ਨਸ਼ਾ ਕਰਦੇ ਤਿੰਨ ਵਿਅਕਤੀ ਕਾਬੂ ਜਿਸ ਨੇ ਪੁਲਿਸ ਦੀ ਗੱਡੀ ਨੂੰ ਦੇਖ ਕੇ ਘਬਰਾ ਕੇ ਜਲਦੀ ਨਾਲ ਆਪਣੇ ਹੱਥ ਵਿਚ ਜੋ ਕੁਝ ਫੜਿਆ ਹੋਇਆ ਸੀ ਘਾਹ ਫੂਸ ਵਿਚ ਸੁੱਟ ਦਿੱਤਾ। ਜਿਸ ਨੂੰ ਕਾਬੂ ਕਰ ਕੇ ਨਾਮ ਪਤਾ ਪੁੱਛਿਆ ਤਾਂ ਨੌਜਵਾਨ ਨੇ ਆਪਣਾ ਨਾਮ ਰਾਮ ਲੁਭਾਇਆ ਪੁੱਤਰ ਰਾਮ ਮੂਰਤੀ ਵਾਸੀ ਪਿੰਡ ਗੁਣਾਚੌਰ ਦੱਸਿਆ। ਨੌਜਵਾਨ ਵੱਲੋਂ ਸੁਟੇ ਸਾਮਾਨ ਨੂੰ ਚੈੱਕ ਕਰਨ ਤੇ ਸਿਲਵਰ ਪੰਨੀ ਸੜੀ ਹੋਈ ਇਕ ਲਾਈਟਰ ਅਤੇ ਦਸ ਰੁਪਏ ਦਾ ਨੋਟ ਭਾਰਤੀ ਕਰੰਸੀ ਪਾਈਪ ਨੁਮਾ ਬਰਾਮਦ ਹੋਣ ’ਤੇ ਮੁੱਕਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਸੇ ਤਰ੍ਹਾਂ ਤੀਸਰੇ ਮਾਮਲੇ ਵਿਚ ਨਸ਼ਾ ਕਰਦਿਆਂ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ।
Publish Date: Wed, 19 Aug 2026 03:51 PM (IST)
Updated Date: Wed, 19 Aug 2026 03:54 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਨਸ਼ਾ ਕਰਦੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਸਿਟੀ ਬੰਗਾ ਦੇ ਏਐੱਸਆਈ ਦੁਨੀ ਚੰਦ ਨੇ ਦੱਸਿਆ ਕਿ ਉਹ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਦੌਰਾਨ ਜਦੋਂ ਪੁੱਲ ਹੇਠ ਤੋਂ ਵਾਪਸ ਹੁੰਦੇ ਹੋਏ ਸਿਵਾਲਿਕ ਇਨਕਲੇਵ ਬੰਗਾ ਨੇੜੇ ਦਾਣਾ ਮੰਡੀ ਵੱਲ ਨੂੰ ਜਾ ਰਹੇ ਸੀ ਤਾਂ ਸੜਕ ਦੇ ਕਿਨਾਰੇ ਝਾੜੀਆਂ ਦੀ ਓਟ ਲਈ ਇੱਕ ਵਿਅਕਤੀ ਸ਼ੱਕੀ ਹਾਲਤ ਵਿਚ ਬੈਠਾ ਦਿਖਾਈ ਦਿੱਤਾ। ਜੋ ਕਿ ਕਿਸੇ ਪਾਈਪ ਨੁਮਾ ਚੀਜ ਨਾਲ ਕਿਸੇ ਪ੍ਰਕਾਰ ਦਾ ਧੂੰਆ ਸੁੰਘਦਾ ਦਿਖਾਈ ਦਿੱਤਾ। ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਉਸ ਨੇ ਆਪਣੇ ਹੱਥ ਵਿਚ ਫੜਿਆ ਧੂੰਆਂ ਪੀਣ ਵਾਲਾ ਸਮਾਨ ਜਮੀਨ ਤੇ ਸੁੱਟ ਦਿੱਤਾ ਅਤੇ ਉੱਠ ਕੇ ਤੇਜ ਕਦਮੀ ਮੋਕਾ ਤੋ ਖਿਸਕਣ ਲੱਗਾ। ਜਿਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ। ਜਿਸ ਤੇ ਉਸ ਨੇ ਆਪਣਾ ਮਨੀਸ਼ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਸੰਚਾਰੀ ਬਜਾਰ ਬੰਗਾ ਦੱਸਿਆ। ਪੁਲਿਸ ਨੇ ਕਥਿਤ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਦੂਸਰੇ ਮਾਮਲੇ ਵਿਚ ਪੁਲਿਸ ਨੇ ਨਸ਼ਾ ਕਰਦਿਆਂ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਬਹਿਰਾਮ ਵਿਖੇ ਦਰਜ ਮਾਮਲੇ ਅਨੁਸਾਰ ਏਐੱਸਆਈ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਦੌਰਾਨ ਬਹਿਰਾਮ ਤੋਂ ਹੁੰਦੇ ਹੋਏ ਟੋਲ ਪਲਾਜ਼ਾ ਬਹਿਰਾਮ ਤੋਂ ਜੱਸੇਮਜਾਰਾ ਤੋ ਮੁੰਨਾ ਫਰਾਲਾ ਹੁੰਦੇ ਹੋਏ ਕਟਾਰੀਆ ਦਾਣਾ ਮੰਡੀ ਤੋਂ ਸੂੰਢ ਨੂੰ ਜਾ ਰਹੇ ਸੀ। ਤਾਂ ਸੂੰਢ ਦੇ ਸ਼ਮਸ਼ਾਨਘਾਟ ਦੇ ਗੇਟ ਕੋਲ ਪੁੱਜੇ ਤਾਂ ਇੱਕ ਵਿਅਕਤੀ ਪਿੰਡ ਸੂਢ ਦੇ ਸ਼ਮਸ਼ਾਨਘਾਟ ’ਚ ਕੁੱਝ ਸੁੰਘਦਾ ਦਿਖਾਈ ਦਿੱਤਾ। ਜਿਸ ਨੇ ਪੁਲਿਸ ਦੀ ਗੱਡੀ ਨੂੰ ਦੇਖ ਕੇ ਘਬਰਾ ਕੇ ਜਲਦੀ ਨਾਲ ਆਪਣੇ ਹੱਥ ਵਿਚ ਜੋ ਕੁਝ ਫੜਿਆ ਹੋਇਆ ਸੀ ਘਾਹ ਫੂਸ ਵਿਚ ਸੁੱਟ ਦਿੱਤਾ। ਜਿਸ ਨੂੰ ਕਾਬੂ ਕਰ ਕੇ ਨਾਮ ਪਤਾ ਪੁੱਛਿਆ ਤਾਂ ਨੌਜਵਾਨ ਨੇ ਆਪਣਾ ਨਾਮ ਰਾਮ ਲੁਭਾਇਆ ਪੁੱਤਰ ਰਾਮ ਮੂਰਤੀ ਵਾਸੀ ਪਿੰਡ ਗੁਣਾਚੌਰ ਦੱਸਿਆ। ਨੌਜਵਾਨ ਵੱਲੋਂ ਸੁਟੇ ਸਾਮਾਨ ਨੂੰ ਚੈੱਕ ਕਰਨ ਤੇ ਸਿਲਵਰ ਪੰਨੀ ਸੜੀ ਹੋਈ ਇਕ ਲਾਈਟਰ ਅਤੇ ਦਸ ਰੁਪਏ ਦਾ ਨੋਟ ਭਾਰਤੀ ਕਰੰਸੀ ਪਾਈਪ ਨੁਮਾ ਬਰਾਮਦ ਹੋਣ ’ਤੇ ਮੁੱਕਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਤੀਸਰੇ ਮਾਮਲੇ ਵਿਚ ਨਸ਼ਾ ਕਰਦਿਆਂ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਕਾਠਗੜ੍ਹ ਦੇ ਏਐੱਸਆਈ ਰਾਮ ਸ਼ਾਹ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਜੰਡੀ ਗੇਟ ਕੋਲ ਪੁੱਜੇ ਤਾਂ ਇਕ ਲੜਕਾ ਸੜਕ ਦੇ ਸੱਜੇ ਪਾਸੇ ਗੇਟ ਕੋਲ ਬੈਠਾ ਧੂੰਆ ਕੱਢਦਾ ਦਿਖਾਈ ਦਿੱਤਾ। ਜਿਸ ਨੇ ਪੁਲਿਸ ਪਾਰਟੀ ਦੀ ਗੱਡੀ ਵੇਖ ਕੇ ਆਪਣੇ ਹੱਥਾਂ ਵਿਚ ਫੜੇ ਸਮਾਨ ਨੂੰ ਸੁੱਟ ਕੇ ਪਿਛਲੀ ਤਰਫ ਨੂੰ ਖਿਸਕਣ ਲੱਗਾ। ਜਿਸ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰ ਕੇ ਨਾਮ ਅਤੇ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਭਜਨ ਲਾਲ ਪੁੱਤਰ ਹਰੀ ਰਾਮ ਵਾਸੀ ਮਹਿੰਦੀਪੁਰ ਦੱਸਿਆ। ਪੁਲਿਸ ਨੇ ਕਥਿਤ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।