ਰਾਹੋਂ ਦੇ ਜੇਤੂ ਖਿਡਾਰੀ ਪਟਿਆਲਾ ਰਵਾਨਾ ਰਾਹੋਂ ਦੇ ਜੇਤੂ ਖਿਡਾਰੀ ਪਟਿਆਲਾ ਰਵਾਨਾ
Publish Date: Sun, 18 Oct 2026 03:44 PM (IST)
Updated Date: Sun, 18 Oct 2026 03:45 PM (IST)
ਗੌਰਵ ਗਾਬਾ, ਪੰਜਾਬੀ ਜਾਗਰਣ ਰਾਹੋਂ : ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਜਿੱਤਾਂ ਦਰਜ ਕਰਕੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰਾਹੋਂ ਦੇ ਖਿਡਾਰੀਆਂ ਨੇ ਸੂਬਾ ਪੱਧਰ ’ਤੇ ਆਪਣੀ ਪ੍ਰਤਿਭਾ ਦਿਖਾਉਣ ਲਈ ਅਗਲਾ ਕਦਮ ਪੁੱਟਿਆ ਹੈ। ਜ਼ਿਲ੍ਹਾ ਪੱਧਰ ’ਤੇ ਜੇਤੂ ਰਹੇ ਅੰਡਰ-14 ਅਤੇ ਅੰਡਰ-17 ਵਰਗ ਦੇ ਖਿਡਾਰੀਆਂ ਨੂੰ ਸੁਖਦੇਵ ਸਿੰਘ ਮਾਨ ਦੀ ਅਗਵਾਈ ਹੇਠ ਬੱਸ ਸਟੈਂਡ ਰਾਹੋਂ ਤੋਂ ਪਟਿਆਲਾ ਵਿਖੇ ਹੋਣ ਵਾਲੇ ਸਟੇਟ ਪੱਧਰੀ ਮੁਕਾਬਲਿਆਂ ਵਿਚ ਭਾਗ ਲੈਣ ਲਈ ਰਵਾਨਾ ਕੀਤਾ। ਇਸ ਮੌਕੇ ਕਲੱਬ ਦੇ ਸਮੂਹ ਮੈਂਬਰਾਂ ਨੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਮਾਸਟਰ ਕਰਨੈਲ ਸਿੰਘ ਸੇਵਾਮੁਕਤ ਬੀਪੀਈਓ ਅਤੇ ਕਲੱਬ ਦੇ ਜਨਰਲ ਸਕੱਤਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਹੁਣ ਸੂਬਾ ਪੱਧਰ ਤੇ ਆਪਣੀ ਖੇਡ ਕਲਾ ਦਾ ਪ੍ਰਦਰਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਖੇਡਾਂ ਬੱਚਿਆਂ ਦੇ ਸਰਵਪੱਖੀ ਵਿਕਾਸ, ਅਨੁਸ਼ਾਸਨ ਅਤੇ ਸਰੀਰਕ ਤੰਦਰੁਸਤੀ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਦੱਸਿਆ ਕਿ ਅੰਡਰ-14 ਵਰਗ ਵਿੱਚੋਂ ਹਰਪ੍ਰੀਤ, ਵੰਸ਼ਿਕਾ, ਚਾਂਦਨੀ, ਸਮਰੀਤ, ਹਿਮਾਨੀ, ਕੋਮਲ ਅਤੇ ਗੋਰੀਸ਼ ਸਮੇਤ ਸੱਤ ਖਿਡਾਰੀ, ਜਦਕਿ ਅੰਡਰ-17 ਵਰਗ ਵਿੱਚੋਂ ਨਗਮਾ, ਸਪਨਾ, ਗੁਰਸ਼ਾਨਦੀਪ ਕੌਰ, ਹਰਮਨ, ਰੱਜੋ, ਆਂਚਲ, ਰਜਨੀ, ਪ੍ਰਿਅੰਕਾ, ਚਾਂਦਨੀ, ਦੀਕਸ਼ਾ, ਪਰਵੀਨਾ ਅਤੇ ਅਨਾਮਿਕਾ ਸਮੇਤ 12 ਖਿਡਾਰੀ ਸਟੇਟ ਪੱਧਰੀ ਮੁਕਾਬਲਿਆਂ ਵਿਚ ਭਾਗ ਲੈਣ ਲਈ ਪਟਿਆਲਾ ਰਵਾਨਾ ਹੋਏ ਹਨ। ਖਿਡਾਰੀਆਂ ਦੀ ਅਗਵਾਈ ਮੀਨਾ ਦੇਵੀ ਅਤੇ ਸੁਮਨਦੀਪ ਵੱਲੋਂ ਕੀਤੀ ਜਾ ਰਹੀ ਹੈ। ਰਾਹੋਂ ਦੇ ਇਨ੍ਹਾਂ ਹੋਣਹਾਰ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਵਿਦੇਸ਼ਾਂ ਵਿਚ ਵੱਸਦੇ ਕਲੱਬ ਨਾਲ ਜੁੜੇ ਖੇਡ ਪ੍ਰੇਮੀਆਂ ਅਤੇ ਸਹਿਯੋਗੀਆਂ ਨੇ ਉਨ੍ਹਾਂ ਦੀ ਜਿੱਤ ਲਈ ਸ਼ੁਭਕਾਮਨਾਵਾਂ ਭੇਜੀਆਂ। ਇਨ੍ਹਾਂ ਵਿਚ ਕਰਨੈਲ ਸਿੰਘ ਪਾਬਲਾ, ਵਿਤ ਸਕੱਤਰ ਰਛਪਾਲ ਸਿੰਘ, ਜਰਨੈਲ ਸਿੰਘ ਨਿਊਜ਼ੀਲੈਂਡ, ਜਸਪਾਲ ਸਿੰਘ ਗਹੁਣੀਆ ਕੈਨੇਡਾ, ਲਵਦੀਪ ਸਿੰਘ ਕੈਨੇਡਾ, ਜਗਤਾਰ ਸਿੰਘ ਇੰਗਲੈਂਡ, ਜਗਜੀਤ ਸਿੰਘ ਆਸਟਰੇਲੀਆ, ਮਾਸਟਰ ਚਰਨ ਦਾਸ ਅਮਰੀਕਾ, ਦਵਿੰਦਰ ਸਿੰਘ ਸਰਪੰਚ ਕੈਨੇਡਾ, ਭੁਪਿੰਦਰ ਸਿੰਘ ਪਾਬਲਾ, ਓਂਕਾਰ ਸਿੰਘ ਕੈਨੇਡਾ ਅਤੇ ਬਲਰਾਜ ਚੀਮਾ ਆਸਟਰੇਲੀਆ ਸ਼ਾਮਲ ਹਨ। ਇਸ ਮੌਕੇ ਕਲੱਬ ਦੇ ਪ੍ਰਧਾਨ ਨਰਿੰਦਰ ਸਿੰਘ ਚਾਹਲ, ਮਾਸਟਰ ਕਰਨੈਲ ਸਿੰਘ ਜਨਰਲ ਸਕੱਤਰ, ਪਾਖਰ ਸਿੰਘ ਚਾਹਲ, ਦੇਸ ਰਾਜ ਬਜੋਂ, ਐਡਵੋਕੇਟ ਜਤਿੰਦਰ ਸਿੰਘ, ਸਤਪਾਲ ਜੇਈ, ਸਰਪੰਚ ਕੇਵਲ ਸਿੰਘ ਮਾਹਲ, ਰਛਪਾਲ ਸਿੰਘ ਅਤੇ ਬਲਦੇਵ ਸਿੰਘ ਭਾਗੀ, ਰੇਨੂੰ ਰਾਣੀ ਤੋਂ ਇਲਾਵਾ ਕਲੱਬ ਦੇ ਹੋਰ ਮੈਂਬਰ ਵੀ ਹਾਜ਼ਰ ਸਨ। ਕਲੱਬ ਦੇ ਮੈਂਬਰਾਂ ਨੇ ਆਸ ਪ੍ਰਗਟਾਈ ਕਿ ਖਿਡਾਰੀ ਸਟੇਟ ਪੱਧਰ ਤੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਰਾਹੋਂ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨਗੇ।