ਕਿਸਾਨ ਬੀਬੀਆਂ ਲਈ ਕੇਵੀਕੇ ਲੰਗੜੋਆ ਵਿਖੇ ਟ੍ਰੇਨਿੰਗ ਕੋਰਸ ਸ਼ੁਰੂ ਕਿਸਾਨ ਬੀਬੀਆਂ ਲਈ ਕੇਵੀਕੇ ਲੰਗੜੋਆ ਵਿਖੇ ਟਰੇਨਿੰਗ ਕੋਰਸ ਸ਼ੁਰੂ
Publish Date: Wed, 02 Sep 2026 07:09 PM (IST)
Updated Date: Wed, 02 Sep 2026 07:10 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਡਾ. ਲੇਖ ਰਾਜ ਬੇਗੋਵਾਲ ਮੁੱਖ ਖੇਤੀਬਾੜੀ ਅਫਸਰ ਅਤੇ ਜ਼ਿਲ੍ਹਾ ਟ੍ਰੇਨਿੰਗ ਅਫਸਰ ਡਾ. ਸੁਰਿੰਦਰ ਕੁਮਾਰ ਦੀ ਅਗਵਾਈ ਹੇਠ ਆਤਮਾ ਸਕੀਮ ਅਧੀਨ ਕਿਸਾਨ ਬੀਬੀਆਂ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਵਿਖੇ ਫਲਾਂ, ਸਬਜ਼ੀਆਂ ਦੀ ਪ੍ਰੋਸੈਸਿੰਗ ਅਤੇ ਬੇਕਰੀ ਉਤਪਾਦ ਤਿਆਰ ਕਰਨ ਦੀ 5 ਦਿਨਾਂ ਟ੍ਰੇਨਿੰਗ ਕੋਰਸ ਦੀ ਸ਼ੁਰੂਆਤ ਕੀਤੀ ਗਈ। ਇਸ ਟ੍ਰੇਨਿੰਗ ਪ੍ਰੋਗਰਾਮ ਦੌਰਾਨ ਡਾ. ਪਰਦੀਪ ਕੁਮਾਰ ਐਸੋਸ਼ੀਏਟ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਨੇ ਦੱਸਿਆ ਕਿ ਟ੍ਰੇਨਿੰਗ ਪ੍ਰਾਪਤ ਕਰਨ ਤੋਂ ਬਾਅਦ ਕਿਸਾਨ ਬੀਬੀਆਂ ਸੈਲਫ ਹੈਲਪ ਗਰੁੱਪ ਬਣਾ ਕੇ ਆਪਣੇ ਘਰ ਹੀ ਆਚਾਰ, ਮੁਰੱਬੇ, ਚਟਨੀਆਂ, ਸਕੁਐਸ਼ ਅਤੇ ਬੇਕਰੀ ਪ੍ਰੋਡਕਟਸ ਤਿਆਰ ਕਰ ਕੇ ਸੈਲਫ ਮਾਰਕਟਿੰਗ ਰਾਹੀਂ ਖਪਤਕਾਰਾਂ ਨੂੰ ਵੇਚ ਸਕਦੀਆਂ ਹਨ। ਇਸ ਟ੍ਰੇਨਿੰਗ ਦੀ ਕੋਆਰਡੀਨੇਟਰ ਡਾ. ਰਜਿੰਦਰ ਕੌਰ ਅਸਿਸਟੈਂਟ ਪ੍ਰੋਫੇਸਰ ਹੋਮ ਸਾਇੰਸ ਨੇ ਦੱਸਿਆ ਕਿ 5 ਦਿਨਾਂ ਦੌਰਾਨ ਆਚਾਰ, ਮੁਰੱਬੇ, ਚਟਨੀਆਂ, ਸਕੁਐਸ਼ ਅਤੇ ਬੇਕਰੀ ਉਤਪਾਦ ਤਿਆਰ ਲਈ ਪ੍ਰੈਕਟੀਕਲ ਟਰੇਨਿੰਗ ਦਿੱਤੀ ਜਾਵੇਗੀ ਅਤੇ ਇਹ ਟ੍ਰੇਨਿੰਗ ਕਿਸਾਨ ਬੀਬੀਆਂ ਨੂੰ ਆਤਮ ਨਿਰਭਰ ਹੋਣ ਵਿਚ ਅਹਿਮ ਭੂਮਿਕਾ ਨਿਭਾਏਗੀ। ਇਸ ਟ੍ਰੇਨਿੰਗ ਵਿਚ ਡਾ. ਕਮਲਦੀਪ ਸਿੰਘ ਸੰਘਾ ਪ੍ਰੋਜੈਕਟ ਡਾਇਰੈਕਟਰ (ਆਤਮਾ) ਨੇ ਦੱਸਿਆ ਕਿ ਫਸਲਾਂ, ਫਲਾਂ, ਸਬਜੀਆਂ ਅਤੇ ਦੁੱਧ ਦੇ ਪ੍ਰੋਸੈਸਿੰਗ ਦੁਆਰਾ ਉਤਪਾਦ ਤਿਆਰ ਕਰਕੇ ਸੈਲਫ ਮਾਰਕੀਟਿੰਗ ਦੁਆਰਾ ਕਿਸਾਨਾਂ ਦੁਆਰਾ ਆਪਣੀ ਆਮਦਨ ਵਿਚ ਚੋਖਾ ਵਾਧਾ ਕੀਤਾ ਜਾ ਸਕਦਾ ਹੈ। ਡਾ. ਪਰਮਵੀਰ ਕੌਰ ਡਿਪਟੀ ਪ੍ਰੋਜੈਕਟ ਡਾਇਰੈਕਟਰ ਆਤਮਾ ਨੇ ਕਿਸਾਨਾਂ ਤੱਕ ਖੇਤੀਬਾੜੀ ਦੀਆਂ ਨਵੀਆਂ ਤਕਨੀਕਾਂ ਪਹੁੰਚਾਉਣ ਲਈ ਆਤਮਾ ਸਕੀਮ ਅਧੀਨ ਕੀਤੀਆਂ ਜਾ ਰਹੀਆਂ ਵੱਖ-ਵੱਖ ਐਕਟੀਵਿਟੀਜ ਵਾਰੇ ਜਾਣਕਾਰੀ ਦਿੱਤੀ। ਇਸ ਟਰੇਨਿੰਗ ਵਿਚ ਅਗਾਂਹਵਧੂ ਕਿਸਾਨ ਸੁਰਜੀਤ ਸਿੰਘ ਰਾਏ ਅਤੇ ਕਿਸਾਨ ਬੀਬੀਆਂ ਨੇ ਹਿੱਸਾ ਲਿਆ।