ਨਸ਼ਾ ਕਰਦਿਆਂ ਤਿੰਨ ਵਿਅਕਤੀ ਕਾਬੂ ਨਸ਼ਾ ਕਰਦਿਆਂ ਤਿੰਨ ਵਿਅਕਤੀ ਕਾਬੂ
Publish Date: Wed, 16 Sep 2026 03:25 PM (IST)
Updated Date: Wed, 16 Sep 2026 03:26 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਜ਼ਿਲ੍ਹਾ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੋਂ 3 ਵਿਅਖਤੀਆਂ ਨੂੰ ਨਸ਼ਾ ਕਰਦਿਆਂ ਕਾਬੂ ਕੀਤਾ ਹੈ। ਪਹਿਲੇ ਮਾਮਲੇ ਵਿਚ ਪੁਲਿਸ ਨੇ ਇਕ ਵਿਅਕਤੀ ਨੂੰ ਨਸ਼ਾ ਕਰਦਿਆਂ ਕਾਬੂ ਕੀਤਾ ਹੈ। ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਦਰਜ ਮਾਮਲੇ ਅਨੁਸਾਰ ਐੱਸਆਈ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਦੇ ਰੇਲਵੇ ਕਰਾਸਿੰਗ ਬੰਗਾ ਰੋਡ ਹੁੰਦੇ ਹੋਏ ਫੋਕਲ ਪੁਆਇੰਟ ਨਵਾਂਸ਼ਹਿਰ ਵੱਲ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਮੇਨ ਰੋਡ ਤੋਂ ਫੋਕਲ ਪੁਆਇੰਟ ਵਾਲੀ ਸਾਈਡ ਨੂੰ ਜਾ ਰਹੇ ਸੀ ਤਾਂ ਸੜਕ ਦੇ ਸੱਜੇ ਪਾਸੇ ਇੱਕ ਵਿਅਕਤੀ ਬੈਠਾ ਦਿਖਾਈ ਦਿੱਤਾ। ਜਿਸ ਤੇ ਸ਼ੱਕ ਹੋਣ ਤੇ ਐੱਸਆਈ ਲਵਪ੍ਰੀਤ ਸਿੰਘ ਨੇ ਗੱਡੀ ਰੁਕਵਾ ਕੇ ਉਸ ਦੇ ਕੋਲ ਜਾ ਕੇ ਦੇਖਿਆ, ਜਿਸ ਪਾਸ ਇੱਕ ਦਸ ਰੁਪਏ ਦਾ ਪਾਈਪ ਨੁਮਾ ਨੋਟ ਨਾਲ ਪੰਨੀ ਤੇ ਨਸ਼ੀਲੀ ਚੀਜ਼ ਰੱਖ ਕੇ ਲਾਈਟਰ ਨਾਲ ਸੇਵਨ ਕਰ ਰਿਹਾ ਸੀ। ਜਿਸ ਨੂੰ ਕਾਬੂ ਕਰਕੇ ਨਾਮ, ਪਤਾ ਪੁੱਛਿਆ। ਜਿਸ ਨੇ ਆਪਣਾ ਨਾਮ ਆਜ਼ਾਦ ਪੁੱਤਰ ਕਮਲੂ ਵਾਸੀ ਦੇਹਰਾਦੂਨ ਰੋਡ, ਕੈਲਾਸ਼ਪੁਰ ਥਾਣਾ ਗਾਗਲਹਰੀ ਜ਼ਿਲ੍ਹਾ ਸਹਾਰਨਪੁਰ ਉੱਤਰ ਪ੍ਰਦੇਸ਼ ਹਾਲ ਵਾਸੀ ਬੈਕਸਾਈਡ ਨਾਇਰਾ ਪੰਪ ਚੰਡੀਗੜ੍ਹ ਰੋਡ ਨਵਾਂਸ਼ਹਿਰ ਦੱਸਿਆ। ਪੁਲਿਸ ਨੇ ਕਥਿਤ ਮੁਲਜ਼ਮ ਦੇ ਖਿਲਾਫ਼ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਸ਼ਾ ਕਰਦਿਆਂ ਇਕ ਵਿਅਕਤੀ ਕਾਬੂ ਇਸੇ ਤਰ੍ਹਾਂ ਦੂਸਰੇ ਮਾਮਲੇ ਵਿਚ ਪੁਲਿਸ ਨੇ ਨਸ਼ਾ ਕਰਦਿਆਂ ਇਕ ਵਿਅਖਤੀ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਰਾਹੋਂ ਵਿਖੇ ਦਰਜ ਮਾਮਲੇ ਅਨੁਸਾਰ ਏਐੱਸਆਈ ਮੋਹਨ ਲਾਲ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਦੌਰਾਨ ਅੰਬੇਡਕਰ ਪਾਰਕ ਰਾਹੋਂ ਤੋਂ ਘਾਟੀ ਤੇਲੀਆਂ ਤੋਂ ਦਿੱਲੀ ਗੇਟ ਰਾਹੋਂ ਲੰਘ ਕੇ ਮਾਛੀਵਾੜਾ ਰੋਡ ਵੱਲ ਨੂੰ ਜਾ ਰਹੇ ਸੀ। ਤਾਂ ਜਦੋਂ ਪੁਲਿਸ ਪਾਰਟੀ ਦਿੱਲੀ ਗੇਟ ਤੋਂ ਕਰੀਬ 200 ਮੀਟਰ ਅੱਗੇ ਪੁੱਜੀ ਤਾਂ ਗੱਡੀ ਦੀ ਚਲਦੀਆਂ ਲਾਈਟਾਂ ਵਿਚ ਸੜਕ ਦੇ ਖੱਬੇ ਪਾਸੇ ਝਾੜੀਆਂ ਵਿਚ ਇੱਕ ਵਿਅਕਤੀ ਆਪਣੇ ਹੱਥ ਵਿਚ ਫੜੀ ਇੱਕ ਪੰਨੀ ਹੇਠਾਂ ਲਾਈਟਰ ਬਾਲ ਕੇ ਪਾਇਪ ਨਾਲ ਧੂੰਆ ਸੁੰਘਦਾ ਦਿਖਾਈ ਦਿੱਤਾ। ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਰੁਕਦੀ ਦੇਖ ਕੇ ਉਕਤ ਵਿਅਕਤੀ ਲਾਈਟਰ, ਪੰਨੀ ਅਤੇ ਪਾਈਪ ਜਮੀਨ ਪਰ ਸੁੱਟ ਕੇ ਖੜਾ ਹੋ ਗਿਆ ਅਤੇ ਮੌਕਾ ਤੋਂ ਭੱਜਣ ਲੱਗਾ।।ਜਿਸ ਨੂੰ ਏਐੱਸਆਈ ਮੋਹਨ ਲਾਲ ਨੇ ਗੱਡੀ ਰੁਕਵਾ ਕੇ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਕਾਬੂ ਕੀਤਾ ਅਤੇ ਉਸ ਦਾ ਨਾਮ ਪਤਾ ਪੁੱਛਿਆ।।ਜਿਸ ਨੇ ਆਪਣਾ ਨਾਮ ਜਸਵੀਰ ਕੁਮਾਰ ਉਰਫ ਮੁੰਗਲੀ ਪੁੱਤਰ ਸੁਰਿੰਦਰ ਕੁਮਾਰ ਵਾਸੀ ਮੁਹੱਲਾ ਖੋਸਲਾ ਰਾਹੋਂ ਦੱਸਿਆ। ਪੁਲਿਸ ਨੇ ਉਸ ਵੱਲੋਂ ਜਮੀਨ ਪਰ ਸੁੱਟੇ ਲਾਈਟਰ, ਪੰਨੀ ਅਤੇ ਪਾਈਪ ਨੂੰ ਚੁੱਕ ਕੇ ਚੈੱਕ ਕੀਤਾ ਤਾਂ ਇੱਕ ਲਾਈਟਰ, ਇੱਕ ਹੈਰੋਇਨ ਅਲੂਦ ਪੰਨੀ ਅਤੇ ਇੱਕ 10 ਰੁਪਏ ਦੇ ਨੋਟ ਦਾ ਪਾਇਪ ਮਿਲਿਆ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਸ਼ਾ ਕਰਦਿਆਂ ਇਕ ਵਿਅਕਤੀ ਕਾਬੂ ਇਸੇ ਤਰ੍ਹਾਂ ਤੀਸਰੇ ਮਾਮਲੇ ਵਿਚ ਪੁਲਿਸ ਨੇ ਨਸ਼ਾ ਕਰਦਿਆਂ ਇਕ ਵਿਅਖਤੀ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਸਿਟੀ ਬੰਗਾ ਦੇ ਐੱਸਐਚਓ ਸ਼ਮਸ਼ੇਰ ਬਹਾਦੁਰ ਨੇ ਦੱਸਿਆ ਕਿ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਦੌਰਾਨ ਪਿੰਡ ਮਜਾਰੀ ਤੋਂ ਬੰਗਾ ਸ਼ਹਿਰ ਵੱਲ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਦਾਣਾ ਮੰਡੀ ਨੇੜੇ ਨਿਊ ਸ਼ਿਵਾਲਿਕ ਕਲੋਨੀ ਬੰਗਾ ਪੁੱਜੀ। ਤਾਂ ਖੱਬੇ ਪਾਸੇ ਇੱਕ ਵਿਅਕਤੀ ਬੈਠਾ ਕਿਸੇ ਪਾਈਪ ਨੁਮਾ ਚੀਜ ਨਾਲ ਕਿਸੇ ਪ੍ਰਕਾਰ ਦਾ ਧੂੰਆ ਸੁੰਘਦਾ ਦਿਖਾਈ ਦਿੱਤਾ। ਜੋ ਉਕਤ ਨੌਜਵਾਨ ਨੇ ਪਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਏਐਸਆਈ/ਐੱਸਐਚਓ ਦੇ ਦੇਖਦੇ-ਦੇਖਦੇ ਆਪਣੇ ਹੱਥ ਵਿਚ ਫੜਿਆ ਧੂੰਆਂ ਪੀਣ ਵਾਲਾ ਸਮਾਨ ਜਮੀਨ ਤੇ ਸੁੱਟ ਦਿੱਤਾ ਅਤੇ ਉੱਠ ਕੇ ਤੇਜ ਕਦਮੀ ਮੌਕਾ ਤੋਂ ਖਿਸਕਣ ਲੱਗਾ। ਜਿਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ। ਜਿਸ ਤੇ ਉਸ ਨੇ ਆਪਣਾ ਨਾਮ ਅਰਵਿੰਦਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਨੂਰਪੁਰ ਦੱਸਿਆ। ਪੁਲਿਸ ਨੇ ਕਥਿਤ ਮੁਲਜ਼ਮ ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।