
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

8 ਗ੍ਰਾਮ ਹੈਰੋਇਨ ਸਮੇਤ ਦੋ ਵਿਅਕਤੀ ਕਾਬੂ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਜ਼ਿਲ੍ਹਾ ਪੁਲਿਸ ਨੇ 8 ਗ੍ਰਾਮ ਹੈਰੋਇਨ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਦਰਜ ਮਾਮਲੇ ਅਨੁਸਾਰ ਐੱਸਆਈ ਰਗਜੋਤ ਕਿਰਨ ਸਮੇਤ ਪੁਲਿਸ ਪਾਰਟੀ ਫੋਕਲ ਪੁਆਇੰਟ ਵਾਲੀ ਸਾਈਡ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਮੇਨ ਰੋਡ ਤੋਂ ਫੋਕਲ ਪੁਆਇੰਟ ਵਾਲੀ ਸਾਈਡ ਨੂੰ ਕਰੀਬ 400 ਮੀਟਰ ਅੱਗੇ ਗਈ ਤਾਂ ਸੜਕ ਦੇ ਖੱਬੇ ਪਾਸੇ ਸਾਹਮਣੇ ਤੋਂ ਇੱਕ ਵਿਅਕਤੀ ਆਉਂਦਾ ਦਿਖਾਈ ਦਿੱਤਾ। ਜਿਸ ਨੇ ਪੁਲਿਸ ਪਾਰਟੀ ਦੀ ਸਰਕਾਰੀ ਗੱਡੀ ਦੇਖ ਕੇ ਘਬਰਾ ਕੇ ਆਪਣੀ ਪਹਿਨੀ ਲੋਅਰ ਦੀ ਸੱਜੀ ਜੇਬ ਵਿਚੋਂ ਇੱਕ ਪਾਰਦਰਸ਼ੀ ਵਜਨਦਾਰ ਲਿਫਾਫੀ ਕੱਢ ਕੇ ਨੇੜੇ ਘਾਹ-ਫੂਸ ਵਿਚ ਸੁੱਟ ਦਿੱਤੀ। ਐੱਸਆਈ ਰਗਜੋਤ ਕਿਰਨ ਛਿੱਬਰ ਨੇ ਸ਼ੱਕ ਹੋਣ ਤੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰ ਕੇ ਨਾਮ ਪਤਾ ਪੁੱਛਿਆ। ਜਿਸ ਨੇ ਆਪਣਾ ਨਾਮ ਮੰਨੂ ਪੁੱਤਰ ਪੱਪੂ ਰਾਮ ਵਾਸੀ ਰੂਪ ਨਗਰ ਕਾਲੋਨੀ, ਬੈਕ ਸਾਈਡ ਬੱਸ ਸਟੈਂਡ, ਮਲੋਟ ਜ਼ਿਲ੍ਹਾ ਮੁਕਤਸਰ ਸਾਹਿਬ ਹਾਲ ਵਾਸੀ ਚਰਚ ਕਾਲੋਨੀ ਨਵਾਂਸ਼ਹਿਰ ਦੱਸਿਆ। ਐੱਸਆਈ ਰਗਜੋਤ ਕਿਰਨ ਛਿੱਬਰ ਨੇ ਉਸ ਵੱਲੋਂ ਹੇਠਾਂ ਸੁੱਟੀ ਘਾਹ ਫੂਸ ਵਿਚ ਪਾਰਦਰਸ਼ੀ ਵਜ਼ਨਦਾਰ ਲਿਫਾਫੀ ਪਾਸ ਲਿਜਾ ਕੇ ਚੁੱਕ ਕੇ ਦੇਖਿਆ, ਜੋ ਹੈਰੋਇਨ ਦਿਖਾਈ ਦਿੱਤੀ। ਜਿਸ ਨੂੰ ਡਰੱਗ ਕਿੱਟ ਨਾਲ ਚੈੱਕ ਕਰਨ ਤੇ ਹੈਰੋਇਨ ਦਾ ਸ਼ੈੱਡ ਪਾਇਆ ਗਿਆ। ਜਿਸ ਨੂੰ ਐੱਸਆਈ ਰਗਜੋਤ ਕਿਰਨ ਛਿੱਬਰ ਨੇ ਆਪਣੇ ਕੋਲ ਮੌਜੂਦ ਇਲੈਕਟ੍ਰੋਨਿਕ ਕੰਡੇ ਨਾਲ ਵਜ਼ਨ ਕਰਨ ਤੇ ਸਮੇਤ ਪਾਰਦਰਸ਼ੀ ਲਿਫਾਫੀ 2 ਗ੍ਰਾਮ ਹੈਰੋਇਨ ਹੋਈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।
- 6 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੁਲਿਸ ਨੇ ਇਕ ਨੌਜਵਾਨ ਨੂੰ 6 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੁਲਿਸ ਥਾਣਾ ਸਿਟੀ ਬੰਗਾ ਦੇ ਐੱਸਆਈ/ਐੱਸਐੱਚਓ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਉਹ ਸਮੇਤ ਸਾਥੀ ਕਰਮਚਾਰੀਆਂ ਬਾ ਸਵਾਰੀ ਸਰਕਾਰੀ ਗੱਡੀ ਦੇ ਬ੍ਰਾਏ ਗਸ਼ਤ ਬਾ ਚੈਕਿੰਗ ਸ਼ੱਕੀ ਵ੍ਹੀਕਲਾਂ ਸਬੰਧੀ ਇਲਾਕਾ ਥਾਣਾ ਦੇ ਸੀ ਤਾਂ ਜਦੋਂ ਪੁਲਿਸ ਪਾਰਟੀ ਹੱਪੋਵਾਲ ਰੋਡ ਤੋਂ ਪਿੰਡ ਖਟਕੜ ਖੁਰਦ ਨੂੰ ਸੂਆ ਦੇ ਨਾਲ-ਨਾਲ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਸ਼ਮਸ਼ਾਨਘਾਟ ਖਟਕੜ ਖੁਰਦ ਨੇੜੇ ਪੁੱਜੀ ਤਾਂ ਸਾਹਮਣੇ ਤੋਂ ਇੱਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ। ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਘਬਰਾ ਗਿਆ ਤੇ ਉਸ ਨੇ ਆਪਣੀ ਪਹਿਨੀ ਕੈਪਰੀ ਦੀ ਖੱਬੀ ਜੇਬ ਵਿਚੋਂ ਇੱਕ ਵਜਨਦਾਰ ਪਾਰਦਰਸ਼ੀ ਮੋਮੀ ਲਿਫਾਫੀ ਕੱਢ ਕੇ ਸੜਕ ਕਿਨਾਰੇ ਸੁੱਟ ਦਿੱਤੀ ਅਤੇ ਆਪ ਤੇਜ਼-ਤੇਜ਼ ਕਦਮੀ ਮੌਕਾ ਤੋਂ ਖਿਸਕਣ ਲੱਗਾ। ਜਿਸ ਨੂੰ ਕਾਬੂ ਕਰ ਕੇ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਂ ਯਾਦਵੀਰ ਸਿੰਘ ਉਰਫ ਘੁੱਗੀ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਮੰਗੂਵਾਲ ਦੱਸਿਆ। ਉਸ ਵੱਲੋਂ ਸੁੱਟੀ ਮੋਮੀ ਲਿਫਾਫੀ ਵਿਚੋਂ 6 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।