70ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ਼ ਖੇਡਾਂ ਤਹਿਤ ਟੂਰਨਾਮੈਂਟ ਸ਼ੁਰੂ 70ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ਼ ਖੇਡਾਂ ਤਹਿਤ ਟੂਰਨਾਮੈਂਟ ਸ਼ੁਰੂ
Publish Date: Tue, 22 Sep 2026 05:05 PM (IST)
Updated Date: Tue, 22 Sep 2026 05:06 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ 70ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ਼ ਖੇਡਾਂ ਤਹਿਤ ਕਬੱਡੀ ਨੈਸ਼ਨਲ ਸਟਾਈਲ ਉਮਰ ਗੁੱਟ 19 ਸਾਲ ਲੜਕੀਆਂ ਦਾ ਟੂਰਨਾਮੈਂਟ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਅਨੀਤਾ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਲਖਵੀਰ ਸਿੰਘ ਦੀ ਅਗਵਾਈ ਵਿਚ ਨਵਾਂਸ਼ਹਿਰ ਵਿਖੇ ਸ਼ੁਰੂ ਹੋਇਆ। ਇਸ ਰਾਜ ਪੱਧਰੀ ਟੂਰਨਾਮੈਂਟ ਦਾ ਉਦਘਾਟਨ ਜਸਪ੍ਰੀਤ ਸਿੰਘ ਰੌਬੀ ਕੰਗ ਹਲਕਾ ਇੰਚਾਰਜ ਨਵਾਂਸ਼ਹਿਰ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਦਾ ਅਨਿੱਖੜਵਾਂ ਅੰਗ ਹਨ ਤੇ ਖੇਡਾਂ ਨਾਲ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੁੰਦਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਸਾਨੂੰ ਸਮਾਜਿਕ ਬਿਮਾਰੀਆਂ ਤੋਂ ਵੀ ਦੂਰ ਰੱਖਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਸਾਡੇ ਵਿਦਿਆਰਥੀ ਖੇਡਾਂ ਨਾਲ ਜੁੜਨ ਤੇ ਨਸ਼ੇ ਵਰਗੀਆਂ ਬੁਰਾਈਆਂ ਤੋਂ ਦੂਰ ਰਹਿਣ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਲਖਵੀਰ ਸਿੰਘ ਨੇ ਬਾਹਰੋਂ ਆਈਆਂ ਟੀਮਾਂ ਅਤੇ ਮਹਿਮਾਨਾਂ ਨੂੰ ‘ਜੀ ਆਇਆਂ’ ਆਖਿਆ ਅਤੇ ਖੇਡਾਂ ਅਨੁਸ਼ਾਸਨ ਵਿਚ ਰਹਿ ਕੇ ਖੇਡਣ ਦੀ ਅਪੀਲ ਕੀਤੀ। ਸਕੱਤਰ ਪਰਵਿੰਦਰ ਭੰਗਾਲ ਨੇ ਸਭ ਦਾ ਧੰਨਵਾਦ ਕੀਤਾ। ਅੱਜ ਹੋਏ ਮੁੱਢਲੇ ਲੀਗ ਮੁਕਾਬਲਿਆਂ ’ਚ ਲੁਧਿਆਣਾ ਨੇ ਐੱਸਏਐੱਸ ਨਗਰ ਨੂੰ, ਰੂਪਨਗਰ ਨੇ ਗੁਰਦਾਸਪੁਰ ਨੂੰ, ਪਟਿਆਲਾ ਨੇ ਕਪੂਰਥਲਾ ਨੂੰ, ਸੰਗਰੂਰ ਨੇ ਮਾਨਸਾ ਨੂੰ, ਅੰਮ੍ਰਿਤਸਰ ਨੇ ਤਰਨਤਾਰਨ ਨੂੰ, ਫਤਿਹਗੜ ਸਾਹਿਬ ਨੇ ਫਰੀਦਕੋਟ ਨੂੰ, ਬਠਿੰਡਾ ਨੇ ਸ਼ਹੀਦ ਭਗਤ ਸਿੰਘ ਨਗਰ ਨੂੰ ਹਰਾਇਆ। ਇਸ ਮੌਕੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਦਵਿੰਦਰ ਕੌਰ, ਪਰਵਿੰਦਰ ਸਿੰਘ ਭੰਗਲ ਸਕੱਤਰ ਡੀਟੀਸੀ, ਤਾਰਾ ਰਾਣੀ ਮੁੱਖ ਅਧਿਆਪਕਾ, ਬਲਵੀਰ ਕੌਰ ਮੁੱਖ ਅਧਿਆਪਕਾ, ਦਿਨੇਸ਼ ਗੌਤਮ ਮੁੱਖ ਅਧਿਆਪਕ, ਸੰਜੀਵ ਕੁਮਾਰ ਮੁੱਖ ਅਧਿਆਪਕ, ਮਮਤਾ ਰਾਣੀ ਮੁੱਖ ਅਧਿਆਪਕਾ, ਗਰੁਜੀਤ ਕੌਰ ਕੋਚ, ਹੈੱਡ ਮਾਸਟਰ ਗੁਰਪ੍ਰੀਤ ਸਿੰਘ ਸੈਂਪਲਾ, ਡਾ. ਗੁਰਮੀਤ ਸਿੰਘ, ਰਜਿੰਦਰ ਸਿੰਘ ਗਿੱਲ, ਹੈੱਡ ਮਾਸਟਰ ਅਮਰਪ੍ਰੀਤ ਸਿੰਘ ਜੌਹਰ, ਪੁਸ਼ਪਿੰਦਰ ਕੌਰ, ਕਿਰਨਜੀਤ ਕੌਰ ਨਿੱਘੀ, ਕੁਲਵਿੰਦਰ ਸਿੰਘ, ਦੇਸ ਰਾਜ, ਜਗਸ਼ੀਰ ਸਿੰਘ, ਅਵਤਾਰ ਸਿੰਘ, ਪ੍ਰਮੋਦ ਕੁਮਾਰ, ਸੁਦਾਗਰ ਰਾਮ, ਹੈੱਡ ਮਾਸਟਰ ਗਰੁਨੇਕ ਸਿੰਘ, ਨਵਦੀਪ ਕੁਮਾਰ ਡੀਪੀਈ, ਬਲਵੀਰ ਸਿੰਘ ਮੀਲੂ, ਹਰਮੇਸ਼ ਲਾਲ ਪੀਟੀਆਈ ਬੰਗਾ, ਮੱਖਣ ਸਿੰਘ ਬਖਲੌਰ, ਬਲਦੇਵ ਸਿੰਘ ਮੈਨੇਜਰ, ਨੀਰਜ ਵਸ਼ਿਸਟ, ਰਾਜਵੀਰ ਕੌਰ, ਗੁਰਦੀਪ ਸਿੰਘ, ਕਰਮਜੀਤ ਕੌਰ ਡੀਪੀਈ, ਲੈਕ. ਸਰਬਜੀਤ ਕੌਰ, ਲੈਕ.ਬਲਦੇਵ ਰਾਜ ਆਦਿ ਸਮੇਤ ਡੀਪੀਈ, ਪੀਟੀਆਈ, ਨਗਰ ਵਾਸੀ ਅਤੇ ਅਫ਼ਸਰ ਹਾਜ਼ਰ ਸਨ।