ਡਰੱਗ ਡਿਸਕਵਰੀ, ਖੋਜ, ਵਿਕਾਸ ਵਿਸ਼ੇ 'ਤੇ ਤਿੰਨ ਰੋਜ਼ਾ ਵਰਕਸ਼ਾਪ
ਕੇਸੀ ਕਾਲਜ਼ 'ਚ ਤਿੰਨ ਰੋਜ਼ਾ ਵਰਕਸ਼ਾਪ ਆਯੋਜਿਤ
Publish Date: Wed, 25 Feb 2026 03:51 PM (IST)
Updated Date: Thu, 26 Feb 2026 04:01 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਕੇਸੀ ਕਾਲਜ ਆਫ਼ ਫਾਰਮੇਸੀ ਚ ਫਾਰਮਾਸਿਊਟੀਕਲ ਇੰਡਸਟਰੀ ਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਵਰਤੋਂ, ਡਰੱਗ ਡਿਸਕਵਰੀ, ਖੋਜ, ਵਿਕਾਸ ਵਿਸ਼ੇ ਤੇ ਤਿੰਨ-ਰੋਜ਼ਾ ਵਰਕਸ਼ਾਪ ਲਗਾਈ। ਜਿਸ ਦੌਰਾਨ ਵਿਦਿਆਰਥੀਆਂ ਨੂੰ ਫਾਰਮਾਸਿਊਟੀਕਲ ਸੈਕਟਰ ਚ ਉੱਭਰ ਰਹੀਆਂ ਅਤਿ-ਆਧੁਨਿਕ ਤਕਨਾਲੋਜੀਆਂ ਨੂੰ ਸਮਝਣ ਅਤੇ ਅਪਣਾਉਣ ਲਈ ਤਿਆਰ ਕੀਤਾ। ਮੁੱਖ ਬੁਲਾਰੇ ਤਜ਼ਰਬੇਕਾਰ ਡਾ. ਪੁਨੀਤ ਕੱਕੜ ਨੋਇਡਾ ਸਨ। ਪ੍ਰੋਗਰਾਮ ਕੋਆਰਡੀਨੇਟਰ ਅਤੇ ਕਾਲਜ ਇੰਚਾਰਜ ਡਾ. ਅਵਤਾਰ ਚੰਦ ਰਾਣਾ ਸਨ। ਮੇਕਇੰਟਰਨ ਅਤੇ ਈ-ਸੈੱਲ, ਆਈਆਈਟੀ ਹੈਦਰਾਬਾਦ ਵੱਲੋਂ ਸਾਂਝੇ ਤੌਰ ਤੇ ਵਰਕਸ਼ਾਪ ਆਯੋਜਿਤ ਕੀਤੀ। ਜਿਸ ਦੌਰਾਨ ਵਿਦਿਆਰਥੀਆਂ ਨੇ ਫਾਰਮਾਸਿਊਟੀਕਲ ਇੰਡਸਟਰੀ ਵਿਚ ਵਰਤੇ ਜਾਣ ਵਾਲੇ ਏਆਈ ਟੂਲਸ ਅਤੇ ਤਕਨੀਕਾਂ ਦਾ ਗਿਆਨ ਪ੍ਰਾਪਤ ਕੀਤਾ। ਇਸ ਸਿਖਲਾਈ ਤੋਂ ਬਾਅਦ, ਵਿਦਿਆਰਥੀ ਫਾਰਮਾਸਿਊਟੀਕਲ ਇੰਡਸਟਰੀ, ਐਡਵਾਂਸਡ ਡਰੱਗ ਡਿਸਕਵਰੀ ਅਤੇ ਰਿਸਰਚ ਐਂਡ ਡਿਵੈਲਪਮੈਂਟ ਵਿਚ ਵਰਤੀਆਂ ਜਾਣ ਵਾਲੀਆਂ ਏਆਈ ਤਕਨੀਕਾਂ ਚ ਮੁਹਾਰਤ ਹਾਸਲ ਕਰਨਗੇ। ਜਿਸ ਨਾਲ ਉਹ ਮੌਜੂਦਾ ਅਤੇ ਭਵਿੱਖ ਦੀਆਂ ਉਦਯੋਗਿਕ ਜ਼ਰੂਰਤਾਂ ਨੂੰ ਪੂਰਾ ਕਰ ਸਕਣਗੇ। ਡਾ. ਪੁਨੀਤ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਧ ਰਹੀ ਵਰਤੋਂ ਤੇ ਚਾਨਣਾ ਪਾਇਆ। ਉਨ੍ਹਾਂ ਗੁੰਝਲਦਾਰ ਸਮੱਸਿਆਵਾਂ ਨੂੰ ਹੱਲ ਕਰਨ ਲਈ ਏਆਈ ਦੀ ਵਰਤੋਂ ਦੇ ਕਾਰਨ ਉਨ੍ਹਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਉਪਯੋਗਾਂ ਨੂੰ ਇੱਕ ਢੰਗ ਵਜੋਂ ਸਮਝਾਇਆ ਜੋ ਕੰਪਿਊਟਰਾਂ, ਰੋਬੋਟਾਂ ਅਤੇ ਮਸ਼ੀਨਾਂ ਨੂੰ ਮਨੁੱਖਾਂ ਵਾਂਗ ਸੋਚਣ ਦੇ ਯੋਗ ਬਣਾਉਂਦਾ ਹੈ।।ਇਹ ਮਸ਼ੀਨਾਂ ਵਿਚ ਸੋਚਣ, ਕੰਮ ਕਰਨ, ਸੰਚਾਰ ਕਰਨ, ਫੈਸਲੇ ਲੈਣ ਅਤੇ ਮਨੁੱਖਾਂ ਵਾਂਗ ਸਮੱਸਿਆਵਾਂ ਨੂੰ ਹੱਲ ਕਰਨ ਦੀ ਯੋਗਤਾ ਪੈਦਾ ਕਰਦਾ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਵਰਤਮਾਨ ਵਿਚ ਹਰ ਖੇਤਰ ਚ ਲਾਗੂ ਕੀਤਾ ਜਾ ਰਿਹਾ ਹੈ। ਜੋ ਮਨੋਰੰਜਨ, ਸਿੱਖਿਆ, ਸਿਹਤ, ਕਾਮਰਸ ਅਤੇ ਆਵਾਜਾਈ ਵਰਗੇ ਵੱਖ-ਵੱਖ ਉਦਯੋਗਾਂ ਨੂੰ ਸੁਖਾਲਾ ਬਣਾਉਂਦਾ ਹੈ। ਉਨ੍ਹਾਂ ਦੱਸਿਆ ਕਿ ਇਸਦੀ ਵਰਤੋਂ ਮਨੋਰੰਜਨ ਖੇਤਰ ਤੇ ਸੋਸ਼ਲ ਮੀਡੀਆ ਵਿਚ ਸਭ ਤੋਂ ਵੱਧ ਕੀਤੀ ਜਾਂਦੀ ਹੈ।।ਜੋ ਸਾਨੂੰ ਸਿਰਫ਼ ਉਹ ਪ੍ਰੋਗਰਾਮ ਦਿਖਾਉਂਦਾ ਹੈ ਜਿਨ੍ਹਾਂ ਦਾ ਅਸੀਂ ਆਨੰਦ ਲੈਂਦੇ ਹਾਂ। ਉਨ੍ਹਾਂ ਕਿਹਾ ਕਿ ਅੱਜ ਸਾਈਬਰ ਹਮਲੇ ਵਧ ਰਹੇ ਹਨ। ਇਸ ਲਈ ਵੱਡੀਆਂ ਕੰਪਨੀਆਂ ਵਿਚ ਡਾਟਾ ਸੁਰੱਖਿਅਤ ਕਰਨ ਲਈ ਏਆਈ ਦੀ ਵਰਤੋਂ ਕੀਤੀ ਜਾਂਦੀ ਹੈ। ਕੈਂਪਸ ਡਾਇਰੈਕਟਰ ਡਾ. ਰਾਣਾ ਨੇ ਦੱਸਿਆ ਕਿ ਅਜਿਹੇ ਅਕਾਦਮਿਕ ਅਤੇ ਉਦਯੋਗ-ਅਧਾਰਿਤ ਉਪਰਾਲੇ ਵਿਦਿਆਰਥੀਆਂ ਦੇ ਹੁਨਰ ਨੂੰ ਵਿਕਸਿਤ ਕਰਨ ਅਤੇ ਉਨ੍ਹਾਂ ਨੂੰ ਵਿਸ਼ਵ ਪੱਧਰ ਤੇ ਪ੍ਰਤੀਯੋਗੀ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਵਰਕਸ਼ਾਪ ਦੇ ਅੰਤ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਆਈਆਈਟੀ ਹੈਦਰਾਬਾਦ ਦੇ ਈ-ਸੈੱਲ ਦੁਆਰਾ ਸਰਟੀਫਿਕੇਟ ਦਿੱਤੇ ਗਏ। ਇਸ ਮੌਕੇ ਵਰਕਸ਼ਾਪ ਕੋਆਰਡੀਨੇਟਰ ਕਮਲਜੀਤ ਕੌਰ ਅਤੇ ਸਹਿ-ਕੋਆਰਡੀਨੇਟਰ ਅਮਨਜੋਤ ਕੌਰ, ਸ਼ਿਖਾ, ਅਭਿਨਵ ਰਾਣਾ, ਮਨਪ੍ਰੀਤ ਕੌਰ, ਮੁਕੇਸ਼, ਸੰਜੀਵ ਕਨਵਰ, ਸੁਖਵਿੰਦਰ, ਵਿਪਨ ਕੁਮਾਰ ਮੌਜੂਦ ਸਨ।