਾਥੀ ਨੇ ਆਪਣਾ ਨਾਮ ਰਣਜੀਤ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਮੁਕਤਪੁਰਾ ਮੁਹੱਲਾ ਬੰਗਾ ਦੱਸਿਆ। ਪੁਲਿਸ ਨੇ ਕਥਿਤ ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।