ਏਆਈ ਇਨ ਫਾਰਮਾ ਸੰਬੰਧੀ ਤਿੰਨ ਰੋਜਾ ਵਰਕਸ਼ਾਪ ਸ਼ੁਰੂ
ਏਆਈ ਇਨ ਫਾਰਮਾ ਸੰਬੰਧੀ ਤਿੰਨ ਰੋਜਾ ਵਰਕਸ਼ਾਪ ਸ਼ੁਰੂ
Publish Date: Mon, 23 Feb 2026 05:39 PM (IST)
Updated Date: Tue, 24 Feb 2026 04:05 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਕੇਸੀ ਕਾਲਜ ਆਫ਼ ਫਾਰਮੇਸੀ ਵਿਖੇ ਕੈਂਪਸ ਡਾਇਰੈਕਟਰ ਅਤੇ ਕਾਲਜ ਇੰਚਾਰਜ ਡਾ. ਅਵਤਾਰ ਚੰਦ ਰਾਣਾ ਦੀ ਦੇਖਰੇਖ ਚ ਏਆਈ ਇਨ ਫਾਰਮਾ ਵਿਸ਼ੇ ਤੇ ਤਿੰਨ ਰੋਜਾ ਵਰਕਸ਼ਾਪ ਸ਼ੁਰੂ ਹੋਈ, ਜਿਸ ਦੇ ਮੁੱਖ ਬੁਲਾਰੇ ਦਿੱਲੀ ਤੋਂ ਡਾ. ਪੁਨੀਤ ਹਨ। ਕੈਂਪਸ ਡਾਇਰੈਕਟਰ ਡਾ. ਅਵਤਾਰ ਚੰਦ ਰਾਣਾ ਨੇ ਜੋਤ ਪ੍ਰਚੰਡ ਕਰਨ ਦੀ ਰਸਮ ਅਦਾ ਕੀਤੀ ਡਾ. ਅਵਤਾਰ ਚੰਦ ਰਾਣਾ ਨੇ ਦੱਸਿਆ ਕਿ ਭਵਿਖ ਵਿਚ ਸਾਡੇ ਕੰਮ ਅਤੇ ਫਾਰਮਾ ਚ ਏਆਈ ਇੱਕ ਮਹੱਤਵਪੂਰਨ ਭੂਮਿਕਾ ਨਿਭਾਵੇਗਾ। ਜਿਸ ਨਾਲ ਹਰ ਕਿਸੇ ਨੂੰ ਫਾਇਦਾ ਮਿਲੇਗਾ ਅਤੇ ਹਰ ਵਿਦਿਆਰਥੀ ਲਈ ਇਸ ਬਾਰੇ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਮੁੱਖ ਬੁਲਾਰੇ ਡਾ. ਪੁਨੀਤ ਨੇ ਦੱਸਿਆ ਕਿ ਭਾਰਤ ਚ ਸਿਹਤ ਸੰਭਾਲ ਚ ਆਰਟੀਫੀਸ਼ੀਅਲ ਇੰਟੈਲੀਜੈਂਸੀ (ਏਆਈ) ਦੀ ਤੇਜ਼ੀ ਨਾਲ ਵੱਧ ਰਹੀ ਵਰਤੋਂ ਨੂੰ ਹੁਣ ਸਪੱਸ਼ਟ ਦਿਸ਼ਾ ਅਤੇ ਨਿਯੰਤਰਣ ਪ੍ਰਾਪਤ ਹੋਣ ਲਈ ਤਿਆਰ ਹੈ। ਕੇਂਦਰ ਸਰਕਾਰ ਵੱਲੋਂ ਵਿਕਸਤ ਭਾਰਤ ਵਿਚ ਸਿਹਤ ਸੰਭਾਲ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਲਈ ਰਣਨੀਤੀ, ਨੂੰ ਸਿਹਤ ਸੰਭਾਲ ਖੇਤਰ ਵਿਚ ਏਆਈ ਦੀ ਵਰਤੋਂ ਲਈ ਇੱਕ ਮਾਰਗ ਦਰਸ਼ਕ ਅਤੇ ਨਿਯੰਤਰਣ ਢਾਂਚਾ ਮੰਨਿਆ ਜਾਂਦਾ ਹੈ। ਇਹ ਯਕੀਨੀ ਬਣਾਏਗਾ ਕਿ ਏਆਈ ਤਕਨਾਲੋਜੀ ਮਰੀਜ਼ਾਂ ਦੀ ਸੁਰੱਖਿਆ, ਨੈਤਿਕਤਾ, ਪਾਰਦਰਿਸ਼ਤਾ ਅਤੇ ਨਵੀਂ ਤਕਨੀਕ ਨੂੰ ਯਕੀਨੀ ਬਣਾਉਂਦੀ ਹੈ। ਇਹ ਰਣਨੀਤੀ ਸਿਹਤ ਸੰਭਾਲ ਵਿਚ ਏਆਈ ਲਈ ਇੱਕ ਸੁਰੱਖਿਅਤ ਅਤੇ ਜ਼ਿੰਮੇਵਾਰ ਭਵਿੱਖ ਦੀ ਨੀਂਹ ਰੱਖਦੀ ਹੈ। ਫਾਰਮੇਸੀ ਮਾਲਕਾਂ ਨੂੰ ਉਨ੍ਹਾਂ ਵੇਰਵਿਆਂ ਤੋਂ ਜਾਣੂ ਹੋਣਾ ਚਾਹੀਦਾ ਹੈ। ਜੋ ਇੱਕ ਗੰਭੀਰ ਮਰੀਜ਼ ਦੀ ਜਾਨ ਬਚਾਉਣ ਵਿਚ ਮੱਦਦ ਕਰ ਸਕਦੇ ਹਨ। ਏਆਈ ਨੂੰ ਡਾਕਟਰਾਂ ਅਤੇ ਸਿਹਤ ਮਾਹਿਰਾਂ ਦੀ ਸਹਾਇਤਾ ਲਈ ਇੱਕ ਸਾਧਨ ਮੰਨਿਆ ਜਾਂਦਾ ਹੈ, ਨਾ ਕਿ ਉਨ੍ਹਾਂ ਦੇ ਨਿਰਣੇ ਦਾ ਬਦਲਾਵ। ਏਆਈ ਬਿਮਾਰੀ ਦਾ ਪਤਾ ਲਗਾਉਣ, ਇਲਾਜ ਦੇ ਫੈਸਲਿਆਂ, ਜਨਤਕ ਸਿਹਤ ਨਿਗਰਾਨੀ, ਮਹਾਂਮਾਰੀ ਪ੍ਰਬੰਧਨ ਅਤੇ ਸਿਹਤ ਸੰਭਾਲ ਯੋਜਨਾਬੰਦੀ ਵਰਗੇ ਖੇਤਰਾਂ ਵਿਚ ਇੱਕ ਸਹਾਇਕ ਭੂਮਿਕਾ ਨਿਭਾਵੇਗਾ। ਜਦਕਿ ਅੰਤਿਮ ਅਤੇ ਨਿਰਣਾਇਕ ਭੂਮਿਕਾ ਹਮੇਸ਼ਾ ਡਾਕਟਰਾਂ ਕੋਲ ਰਹੇਗੀ। ਇਹ ਤਕਨਾਲੋਜੀ ਅਤੇ ਮਨੁੱਖੀ ਸਮਝ ਵਿਚਕਾਰ ਸੰਤੁਲਨ ਬਣਾਈ ਰੱਖਣ ਦੀ ਜ਼ਰੂਰਤ ਤੇ ਜ਼ੋਰ ਦਿੰਦਾ ਹੈ। ਇਕ ਫਾਰਮਾਸਿਊਟੀਕਲ ਕੰਪਨੀ ਡਾਕਟਰ ਦੇ ਨੁਸਖੇ ਨੂੰ ਇੱਕ ਚੰਗੀ ਦਵਾਈ ਵਜੋਂ ਦੇਖਦੀ ਹੈ, ਜਿਸ ਨਾਲ ਕੰਪਨੀ ਲਈ ਵਿਕਰੀ ਅਤੇ ਲਾਭ ਹੋਵੇਗਾ। ਹਰੇਕ ਵਿਦਿਆਰਥੀ ਨੂੰ ਇੱਕ ਟੀਚਾ ਰੱਖਣਾ ਚਾਹੀਦਾ ਹੈ ਅਤੇ ਉਸ ਪਾਸੇ ਕੰਮ ਕਰਨਾ ਚਾਹੀਦਾ ਹੈ। ਹਰ ਦੇਸ਼ ਵਿਚ ਬੁਖਾਰ ਅਤੇ ਮਲੇਰੀਆ ਤੋਂ ਪੀੜਤ ਮਰੀਜ਼ ਹੁੰਦੇ ਹਨ, ਪਰ ਕੰਪਨੀ ਮਰੀਜ਼ਾਂ ਲਈ ਦਵਾਈਆਂ ਬਣਾਉਣ ਲਈ ਏਆਈ ਦੀ ਵਰਤੋਂ ਕਰਦੀ ਹੈ। ਫਿਰ ਉਹੀ ਦਵਾਈ ਵਿਅਕਤੀਗਤ ਮਰੀਜ਼ ਅਤੇ ਕਰੰਸੀ ਦੇ ਅਨੁਸਾਰ ਤਿਆਰ ਕੀਤੀ ਜਾਂਦੀ ਹੈ। ਮੰਚ ਸੰਚਾਲਨ ਮਨਪ੍ਰੀਤ ਵੱਲੋਂ ਕੀਤਾ ਗਿਆ। ਐਡਮਿਸ਼ਨ ਸੈੱਲ ਦੇ ਡਾਇਰੈਕਟਰ ਡਾ. ਵਿਕਾਸ ਕੁਮਾਰ, ਪ੍ਰਿੰ. ਡਾ. ਬਲਜੀਤ ਕੌਰ, ਡਾ. ਕੁਲਜਿੰਦਰ ਕੌਰ, ਇੰਜ. ਜਫ਼ਤਾਰ ਅਹਿਮਦ, ਇੰਜ. ਆਰਕੇ ਮੂੰਮ, ਇੰਜ. ਦਵਿੰਦਰ ਸਿੰਘ, ਇੰਜ. ਹਰਪ੍ਰੀਤ ਕੌਰ, ਮੇਹਾ ਸੇਠ, ਸਹਾਇਕ ਪ੍ਰੋ. ਅਮਨਜੋਤ ਕੌਰ, ਕਮਲਜੀਤ ਕੌਰ ਸਨ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਕੇਸੀ ਗਰੁੱਪ ਫਾਰਮੇਸੀ ਕਾਲਜਾਂ ਦੇ ਵਿਦਿਆਰਥੀਆਂ ਨੇ ਵੀ ਵਰਕਸ਼ਾਪ ਚ ਹਿੱਸਾ ਲਿਆ। ਇਸ ਮੌਕੇ ਅਭਿਨਵ ਸਿੰਘ ਰਾਣਾ, ਮੁਕੇਸ਼ ਸ਼ਰਮਾ, ਰੂਬਲ ਸਿੰਘ, ਸੰਜੀਵ ਕਨਵਰ, ਸੁਖਵਿੰਦਰ, ਵਿਪਨ ਕੁਮਾਰ ਅਤੇ ਹੋਰ ਮੌਜੂਦ ਸਨ।