ਇਕ ਪਿਸਤੌਲ 30 ਬੋਰ ਅਤੇ ਇਕ ਵਿਦੇਸ਼ੀ ਜੁਗਾਨਾ ਪਿਸਤੌਲ 30 ਬੋਰ, 10 ਜਿੰਦਾ ਰੌਂਦ ਸਮੇਤ ਤਿੰਨ ਵਿਅਕਤੀ ਕਾਬੂ ਇਕ ਪਿਸਟਲ 30 ਬੋਰ ਅਤੇ ਇਕ ਵਿਦੇਸ਼ੀ ਜੁਗਾਨਾ ਪਿਸਟਲ 30 ਬੋਰ, 10 ਜਿੰਦਾ ਰੌਂਦ ਸਮੇਤ ਤਿੰਨ ਵਿਅਕਤੀ ਕਾਬੂ
Publish Date: Wed, 07 Oct 2026 04:08 PM (IST)
Updated Date: Wed, 07 Oct 2026 04:11 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਐੱਸਐੱਸਪੀ ਤੁਸ਼ਾਰ ਗੁਪਤਾ ਆਈਪੀਐਸ ਦੀਆਂ ਹਦਾਇਤਾਂ ਮੁਤਾਬਿਕ ਐੱਸਪੀ ਜਾਂਚ ਹਰਿੰਦਰ ਸਿੰਘ ਮਾਨ ਪੀਪੀਐਸ, ਐੱਸਪੀ ਪੀਬੀਆਈ ਸਰਬਜੀਤ ਸਿੰਘ ਬਾਹੀਆ ਪੀਪੀਐੱਸ ਅਤੇ ਡੀਐੱਸਪੀ ਜਾਂਚ ਜਤਿੰਦਰ ਚੌਹਾਨ ਪੀਪੀਐਸ ਦੇ ਦਿਸ਼ਾ ਨਿਰਦੇਸ਼ਾ ਮੁਤਾਬਿਕ ਜ਼ਿਲ੍ਹਾ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਇਕ ਪਿਸਟਲ 30 ਬੋਰ ਅਤੇ ਇਕ ਵਿਦੇਸ਼ੀ ਜੁਗਾਨਾ ਪਿਸਟਲ 30 ਬੋਰ, 10 ਜਿੰਦਾ ਰੌਂਦ ਸਮੇਤ ਤਿੰਨ ਕਥਿਤ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਐੱਸਐੱਸਪੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਮਿਤੀ 5 ਅਕਤੂਬਰ 2026 ਨੂੰ ਸੀਆਈਏ ਸਟਾਫ ਨਵਾਂਸ਼ਹਿਰ ਦੀ ਪੁਲਿਸ ਪਾਰਟੀ ਵੱਲੋਂ ਪਿੰਡ ਲਾਦੀਆਂ ਤੋਂ ਕਰਨ ਰਾਮ ਉਰਫ ਅੱਲਾ ਪੁੱਤਰ ਬਲਵਿੰਦਰ ਰਾਮ ਵਾਸੀ ਸੱਲ ਖੁਰਦ, ਸਤਨਾਮ ਸਿੰਘ ਉਰਫ ਸਾਬੀ ਪੁੱਤਰ ਕਿਸ਼ਨ ਸਿੰਘ ਵਾਸੀ ਨਡਾਲੋਂ ਹਾਲ ਵਾਸੀ ਰਾਮਪੁਰ ਅਤੇ ਤਰਲੋਚਨ ਸਿੰਘ ਉਰਫ ਤੇਜੀ ਪੁੱਤਰ ਕੁਲਵਿੰਦਰ ਸਿੰਘ ਵਾਸੀ ਲਾਦੀਆਂ ਨੂੰ ਕਾਬੂ ਕਰਕੇ ਇਨ੍ਹਾਂ ਦੇ ਕਬਜੇ ਵਿਚੋਂ ਇਕ ਪਿਸਟਲ 30 ਬੋਰ ਅਤੇ ਇਕ ਵਿਦੇਸ਼ੀ ਜੁਗਾਨਾ ਪਿਸਟਲ 30 ਬੋਰ ਸਮੇਤ 10 ਰੌਂਦ ਜਿੰਦਾ ਅਤੇ ਇਕ ਖੋਹ ਸ਼ੁਦਾ ਮੋਟਰਸਾਈਕਲ ਮਾਰਕਾ ਸਪਲੈਂਡਰ ਬਿਨਾ ਨੰਬਰੀ ਬਰਾਮਦ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਜਿਸ ਸਬੰਧੀ ਮੁਕੱਦਮਾ ਨੰ: 135 ਮਿਤੀ 5 ਅਕਤੂਬਰ 2026 ਜੁਰਮ 308 (4), 351 (2), 303 (2), 48 ਬੀਐਨਐੱਸ ਅਤੇ 25 (8), 25-54-1959 ਅਸਲਾ ਐਕਟ ਥਾਣਾ ਬਹਿਰਾਮ ਦਰਜ ਰਜਿਸਟਰ ਕੀਤਾ ਸੀ। ਐੱਸਐੱਸਪੀ ਨੇ ਦੱਸਿਆ ਕਿ ਪੁਲਿਸ ਵੱਲੋਂ ਤਿੰਨ ਕਥਿਤ ਮੁਲਜ਼ਮਾਂ ਕਰਨ ਰਾਮ ਉਰਫ ਅੱਲਾ ਪੁੱਤਰ ਬਲਵਿੰਦਰ ਰਾਮ ਵਾਸੀ ਸੱਲ ਖੁਰਦ, ਸਤਨਾਮ ਸਿੰਘ ਉਰਫ ਸਾਬੀ ਪੁੱਤਰ ਕਿਸ਼ਨ ਸਿੰਘ ਵਾਸੀ ਨਡਾਲੋਂ ਜਿਲ੍ਹਾ ਹੁਸ਼ਿਆਰਪੁਰ ਹਾਲ ਵਾਸੀ ਰਾਮਪੁਰ ਅਤੇ ਤਰਲੋਚਨ ਸਿੰਘ ਉਰਫ ਤੇਜੀ ਪੁੱਤਰ ਕੁਲਵਿੰਦਰ ਸਿੰਘ ਵਾਸੀ ਲਾਦੀਆ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਦਕਿ ਕਥਿਤ ਮੁਲਜ਼ਮਾਂ ਗੌਰਵ ਪਟਿਆਲ ਉਰਫ ਲੱਕੀ ਪਟਿਆਲ ਪੁੱਤਰ ਸੁਰਿੰਦਰ ਸਿੰਘ ਵਾਸੀ ਮਕਾਨ ਨੰ: 07 ਨਿਊ ਕਲੋਨੀ ਖੁੱਡਾ ਲੋਹਾਰਾ ਥਾਣਾ ਸਾਰੰਗਪੁਰ ਚੰਡੀਗੜ ਹਾਲ ਵਾਸੀ ਅਮਰੀਕਾ, ਬਲਜੀਤ ਸਿੰਘ ਉਰਫ ਬੱਲ ਪੁੱਤਰ ਬੂਟਾ ਸਿੰਘ ਵਾਸੀ ਭਰੋਲੀ ਹਾਲ ਵਾਸੀ ਇੰਗਲੈਂਡ ਦੇ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਇਸੇ ਤਰ੍ਹਾਂ ਕਰਨ ਕੁਮਾਰ ਪੁੱਤਰ ਕਸ਼ਮੀਰੀ ਲਾਲ ਵਾਸੀ ਫਰਾਲਾ ਨੂੰ 5 ਅਕਤੂਬਰ ਨੂੰ ਜਦਕਿ ਗੁਰਦੀਪ ਸਿੰਘ ਪੁੱਤਰ ਹਰਮਲੇਕ ਸਿੰਘ ਵਾਸੀ ਗੜਪਧਾਣਾ ਨੂੰ 3 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਜਾ ਚੁਕਿਆ ਹੈ। ਐੱਸਐੱਸਪੀ ਨੇ ਦੱਸਿਆ ਕਿ ਕਥਿਤ ਮੁਲਜ਼ਮਾਂ ਖਿਲਾਫ਼ ਮੁਕੱਦਮਾ ਨੰਬਰ 120 ਮਿਤੀ 28 ਸਤੰਬਰ 2026 ਜੁਰਮ 109, 3(5) ਬੀਐਨਐੱਸ ਅਤੇ 25,27 ਅਸਲਾ ਐਕਟ ਥਾਣਾ ਸਿਟੀ ਬੰਗਾ ਵਿਚ ਇਕ ਦੇਸੀ ਪਿਸਟਲ 32 ਬੋਰ ਸਮੇਤ 03 ਰੌਂਦ ਜਿੰਦਾ ਬ੍ਰਾਮਦ ਕੀਤੇ ਹਨ। ਇਸੇ ਤਰ੍ਹਾਂ ਮੁਕੱਦਮਾ ਨੰ: 135 ਮਿਤੀ 05.10.2026 ਜੁਰਮ 308 (4), 351 (2), 303 (2), 48 ਬੀਐਨਐੱਸ ਅਤੇ 25(8),25-54-1959 ਅਸਲਾ ਐਕਟ ਥਾਣਾ ਬਹਿਰਾਮ ਤਹਿਤ ਇਕ ਪਿਸਟਲ 30 ਬੋਰ, ਇਕ ਵਿਦੇਸ਼ੀ ਜੁਗਾਨਾ ਪਿਸਟਲ 30 ਬੋਰ, 10 ਜਿੰਦਾ ਰੌਂਦ, ਖੋਹਸ਼ੁਦਾ ਮੋਟਰਸਾਈਕਲ ਮਾਰਕਾ ਸਪਲੈਂਡਰ ਬਿਨਾ ਨੰਬਰੀ ਬ੍ਰਾਮਦ ਕੀਤਾ ਹੈ। ਐੱਸਐੱਸਪੀ ਨੇ ਦੱਸਿਆ ਕਿ ਕਥਿਤ ਮੁਲਜ਼ਮ ਕਰਨ ਰਾਮ ਉਰਫ ਅੱਲਾ ਪੁੱਤਰ ਬਲਵਿੰਦਰ ਰਾਮ ਵਾਸੀ ਸੱਲ ਖੁਰਦ ਦੇ ਖਿਲਾਫ ਪਹਿਲਾ ਵੀ ਮੁਕੱਦਮੇ ਦਰਜ਼ ਹਨ। ਜਿਸ ਵਿਚ 1. ਮੁਕੱਦਮਾ ਨੰ: 116 ਮਿਤੀ 13.10.2021 ਜੁਰਮ 392 ਭ.ਦ ਥਾਣਾ ਸਦਰ ਬੰਗਾ, 2. ਮੁਕੱਦਮਾ ਨੰ: 76 ਮਿਤੀ 15.10.2021 ਜੁਰਮ 379, 411, 483 ਭ.ਦ ਥਾਣਾ ਬਹਿਰਾਮ, 3. ਮੁਕੱਦਮਾ ਨੰ: 85 ਮਿਤੀ 01.05.2024 ਜੁਰਮ 25 ਅਸਲਾ ਐਕਟ ਥਾਣਾ ਮਾਹਿਲਪੁਰ, 4. ਮੁਕੱਦਮਾ ਨੰ: 63 ਮਿਤੀ 07.10.2024 ਜੁਰਮ 21-61-85 ਐਨਡੀਪੀਐੱਸ ਐਕਟ ਥਾਣਾ ਮੁਕੰਦਪੁਰ, 5. ਮੁਕੱਦਮਾ ਨੰ: 07 ਮਿਤੀ 29.01.2025 ਜੁਰਮ 22 ਐਨਡੀਪੀਐੱਸ ਐਕਟ ਥਾਣਾ ਸਿਟੀ ਬੰਗਾ ਤਹਿਤ ਮਾਮਲਾ ਦਰਜ ਹਨ।