- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਗਤਾਰ ਸਿੰਘ ਦੇ ਕਤਲ ਮਾਮਲੇ 'ਚ ਦੋ ਕਥਿਤ ਮੁਲਜ਼ਮ ਕਾਬੂ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਬੰਗਾ ਦੀ ਮਸੰਦਾ ਪੱਟੀ ਵਿਖੇ ਇਕ ਹਵੇਲੀ ਵਿਚ ਇਕ ਮਜ਼ਦੂਰ ਜਗਤਾਰ ਸਿੰਘ ਦੇ ਕਥਿਤ ਕਤਲ ਦੀ ਗੁਥੀ ਨੂੰ ਸੁਲਝਾਉਂਦੇ ਹੋਏ ਪੁਲਿਸ ਨੇ ਦੋ ਕਥਿਤ ਮੁਲਜ਼ਮਾਂ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਥਾਣਾ ਸਿਟੀ ਬੰਗਾ ਦੇ ਐੱਸਐੱਚਓ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਜਗਤਾਰ ਸਿੰਘ ਵਾਸੀ ਸੈਲਾ ਕਲਾਂ ਦੇ ਕਥਿਤ ਕਤਲ ਮਾਮਲੇ ਵਿਚ ਦੋ ਕਥਿਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜਗਤਾਰ ਸਿੰਘ ਦੇ ਕਥਿਤ ਕਤਲ ਦੇ ਮਾਮਲੇ ਵਿਚ ਪੁਲਿਸ ਨੇ ਮਨਦੀਪ ਕੌਰ ਦੇ ਬਿਆਨ ’ਤੇ ਥਾਣਾ ਸਿਟੀ ਬੰਗਾ ਦਰਜ ਕੀਤਾ ਗਿਆ ਸੀ। ਮਨਦੀਪ ਕੌਰ ਪਤਨੀ ਲੇਟ ਜਗਤਾਰ ਸਿੰਘ ਵਾਸੀ ਸੈਲਾ ਕਲਾਂ ਜ਼ਿਲ੍ਹਾ ਹੁਸ਼ਿਆਰਪੁਰ ਨੇ ਦੱਸਿਆ ਕਿ ਉਸ ਦਾ ਪਤੀ ਜਗਤਾਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਸੈਲਾ ਕਲਾਂ 46 ਸਾਲ ਜੋ ਸਤਿੰਦਰਜੀਤ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਮਸੰਦਾ ਪੱਟੀ ਬੰਗਾ ਦੇ ਨਾਲ ਅਰਸਾ ਕਰੀਬ 2 ਸਾਲ ਤੋਂ ਖੇਤੀਬਾੜੀ ਦਾ ਕੰਮ ਕਰਵਾਉਂਦਾ ਸੀ ਅਤੇ ਉਸ ਦੀ ਹਵੇਲੀ ਵਿਚ ਦਿਨ ਰਾਤ ਰਹਿੰਦਾ ਸੀ ਅਤੇ ਵਿਚ ਵਿਚਾਲੇ ਘਰ ਆ ਜਾਂਦਾ ਸੀ। ਮਿਤੀ 12-05-2026 ਨੂੰ ਵਕਤ ਕਰੀਬ 11 ਵਜੇ ਘਰ ਤੋਂ ਸਤਿੰਦਰਜੀਤ ਸਿੰਘ ਪਾਸ ਕੰਮ ਕਰਨ ਗਿਆ ਸੀ ਤੇ ਫਿਰ ਵਕਤ ਕਰੀਬ 5:30 ਵਜੇ ਸਤਿੰਦਰ ਸਿੰਘ ਦੇ ਫੋਨ ਤੋਂ ਉਸ ਦੇ ਮੋਬਾਇਲ ਪਰ ਫੋਨ ਆਇਆ ਕਿ ਤੁਹਾਡੇ ਪਤੀ ਜਗਤਾਰ ਸਿੰਘ ਦਾ ਕਿਸੇ ਨਾ-ਮਾਲੂਮ ਵਿਅਕਤੀ ਵੱਲੋਂ ਕਥਿਤ ਤੌਰ ਤੇ ਕਤਲ ਕਰ ਦਿੱਤਾ ਹੈ, ਤੁਸੀਂ ਜਲਦੀ ਪਹੁੰਚੋਂ। ਮੌਕੇ ਪਰ ਪੁੱਜ ਕੇ ਦੇਖਿਆ ਕਿ ਹਵੇਲੀ ਨੂੰ ਲੱਗੇ ਗੇਟ ਦੇ ਅੰਦਰ ਉਸ ਦੇ ਪਤੀ ਜਗਤਾਰ ਸਿੰਘ ਦੀ ਲਾਸ਼ ਲਹੂ ਨਾਲ ਲੱਥਪੱਥ ਪਈ ਸੀ। ਪੁਲਿਸ ਨੇ ਮਨਦੀਪ ਕੌਰ ਦੇ ਬਿਆਨ 'ਤੇ ਨਾ-ਮਾਲੂਮ ਵਿਅਕਤੀਆਂ ਖਿਲਾਫ਼ ਕਤਲ ਦਾ ਮਾਮਲਾ ਦਰਜ਼ ਕੀਤਾ ਸੀ। ਪੁਲਿਸ ਨੇ ਇਸ ਮਾਮਲੇ ਵਿਚ ਕਾਰਵਾਈ ਕਰਦਿਆਂ ਕਥਿਤ ਮੁਲਜ਼ਮ ਰਾਜਵੀਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਮੁਹੱਲਾ ਖੋਸਲਾ ਬੰਗਾ ਅਤੇ ਕੁਲਜੀਤ ਸਿੰਘ ਉਰਫ ਬੱਬਲ ਪੁੱਤਰ ਸੁਰਜੀਤ ਸਿੰਘ ਵਾਸੀ ਬਾਲੋ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਹੈ। ਐੱਸਐੱਚਓ ਨੇ ਦੱਸਿਆ ਕਿ ਕਥਿਤ ਮੁਲਜ਼ਮਾਂ ਪਾਸੋਂ ਜਗਤਾਰ ਸਿੰਘ ਦੇ ਕਤਲ ਮਾਮਲੇ ਵਿਚ ਵਰਤੇ ਗਏ ਹਥੌੜੇ ਨੂੰ ਵੀ ਕਬਜੇ ਵਿਚ ਲੈ ਲਿਆ ਹੈ। ਪੁਲਿਸ ਵੱਲੋਂ ਕਥਿਤ ਮੁਲਜ਼ਮਾ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।