ਜਨਰੇਟਰ ਦੇ ਪੁਰਜ਼ੇ ਤੇ ਤਾਰ ਲੈ ਕੇ ਚੋਰ ਰਫੂਚੱਕਰ
ਬਛੂਆ 'ਚ ਜਨਰੇਟਰ ਦੇ ਪੁਰਜ਼ੇ ਤੇ ਤਾਰ ਲੈ ਕੇ ਚੋਰ ਰਫੂ ਚੱਕਰ
Publish Date: Mon, 24 Aug 2026 03:54 PM (IST)
Updated Date: Mon, 24 Aug 2026 03:57 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਕਾਠਗੜ੍ਹ : ਪਿੰਡ ਬਛੂਆ ਦੇ ਖੇਤਾਂ ਵਿਚੋਂ ਇਕ ਜਨਰੇਟਰ ਦੇ ਪੁਰਜ਼ੇ ਤੇ ਤਾਰ ਲੈ ਕੇ ਚੋਰ ਰਫੂਚੱਕਰ ਹੋ ਗਏ। ਪਿੰਡ ਬਛੂਆ ਵਿਖੇ ਸੋਨੂੰ ਜੋ ਕਿ ਖੇਤ ਤੇ ਫੈਕਟਰੀ ਦੇ ਸਾਮਾਨ ਦੀ ਦੇਖ-ਭਾਲ ਕਰਦਾ ਹੈ, ਨੇ ਦੱਸਿਆ ਕਿ ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਖੇਤਾਂ ਵਿਚ ਗਿਆ ਤਾਂ ਜਨਰੇਟਰ ਦਾ ਅਲਟਰਨੇਟਰ ਤੇ ਤਾਰ ਗਾਇਬ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਥਾਣਾ ਕਾਠਗੜ੍ਹ ਨੂੰ ਸੂਚਨਾ ਦੇ ਦਿੱਤੀ ਹੈ ਪਰ ਪੁਲਿਸ ਕਰਮਚਾਰੀਆਂ ਵੱਲੋਂ ਘਟਨਾ ਸਥਾਨ ਦਾ ਮੁਆਇਨਾ ਕਰਨ ਤੋਂ ਟਾਲ-ਮਟੋਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਕੁਝ ਸ਼ੱਕੀ ਵਿਅਕਤੀਆਂ ਦੇ ਨਾਮ ਵੀ ਦਿੱਤੇ ਹਨ ਪਰ ਪੁਲਿਸ ਵੱਲੋਂ ਅਜੇ ਤੱਕ ਕੋਈ ਪੁੱਛ ਗਿੱਛ ਜਾਂ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਪੁਲਿਸ ਪ੍ਰਸ਼ਾਸਨ ਘਟਨਾ ਸਥਾਨ ਦਾ ਮੁਆਇਨਾ ਕਰੇ ਤੇ ਚੋਰੀ ਕਰਨ ਵਾਲੇ ਵਿਅਕਤੀਆਂ ਵਿਰੁੱਧ ਢੁਕਵੀਂ ਕਾਨੂੰਨੀ ਕਾਰਵਾਈ ਕਰੇ। ਉੱਧਰ ਪੁਲਿਸ ਥਾਣਾ ਕਾਠਗੜ੍ਹ ਦੇ ਏਐੱਸਆਈ ਧਰਮ ਚੰਦ ਨੇ ਕਿਹਾ ਕਿ ਉਹ ਘਟਨਾ ਸਥਾਨ ਦਾ ਮੁਆਇਨਾ ਕਰਨ ਗਏ ਸਨ ਪਰ ਉੱਥੇ ਕੋਈ ਨਹੀਂ ਮਿਲਿਆ। ਹੁਣ ਉਹ ਦੁਬਾਰਾ ਘਟਨਾ ਸਥਾਨ ਦਾ ਮੁਆਇਨਾ ਕਰਨਗੇ ਤੇ ਸ਼ੱਕੀਆਂ ਨੂੰ ਥਾਣੇ ਬੁਲਾਉਣਗੇ ਤੇ ਢੁਕਵੀਂ ਕਾਨੂੰਨੀ ਕਾਰਵਾਈ ਕਰਨਗੇ।