ਨਸ਼ਾ ਕਰਦਿਆਂ ਤਿੰਨ ਵਿਅਕਤੀ ਕਾਬੂ
ਨਸ਼ਾ ਕਰਦਿਆਂ ਤਿੰਨ ਵਿਅਕਤੀ ਕਾਬੂ
Publish Date: Wed, 18 Feb 2026 03:34 PM (IST)
Updated Date: Thu, 19 Feb 2026 04:00 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਜ਼ਿਲ੍ਹਾ ਪੁਲਿਸ ਨੇ ਨਸ਼ਾ ਕਰਦਿਆਂ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪਹਿਲੇ ਮਾਮਲੇ ’ਚ ਪੁਲਿਸ ਥਾਣਾ ਰਾਹੋਂ ਦੇ ਐੱਚਸੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਰਾਹੋਂ ਤੋ ਮੇਨ ਜੀਟੀ ਰੋਡ ਹੁੰਦੇ ਹੋਏ ਨਹਿਰ ਦੇ ਨਾਲ-ਨਾਲ ਪਿੰਡ ਛੋਕਰਾਂ ਤੋਂ ਹੁੰਦੇ ਹੋਏ ਸਾਹਿਬਾਜਪੁਰ ਨਹਿਰ ਹੈੱਡ ਵੱਲ ਨੂੰ ਜਾ ਰਹੇ ਸੀ, ਜਦੋਂ ਪੁਲਿਸ ਪਾਰਟੀ ਨਹਿਰ ਦੇ ਨਾਲ-ਨਾਲ ਬਾ-ਹੱਦ ਰਕਬਾ ਪਿੰਡ ਕੋਟ ਰਾਂਝਾ ਕੋਲ ਪੁੱਜੀ ਤਾਂ ਸੜਕ ਦੇ ਕਿਨਾਰੇ ਸੱਜੇ ਪਾਸੇ ਝਾੜੀਆਂ ਵਿਚ ਇੱਕ ਨੌਜਵਾਨ ਕੁੱਝ ਹਰਕਤ ਕਰਦਾ ਦਿਖਾਈ ਦਿੱਤਾ। ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਘਬਰਾ ਗਿਆ ਤੇ ਆਪਣੇ ਹੱਥ ਵਿਚ ਫੜੀ ਚੀਜ ਨੂੰਂ ਸੁੱਟ ਕੇ ਖੜਾ ਹੋ ਗਿਆ ਅਤੇ ਤੁਰਨ ਲੱਗਾ।ਜਿਸ ਨੂੰ ਕਾਬੂ ਕਰਕੇ ਉਸ ਦਾ ਨਾਂਅ ਪੁਛਿਆ। ਜਿਸ ਨੇ ਆਪਣਾ ਨਾਮ ਸੋਨੂੰ ਪੁੱਤਰ ਰਾਮ ਖਿਲਾਵਨ ਵਾਸੀ ਸੱਤਗੁਰ ਨਗਰ, ਵਾਰਡ ਨੰਬਰ 2, ਰਾਹੋਂ ਦੱੱਸਿਆ। ਜਿਸ ਨੇ ਦੱਸਿਆ ਕਿ ਉਹ ਹੈਰੋਇਨ ਪੀਣ ਦਾ ਆਦਿ ਹੈ, ਉਹ ਇੱਥੇ ਲੁੱਕ ਕੇ ਹੈਰੋਇਨ ਪੀ ਰਿਹਾ ਸੀ। ਪੁਲਿਸ ਨੇ ਉਸ ਵੱਲੋਂ ਸੁੱਟੇ ਇੱਕ ਲਾਈਟਰ, ਇੱਕ ਹੈਰੋਇਨ ਅਲੂਦ ਪੰਨੀ ਅਤੇ ਇੱਕ 10 ਰੁਪਏ ਦੇ ਨੋਟ ਦਾ ਪਾਇਪ ਬ੍ਰਾਮਦ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ। ਦੁਸਰੇ ਮਾਮਲੇ ਵਿਚ ਐੱਚਸੀ ਚੰਦਨਦੀਪ ਸਿੰਘ ਨੇ ਦੱਸਿਆ ਕਿ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਦੌਰਾਨ ਬੰਗਾ ਤੋਂ ਪਿੰਡ ਮਜਾਰੀ ਤੋਂ ਪਿੰਡ ਮੱਲੂਪੋਤਾ ਨੁੰ ਜਾ ਰਹੇ ਸੀ। ਤਾਂ ਮਜਾਰੀ ਪਿੰਡ ਦੇ ਸ਼ਮਸ਼ਾਨ ਘਾਟ ਨਜਦੀਕ ਪੁੱਜੇ ਤਾਂ ਸ਼ਮਸ਼ਾਨ ਘਾਟ ਦੇ ਗੇਟ ਦੇ ਅੱਗੇ ਇਕ ਨੌਜਵਾਨ ਬੈਠਾ ਲਾਈਟਰ ਬਾਲ ਕੇ ਗੱਡੀ ਦੀਆਂ ਲਾਈਟਾਂ ਵਿਚ ਧੂੰਆ ਸੁੰਘਦਾ ਦਿਖਾਈ ਦਿੱਤਾ। ਜਿਸ ਨੂੰ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਵਿਜੈ ਕੁਮਾਰ ਪੁੱਤਰ ਕੁਲਵੰਤ ਰਾਏ ਵਾਸੀ ਹੱਪੋਵਾਲ ਦੱਸਿਆ। ਉਸ ਵੱਲੋ ਸੁੱਟੇ ਇੱਕ ਲਾਈਟਰ, ਇੱਕ ਹੈਰੋਇਨ ਅਲੂਦ ਪੰਨੀ, ਇੱਕ 10 ਰੁਪਏ ਦੇ ਨੋਟ ਦਾ ਪਾਇਪ ਨੁਮਾ ਬ੍ਰਾਮਦ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਤੀਸਰੇ ਮਾਮਲੇ ਵਿਚ ਪੁਲਿਸ ਥਾਣਾ ਸਿਟੀ ਬਲਾਚੌਰ ਦੇ ਏਐੱਸਆਈ ਸੰਜੀਵ ਕੁਮਾਰ ਨੇ ਦੱਸਿਆ ਕਿ ਮੇਨ ਚੋਕ ਬਲਾਚੋਰ ਤੋ ਬ੍ਰਰਮਚਾਰੀ ਮੰਦਿਰ ਤੋ ਹੁੰਦੇ ਹੋਏ ਗਹੂੰਣ ਰੋਡ ਕਲੋਨੀਆ ਵੱਲ ਨੂੰ ਜਾ ਰਹੇ ਸੀ। ਤਾਂ ਜਦੋ ਪੁਲਿਸ ਪਾਰਟੀ ਨੇੜੇ ਸ਼ਮਸ਼ਾਨ ਘਾਟ ਗਹੂੰਣ ਰੋਡ ਬਲਾਚੋਰ ਪਾਸ ਪੁੱਜੀ। ਤਾਂ ਸ਼ਮਸ਼ਾਨ ਘਾਟ ਦੇ ਬਾਹਰ ਮੋੜ ਤੇ ਇੱਕ ਵਿਅਕਤੀ ਬੈਠਾ ਦਿਖਾਈ ਦਿੱਤਾ। ਜਿਸ ਤੇ ਸ਼ੱਕ ਹੋਣ ਤੇ ਉਸ ਪਾਸ ਜਾ ਕੇ ਦੇਖਿਆ ਤਾਂ ਉਹ ਵਿਅਕਤੀ ਇੱਕ 10 ਰੁਪਏ ਦਾ ਪਾਈਪ ਨੂੰਮਾ ਨੋਟ ਨਾਲ ਪੰਨੀ ਤੇ ਕੋਈ ਨਸ਼ੀਲੀ ਚੀਜ ਰੱਖ ਕੇ ਲਾਈਟਰ ਨਾਲ ਸੇਵਨ ਕਰ ਰਿਹਾ ਸੀ। ਜਿਸ ਨੂੰ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਿਆ। ਜਿਸ ਨੇ ਆਪਣਾ ਨਾਮ ਇੰਦਰਜੀਤ ਸਿੰਘ ਉਰਫ ਜੀਤਾ ਪੁੱਤਰ ਨਿਰਮਲ ਸਿੰਘ ਵਾਸੀ ਮੰਢਿਆਣੀ ਦੱਸਿਆ। ਉਸ ਦੇ ਕਬਜੇ ਵਿਚੋਂ 10 ਰੁਪਏ ਦਾ ਪਾਈਪ ਨੂੰਮਾ ਨੋਟ, ਪੰਨੀ ਅਤੇ ਲਾਈਟਰ ਰੱਖ ਬ੍ਰਾਮਦ ਕਰ ਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।