ਮੋਟਰਸਾਈਕਲਾਂ ਦੀ ਟੱਕਰ ’ਚ 2 ਜ਼ਖ਼ਮੀ
ਦੋ ਮੋਟਰਸਾਈਕਲਾਂ ਦੀ ਟੱਕਰ ਦੋ ਜ਼ਖਮੀ
Publish Date: Wed, 25 Feb 2026 04:07 PM (IST)
Updated Date: Thu, 26 Feb 2026 04:01 AM (IST)
ਹਰਕੰਵਲ ਸਿੰਘ ਕੌਲਗੜ੍ਹ, ਪੰਜਾਬੀ ਜਾਗਰਣ, ਮਜਾਰੀ : ਬਲਾਚੌਰ ਤੋਂ ਗੜ੍ਹਸ਼ੰਕਰ ਦੇ ਵਿਚਕਾਰ ਪੈਂਦੇ ਕਸਬਾ ਮਜਾਰੀ ਬੱਸ ਅੱਡੇ ਦੇ ਕੋਲ ਦੋ ਮੋਟਰਸਾਈਕਲਾਂ ਦੀ ਟੱਕਰ ਵਿਚ ਇਕ ਵਿਅਕਤੀ ਅਤੇ ਲੜਕੀ ਜ਼ਖਮੀ ਹੋ ਗਏ ਹਨ। ਐੱਸਐੱਸਐੱਫ ਟੀਮ ਨੇ ਦੱਸਿਆ ਕਿ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਲੱਤ ਤੇ ਸੱਟ ਲੱਗੀ ਹੈ ਅਤੇ ਦੂਸਰੇ ਮੋਟਰਸਾਈਕਲ ਤੇ ਪਿੱਛੇ ਬੈਠੀ ਲੜਕੀ ਦੇ ਅੱਖ ਦੇ ਉਪਰ ਅਤੇ ਲੱਤ ਤੇ ਸੱਟ ਲੱਗੀ ਹੈ। ਮੋਟਰਸਾਇਕਲ ਨੰਬਰ ਪੀਬੀ-07-ਸੀਕੇ-5753 ਜਿਸ ਨੂੰ ਧਰਮਵੀਰ ਪੁੱਤਰ ਜਰਨੈਲ ਸਿੰਘ ਪਿੰਡ ਸਾਹੜਦਾ ਚਲਾ ਰਿਹਾ ਸੀ। ਜਦਕਿ ਦੂਸਰੇ ਮੋਟਰਸਾਈਕਲ ਨੰਬਰ ਪੀਬੀ-20-ਬੀ-2543 ਨੂੰ ਜਸਵਿੰਦਰ ਸਿੰਘ ਪੁੱਤਰ ਪ੍ਰੇਮ ਸਿੰਘ ਪਿੰਡ ਸੜੋਆ ਚਲਾ ਰਿਹਾ ਸੀ। ਜਦਕਿ ਉਸ ਦੇ ਨਾਲ ਮੋਟਰਸਾਇਕਲ ਤੇ ਇਕ ਲੜਕੀ ਬੈਠੀ ਸੀ। ਐੱਸਐੱਸਐੱਫ ਟੀਮ ਨੇ ਮੌਕੇ ਤੇ ਜਾ ਕੇ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਸਿਵਲ ਹਸਪਤਾਲ ਬਲਾਚੌਰ ਵਿਖੇ ਦਾਖਲ ਕਰਵਾ ਦਿੱਤਾ।