ਨਸ਼ਾ ਕਰਦੇ ਤਿੰਨ ਨੌਜਵਾਨ ਕੀਤੇ ਕਾਬੂ
ਤਿੰਨ ਨੌਜਵਾਨ ਨਸ਼ਾ ਕਰਦਿਆਂ ਕਾਬੂੁ
Publish Date: Thu, 19 Feb 2026 05:01 PM (IST)
Updated Date: Fri, 20 Feb 2026 04:06 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਜ਼ਿਲ੍ਹਾ ਪੁਲਿਸ ਵੱਲੋਂ 3 ਵਿਅਕਤੀਆਂ ਨੂੰ ਨਸ਼ਾ ਕਰਦਿਆਂ ਕਾਬੂ ਕੀਤਾ ਹੈ। ਪੁਲਿਸ ਥਾਣਾ ਔੜ ਵਿਖੇ ਦਰਜ ਮਾਮਲੇ ਅਨੁਸਾਰ ਏਐੱਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਬੱਸ ਅੱਡਾ ਔੜ ਮੌਜੂਦ ਸੀ। ਤਾਂ ਮੁਖਬਰ ਖਾਸ ਨੇ ਹਾਜਰ ਆ ਕੇ ਕਾਹਲੀ-ਕਾਹਲੀ ਵਿਚ ਇਤਲਾਹ ਦਿੱਤੀ ਕਿ ਜਤਿੰਦਰ ਪਾਲ ਉਰਫ ਪੀਟਾ ਪੁੱਤਰ ਸਰਵਣ ਦਾਸ ਅਤੇ ਵਿਜੈ ਕੁਮਾਰ ਪੁੱਤਰ ਸਤਪਾਲ ਵਾਸੀਆਨ ਔੜ ਜੋ ਕਿ ਦੋਵੇ ਜਣੇ ਹੈਰੋਇਨ ਪੀਣ ਦੇ ਆਦੀ ਹਨ। ਇਸ ਵਕਤ ਵੀ ਇਹ ਦੋਵੇ ਜਣੇ ਹਮਸਲਾਹ ਹੋ ਕੇ ਧਰਮਗਿਰੀ ਮੰਦਰ ਔੜ ਦੇ ਪਿੱਛਲੇ ਪਾਸੇ ਖੰਡਰ, ਬੇਅਬਾਦ ਜਗ੍ਹਾ ’ਚ ਬੈਠ ਕੇ ਹੈਰੋਇਨ ਪੀ ਰਹੇ ਹਨ, ਜੇਕਰ ਬਿਨ੍ਹਾ ਦੇਰੀ ਰੇਡ ਕੀਤਾ ਜਾਵੇ ਤਾਂ ਜਤਿੰਦਰ ਪਾਲ ਉਰਫ ਪੀਟਾ ਅਤੇ ਵਿਜੈ ਕੁਮਾਰ ਉਕਤਾਨ ਹੈਰੋਇਨ ਪੀਂਦੇ ਕਾਬੂ ਆ ਸਕਦੇ ਹਨ। ਸਤਨਾਮ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਨੌਜਵਾਨਾ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਸਿਲਵਰ ਪੰਨੀ, ਲਾਈਟਰ, ਪਾਇਪ ਸਿਲਵਰ ਬ੍ਰਾਮਦ ਕੀਤੀ। ਪੁਲਿਸ ਨੇ ਕਥਿਤ ਮੁਲਜ਼ਮ ਦੇ ਖਿਲਾਫ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਦੂਸਰੇ ਮਾਮਲੇ ਵਿਚ ਪੁਲਿਸ ਥਾਣਾ ਸਿਟੀ ਬੰਗਾ ਵਿਖੇ ਦਰਜ਼ ਮਾਮਲੇ ਵਿਚ ਏਐੱਸਆਈ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਸ਼ਮਸ਼ਾਨ ਘਾਟ ਖਟਕੜ ਖੁਰਦ ਕੋਲ ਪੁੱਜੀ ਤਾਂ ਸ਼ਮਸ਼ਾਨਘਾਟ ਦੀ ਕੰਧ ਨਾਲ ਇਕ ਨੌਜਵਾਨ ਬੈਠੇ ਦਿਖਾਈ ਦਿੱਤਾ, ਜੋ ਹੈਰੋਇਨ ਦਾ ਸੇਵਨ ਕਰ ਰਿਹਾ ਸੀ, ਜਿਸ ਨੂੰ ਕਾਬੂ ਕਰ ਕੇ ਨਾਮ-ਪਤਾ ਪੁੱਛਿਆ। ਲੰਬੇ ਕੱਦ ਦੇ ਨੌਜਵਾਨ ਨੇ ਆਪਣਾ ਨਾਂ ਜਸਕਰਨ ਬਾਵਾ ਦੱਸਿਆ। ਪੁਲਿਸ ਨੇ ਇਕ ਸਿਵਲਰ ਪੇਪਰ ਦੀ ਪੰਨੀ ਹੈਰੋਇਨ ਅਲੂਦ, ਇੱਕ ਅੱਗ ਬਾਲਣ ਵਾਲਾ ਲਾਈਟਰ ਤੇ 10 ਰੁਪਏ ਦੇ ਨੋਟ ਦੀ ਬਣੀ ਪਾਇਪ ਬਰਾਮਦ ਕੀਤੀ। ਪੁਲਿਸ ਨੇ ਕਥਿਤ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।