ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਦੋ ਬੱਸਾਂ ਰਾਹੋਂ ਤੋਂ ਰਵਾਨਾ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਦੋ ਬੱਸਾਂ ਰਾਹੋਂ ਤੋਂ ਰਵਾਨਾ
Publish Date: Fri, 20 Nov 2026 05:04 PM (IST)
Updated Date: Fri, 20 Nov 2026 05:07 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਹੋਂ : ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 50 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਸ਼ੁਰੂ ਕੀਤੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਰਾਹੋਂ ਤੋਂ ਦੋ ਬੱਸਾਂ ਦਾ ਕਾਫਲਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਇਆ। ਇਸ ਕਾਫਲੇ ਨੂੰ ਹਰੀ ਝੰਡੀ ਆਮ ਆਦਮੀ ਪਾਰਟੀ ਰਾਹੋਂ ਦੇ ਬਲਾਕ ਪ੍ਰਧਾਨ ਰਜਿੰਦਰ ਕੁਮਾਰ ਟੋਨੀ, ਬਲਵਿੰਦਰ ਸਿੰਘ, ਭਗਤ ਰਾਮ ਅਤੇ ਨਰਿੰਦਰ ਜਾਂਗੜਾ ਵੱਲੋਂ ਦਿੱਤੀ ਗਈ। ਯਾਤਰਾ ਤੇ ਜਾਣ ਲਈ ਯਾਤਰੀਆਂ ਵਿਚ ਭਾਰੀ ਉਤਸ਼ਾਹ ਪਾਇਆ ਗਿਆ। ਇਸ ਤੀਰਥ ਯਾਤਰਾ ਵਿਚ ਯਾਤਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਰ, ਜਲ੍ਹਿਆਂਵਾਲਾ ਬਾਗ, ਰਾਮ ਤੀਰਥ ਮੰਦਰ, ਗੁਰੂ ਰਵਿਦਾਸ ਮੰਦਰ ਅਤੇ ਬਾਘਾ ਬਾਰਡਰ ਦੇ ਦਰਸ਼ਨ ਕਰਨਗੇ। ਦੋ ਦਿਨ ਦੀ ਯਾਤਰਾ ਉਪਰੰਤ ਇਹ ਜਥਾ 22 ਨਵੰਬਰ ਨੂੰ ਵਾਪਸ ਰਾਹੋਂ ਵਿਖੇ ਪੁੱਜੇਗਾ। ਇਸ ਮੌਕੇ ਸ਼ੇਰ ਸਿੰਘ ਸ਼ੇਰਾ, ਨਰਿੰਦਰ ਜਾਂਗੜਾ, ਸੁਰਿੰਦਰ ਕੁਮਾਰ, ਸੁਖਬੀਰ ਸਿੰਘ, ਸੋਮ ਨਾਥ, ਬਲਵਿੰਦਰ ਸਿੰਘ, ਹਰਮੇਸ਼ ਲਾਲ, ਬਖਸ਼ੋ ਰਾਣੀ, ਮਨਜੀਤ ਸਿੰਘ, ਚਮਨ ਲਾਲ, ਸੁਰਿੰਦਰ ਕੌਰ, ਇਕਬਾਲ ਸਿੰਘ, ਕੁਲਵਿੰਦਰ ਕੌਰ, ਕੇਵਲ ਚੰਦ, ਗੀਤਾ ਦੇਵੀ, ਸ਼ਕੁੰਤਲਾ ਦੇਵੀ, ਸੂਬੇਦਾਰ ਤਰਸੇਮ ਲਾਲ, ਦਿਲਬਾਗ ਸਿੰਘ, ਲੇਡੀਜ ਵਿੰਗ ਦੀ ਪ੍ਰਧਾਨ ਗੀਤਾ ਦੇਵੀ, ਕੁਲਵਿੰਦਰ ਕੌਰ, ਮਨਜੀਤ ਕੌਰ ਅਤੇ ਹੋਰ ਸ਼ਰਧਾਲੂ ਹਾਜ਼ਰ ਸਨ। ਸ਼ਰਧਾਲੂਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਵਿਸ਼ਵਾਸ ਦਵਾਇਆ ਕਿ ਉਹ ਦੁਬਾਰਾ 2027 ਵਿਚ ਆਮ ਆਦਮੀ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣਗੇ ਅਤੇ ਭਗਵੰਤ ਸਿੰਘ ਮਾਨ ਨੂੰ ਦੁਬਾਰਾ ਮੁੱਖ ਮੰਤਰੀ ਬਣਾਉਣਗੇ।