ਟਾਇਰ ਫਟਣ ਕਾਰਨ ਟਰੱਕ ਪਲਟਿਆ
ਟਾਇਰ ਫਟਣ ਕਾਰਨ ਟਰੱਕ ਪਲਟਿਆ
Publish Date: Thu, 03 Sep 2026 04:33 PM (IST)
Updated Date: Thu, 03 Sep 2026 04:34 PM (IST)
- ਟਰੱਕ ਨੁਕਸਾਨਿਆ, ਜਾਨੀ ਨੂਕਸਾਨ ਤੋਂ ਬਚਾਅ ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ : ਪਿੰਡ ਪਨਿਆਲੀ ਨਜ਼ਦੀਕ ਟਰੱਕ ਦਾ ਟਾਇਰ ਫਟਣ ਕਾਰਨ ਇੱਕ ਟਰੱਕ ਪਲਟ ਗਿਆ। ਪ੍ਰਾਪਤ ਸੂਚਨਾ ਅਨੁਸਾਰ ਇਕ ਟਰੱਕ ਨੰਬਰ ਜੇਕੇ05ਐੱਚ 0930 ਜਿਸ ਨੂੰ ਨਸੀਰ ਅਹਿਮਦ ਪੁੱਤਰ ਮੁਹੰਮਦ ਸਫੀ ਵਾਸੀ ਜੰਮੂ ਕਸ਼ਮੀਰ ਚਲਾ ਰਿਹਾ ਸੀ। ਜੋ ਕਿ ਯਮੁਨਾ ਨਗਰ ਤੋਂ ਪੇਪਰ ਲੋਡ ਕਰ ਕੇ ਸ੍ਰੀਨਗਰ ਨੂੰ ਜਾ ਰਿਹਾ ਸੀ। ਉਸ ਨਾਲ ਉਸ ਦਾ ਇੱਕ ਸਾਥੀ ਰਿਆਜ਼ ਅਹਿਮਦ ਵੀ ਮੌਜੂਦ ਸੀ। ਜਦੋਂ ਉਹ ਰੋਪੜ ਸਾਈਡ ਤੋਂ ਬਲਾਚੌਰ ਸਾਈਡ ਜਾਂਦਿਆਂ ਪਨਿਆਲੀ ਖੁਰਦ ਨਜ਼ਦੀਕ ਪਹੁੰਚੇ ਤਾਂ ਅਚਾਨਕ ਟਰੱਕ ਦਾ ਟਾਇਰ ਫਟ ਗਿਆ ਅਤੇ ਟਰੱਕ ਦਾ ਸੰਤੁਲਨ ਵਿਗੜਨ ਕਾਰਨ ਟਰੱਕ ਸਾਈਫਨ ਤੇ ਹੀ ਪਲਟ ਗਿਆ। ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਪਰ ਟਰੱਕ ਦਾ ਭਾਰੀ ਨੁਕਸਾਨ ਹੋ ਗਿਆ। ਮੌਕੇ ’ਤੇ ਪਹੁੰਚੀ ਐੱਸਐੱਸਐੱਫ ਟੀਮ ਦੇ ਇੰਚਾਰਜ ਏਐੱਸਆਈ ਕੁਲਦੀਪ ਕੁਮਾਰ ਨੇ ਦੋਵੇਂ ਸਾਈਡ ਬੈਰੀਕੇਟ ਲਗਾ ਕੇ ਆਵਾਜਾਈ ਨੂੰ ਨਿਰਵਿਘਨ ਚਾਲੂ ਕਰਵਾਇਆ। ਇਸ ਘਟਨਾ ਦੀ ਸੂਚਨਾ ਪੁਲਿਸ ਥਾਣਾ ਕਾਠਗੜ੍ਹ ਨੂੰ ਦੇ ਦਿੱਤੀ ਹੈ।