83 ਗ੍ਰਾਮ ਹੈਰੋਇਨ ਸਮੇਤ 3 ਵਿਅਕਤੀ ਕਾਬੂ 83 ਗ੍ਰਾਮ ਹੈਰੋਇਨ ਸਮੇਤ ਤਿੰਨ ਵਿਅਕਤੀ ਕਾਬੂ
Publish Date: Thu, 23 Jul 2026 07:03 PM (IST)
Updated Date: Fri, 24 Jul 2026 04:11 AM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਜ਼ਿਲ੍ਹਾ ਪੁਲਿਸ ਨੇ ਵੱਖ ਵੱਖ ਥਾਵਾਂ ਤੋਂ ਤਿੰਨ ਵਿਅਕਤੀਆਂ ਨੂੰ 83 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਥਾਣਾ ਸਦਰ ਨਵਾਂਸ਼ਹਿਰ ਵਿਖੇ ਦਰਜ਼ ਮਾਮਲੇ ਅਨੁਸਾਰ ਐੱਸਆਈ ਬਲਵੀਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾਂ ਤੇ ਸ਼ੱਕੀ ਵਹੀਕਲਾ ਦੇ ਸਬੰਧ ਵਿਚ ਪਿੰਡ ਸਜਾਵਲਪੁਰ ਤੋਂ ਪਿੰਡ ਸਾਹਬਪੁਰ ਵੱਲ ਨੂੰ ਜਾ ਰਹੇ ਸੀ। ਜਦੋਂ ਪੁਲਿਸ ਪਾਰਟੀ ਪਿੰਡ ਸਹਾਬਪੁਰ ਟ੍ਰਾਂਸਫਾਰਮ ਲਾਗੇ ਪੁੱਜੀ। ਤਾਂ ਸਾਹਮਣੇ ਤੋਂ ਇੱਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ। ਜਿਸ ਨੇ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਯਕਦਮ ਘਬਰਾ ਕੇ ਜਲਦੀ ਨਾਲ ਆਪਣੇ ਖੱਬੇ ਹੱਥ ਵਿਚ ਫੜ੍ਹੀ ਵਜਨਦਾਰ ਪਾਰਦਰਸ਼ੀ ਮੋਮੀ ਲਿਫਾਫੀ ਸੜਕ ਕਿਨਾਰੇ ਘਾਹ ਫੁਸ ਵਿਚ ਸੁੱਟ ਦਿੱਤੀ ਅਤੇ ਪਿਛਾਹ ਨੂੰ ਮੁੜ ਕੇ ਖਿਸਕਣ ਲੱਗਾ। ਜਿਸ ਨੂੰ ਗੱਡੀ ਰੁਕਵਾ ਕੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ।।ਜਿਸ ਨੇ ਆਪਣਾ ਨਾਮ ਪਵਨ ਕੁਮਾਰ ਪੁੱਤਰ ਰਾਮ ਲੁਭਾਇਆ ਵਾਸੀ ਪਿੰਡ ਰੱਕੜਾ ਢਾਂਹਾ ਦੱਸਿਆ।।ਜਿਸ ਵੱਲੋਂ ਸੁੱਟੀ ਮੋਮੀ ਪਾਰਦਰਸੀ ਲਿਫਾਫੀ ਵਿਚੋਂ 50 ਗ੍ਰਾਮ ਹੈਰੋਇਨ ਬ੍ਰਾਮਦ ਹੋਈ। -------------------- 30 ਗ੍ਰਾਮ ਹੈਰੋਇਨ ਅਤੇ ਇਲੈਕਟਰੋ ਕੰਡੇ ਸਮੇਤ ਇਕ ਵਿਅਕਤੀ ਕਾਬੂ ਇਸੇ ਤਰ੍ਹਾਂ ਦੂਸਰੇ ਮਾਮਲੇ ਵਿਚ ਪੁਲਿਸ ਥਾਣਾ ਸਿਟੀ ਬਲਾਚੌਰ ਦੇ ਐੱਚਸੀ ਨਰੇਸ਼ ਕੁਮਾਰ ਨੇ ਦੱਸਿਆ ਕਿ ਸਮੇਤ ਸਾਥੀ ਕਰਮਚਾਰੀਆ ਦੇ ਗਸ਼ਤ ਦੌਰਾਨ ਮੇਨ ਚੌਕ ਬਲਾਚੋਰ ਤੋਂ ਹੁੰਦੇ ਹੋਏ ਭੁਲੇਖਾ ਚੌਂਕ ਵੱਲ ਨੂੰ ਜਾ ਰਹੇ ਸੀ। ਜਦੋਂ ਪੁਲਿਸ ਪਾਰਟੀ ਗੁਰਦੁਆਰਾ ਠੇਰ੍ਹੀ ਸਾਹਿਬ ਬਾਈਪਾਸ ਬਲਾਚੌਰ ਪਾਸ ਪੁੱਜੀ ਤਾਂ ਸੜਕ ਕਿਨਾਰੇ ਇੱਕ ਵਿਅਕਤੀ ਖੜਾ ਦਿਖਾਈ ਦਿੱਤਾ। ਜਿਸਨੇ ਪੁਲਿਸ ਪਾਰਟੀ ਦੀ ਸਰਕਾਰੀ ਗੱਡੀ ਦੇਖ ਕੇ ਘਬਰਾ ਕੇ ਆਪਣੀ ਪਹਿਣੀ ਪੈਂਟ ਦੀ ਸੱਜੀ ਜੇਬ ਵਿੱਚੋਂ ਇੱਕ ਪਾਰਦਰਸੀ ਵਜਨਦਾਰ ਲਿਫਾਫੀ ਕੱਢ ਕੇ ਨੇੜੇ ਘਾਹ ਫੁਸ ਵਿਚ ਸੁੱਟ ਦਿੱਤੀ। ਜਿਸ ਤੇ ਸ਼ੱਕ ਹੋਣ ਪਰ ਐੱਚਸੀ ਨਰੇਸ਼ ਕੁਮਾਰ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਕਤ ਵਿਅਕਤੀ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ। ਇਸ ਨੇ ਆਪਣਾ ਨਾਮ ਅਮਨਦੀਪ ਸਿੰਘ ਉਰਫ ਹਨੀ ਪੁੱਤਰ ਮਲੂਕ ਸਿੰਘ ਵਾਸੀ ਵਾਰਡ ਨੰ: 2 ਮੁਹੱਲਾ ਸੰਤ ਅਤਰ ਸਿੰਘ, ਸੁਨਾਮ ਥਾਣਾ ਸਿਟੀ ਸੁਨਾਮ ਜਿਲਾ ਸੰਗਰੂਰ ਦੱਸਿਆ ਅਤੇ ਸੁੱਟੀ ਹੋਈ ਲਿਫਾਫੀ ਵਿਚ ਹੈਰੋਇਨ ਹੈ ਦਸਿਆ। ਜੋ ਸੁੱਟੀ ਹੋਈ ਪਾਰਦਰਸੀ ਲਿਫਾਫੀ ਨੂੰ ਚੈਕ ਕਰਨ ਤੇ ਉਸ ਵਿੱਚੋਂ ਹੈਰੋਇਨ ਅਤੇ ਇੱਕ ਇਲੈਕਟ੍ਰੋਨਿਕ ਕੰਡਾ ਬ੍ਰਰਾਮਦ ਹੋਇਆ। ਜੋ ਬ੍ਰਾਮਦਾ ਹੈਰੋਇਨ ਦਾ ਵਜਨ ਕਰਨ ਤੇ 30 ਗ੍ਰਾਮ ਹੈਰੋਇਨ ਹੋਈ। ਆਪਣੇ ਕਬਜੇ ਵਿਚ 30 ਗ੍ਰਾਮ ਹੈਰੋਇਨ ਰੱਖ ਕੇ ਮਾਮਲਾ ਦਰਜ਼ ਕੀਤਾ ਹੈ। । -------------------------- 3 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ ਇਸੇ ਤਰ੍ਹਾਂ ਤੀਸਰੇ ਮਾਮਲੇ ਵਿਚ ਪੁਲਿਸ ਨੇ ਇਕ ਵਿਅਕਤੀ ਨੂੰ 3 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੁਲਿਸ ਥਾਣਾ ਬਲਾਚੌਰ ਵਿਖੇ ਦਰਜ਼ ਮਾਮਲੇ ਅਨੁਸਾਰ ਐੱਸਆਈ ਰਾਕੇਸ਼ ਪਾਲ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਦੌਰਾਨ ਚੁਰਸਤਾ ਪਿੰਡ ਜੈਨਪੁਰ ਪਾਸ ਪੁੱਜੇ ਤਾਂ ਨਿਰਮਲ ਦਾਸ ਉਰਫ ਨਿੰਮਾ ਪੁੱਤਰ ਮੀਤ ਰਾਮ ਵਾਸੀ ਲੰਗੜੋਆ ਪਾਸੋਂ 3 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਪੁਲਿਸ ਨੇ ਕਥਿਤ ਮੁਲਜ਼ਮ ਦੇ ਖਿਲਾਫ਼ ਐਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਹੈ। ------------------------------