ਦੇਸੀ ਪਿਸਟਲ ਸਮੇਤ ਮੈਗਜੀਨ ,15 ਨਸ਼ੀਲੇ ਟੀਕੇ, 4 ਗ੍ਰਾਮ ਹੈਰੋਇਨ ਨਾਲ 3ਕਾਬੂ
ਦੇਸੀ ਪਿਸਟਲ ਸਮੇਤ ਮੈਗਜੀਨ ,15 ਨਸ਼ੀਲੇ ਟੀਕੇ, 4 ਗ੍ਰਾਮ ਹੈਰੋਇਨ ਨਾਲ ਤਿੰਨ ਕਾਬੂ
Publish Date: Thu, 19 Feb 2026 06:57 PM (IST)
Updated Date: Fri, 20 Feb 2026 04:10 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਪੁਲਿਸ ਨੇ ਇਕ ਸਕਾਰਪਿਓ ਗੱਡੀ ਵਿਚ ਸਵਾਰ ਤਿੰਨ ਨੌਜਵਾਨਾਂ ਨੂੰ 15 ਨਸ਼ੇਲੇ ਟੀਕੇ, 4 ਗ੍ਰਾਮ ਹੈਰੋਇਨ ਅਤੇ ਦੇਸੀ ਪਿਸਟਲ ਸਮੇਤ ਮੈਗਜੀਨ ਬ੍ਰਾਮਦ ਕੀਤਾ ਹੈ। ਪੁਲਿਸ ਥਾਣਾ ਸਦਰ ਬੰਗਾ ਦੇ ਏਐੱਸਆਈ ਨਿਰਮਲ ਸਿੰਘ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਸੀਆਈਏ ਸਟਾਫ ਤੋਂ ਕਸਬਾ ਬੰਗਾ ਤੋਂ ਹੁੰਦੇ ਹੋਏ ਪਿੰਡ ਢਾਹਾਂ ਤੋਂ ਜੰਡਿਆਲਾ ਵੱਲ ਨੂੰ ਜਾ ਰਹੇ ਸੀ। ਤਾਂ ਪਿੰਡ ਕਲੇਰਾ ਨਹਿਰ ਸੂਆ ਤੋਂ 10/15 ਗਜ ਅੱਗੇ ਪੁੱਜੀ ਤਾਂ ਸਾਹਮਣੇ ਤੋਂ ਇਕ ਸਕਾਰਪੀਓ ਗੱਡੀ ਰੰਗ ਚਿੱਟਾ ਬਿਨਾ ਨੰਬਰੀ ਆਉਂਦੀ ਦਿਖਾਈ ਦਿੱਤੀ। ਸਕਾਰਪੀਓ ਗੱਡੀ ਬਿਨਾ ਨੰਬਰੀ ਹੋਣ ਕਰਕੇ ਸ਼ੱਕ ਦੀ ਬਿਨਾਹ ਤੇ ਉਸ ਨੂੰ ਰੋਕਿਆ ਤੇ ਜਲਦੀ ਨਾਲ ਗੱਡੀ ਵਿਚੋਂ ਉੱਤਰ ਕੇ ਸਮੇਤ ਸਾਥੀ ਕਰਮਚਾਰੀਆਂ ਦੇ ਉਸ ਗੱਡੀ ਵੱਲ ਨੂੰ ਵਧੇ ਤਾਂ ਸਕਾਰਪੀਓ ਗੱਡੀ ਵਿਚ ਸਵਾਰ 3 ਨੌਜਵਾਨਾਂ ਨੇ ਗੱਡੀ ਦੀਆਂ ਬਾਰੀਆਂ ਖੋਲ ਕੇ ਖਿਸਕਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੂੰ ਬੜੀ ਮੁਸਤੈਦੀ ਨਾਲ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ। ਤਾਂ ਗੱਡੀ ਦੇ ਚਾਲਕ ਨੇ ਆਪਣਾ ਨਾਮ ਸਤਵਿੰਦਰ ਸਿੰਘ ਉਰਫ ਕਾਕਾ ਪੁੱਤਰ ਸੁਖਵੀਰ ਸਿੰਘ ਵਾਸੀ ਪਿੰਡ ਮਜਾਰੀ ਨਾਲ ਵਾਲੀ ਸੀਟ ਤੇ ਬੈਠੇ ਨੌਜਵਾਨ ਨੇ ਆਪਣਾ ਨਾਂ ਗੁਰਪ੍ਰੀਤ ਦਾਦਰੀ ਉਰਫ ਪ੍ਰਿੰਸ ਉਰਫ ਸੱਪ ਪੁੱਤਰ ਰਾਜ ਕੁਮਾਰ ਵਾਸੀ ਗਲੀ ਨੰ: 01 ਨਵੀਂ ਅਬਾਦੀ ਮੂਸਾਪੁਰ ਰੋਡ ਨਵਾਂਸ਼ਹਿਰ ਅਤੇ ਪਿਛਲੀ ਸੀਟ ਤੇ ਬੈਠੇ ਨੌਜਵਾਨ ਨੇ ਆਪਣਾ ਨਾਮ ਅਸ਼ੀਸ਼ ਉਰਫ ਅਭੀ ਉਰਫ ਅਭੈ ਪੁੱਤਰ ਵਿਜੇ ਵਾਸੀ ਪ੍ਰੀਤੀ ਮਹੰਤ ਵਾਲੀ ਗਲੀ, ਨਵੀਂ ਅਬਾਦੀ ਮੂਸਾਪੁਰ ਰੋਡ ਨਵਾਂਸ਼ਹਿਰ ਦੱਸਿਆ। ਗੱਡੀ ਦੀ ਤਲਾਸ਼ੀ ਕਰਨ ਤੇ ਡੈਸ਼ ਬੋਰਡ ਵਿਚੋਂ ਇਕ ਹਲਕੇ ਪੀਲੇ ਰੰਗ ਦਾ ਮੋਮੀ ਲਿਫਾਫਾ ਬ੍ਰਾਮਦ ਹੋਇਆ। ਜਿਸ ਨੂੰ ਚੈਕ ਕਰਨ ਤੇ ਉਸ ਵਿਚੋਂ 15 ਨਸ਼ੀਲੇ ਟੀਕੇ ਬਿਨਾ ਮਾਰਕਾ, 4 ਗ੍ਰਾਮ ਹੈਰੋਇਨ ਬ੍ਰਾਮਦ ਹੋਏ। ਗੱਡੀ ਸਕਾਰਪੀਓ ਦੀ ਪਿਛਲੀ ਸੀਟ ਦੀ ਤਲਾਸ਼ੀ ਕਰਨ ਤੇ ਗੱਡੀ ਦੀ ਕਲੀਡਰ ਸੀਟ ਦੇ ਮਗਰ ਬਣੀ ਜੇਬ ਵਿਚੋਂ ਇਕ ਦੇਸੀ ਪਿਸਟਲ ਰੰਗ ਸਿਲਵਰ ਬਿਨਾ ਮਾਰਕਾ ਜਿਸ ਨੂੰ ਮੈਗਜੀਨ ਲੱਗਾ ਹੋਇਆ ਬ੍ਰਾਮਦ ਹੋਇਆ। ਪੁਲਿਸ ਨੇ ਕਥਿਤ ਮੁਲਜ਼ਮ ਦੇ ਖਿਲਾਫ਼ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।