ਸਖੀਆਂ ਨੇ ਸੀਐੱਮ ਮਾਨ ਦਾ ਕੀਤਾ ਧੰਨਵਾਦ ਸਖੀਆਂ ਕੀਤਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਧੰਨਵਾਦ
Publish Date: Fri, 28 Aug 2026 04:59 PM (IST)
Updated Date: Fri, 28 Aug 2026 05:01 PM (IST)
ਬਲਵਿੰਦਰ ਸਿੰਘ, ਪੰਜਾਬੀ ਜਾਗਰਣ, ਰਾਹੋਂ : ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਲੋਕਾਂ ਦੇ ਫਾਰਮ ਭਰਨ ਅਤੇ ਰਜਿਸਟ੍ਰੇਸ਼ਨ ਕਰਵਾਉਣ ਵਾਲੀਆਂ ਸਖੀਆਂ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਹੈ। ਰੱਖੜੀ ਦੇ ਪਵਿੱਤਰ ਤਿਉਹਾਰ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਗਏ ਵਾਅਦੇ ਮੁਤਾਬਿਕ ਸਖੀਆਂ ਦੇ ਨਾਲ-ਨਾਲ 18 ਸਾਲ ਤੋਂ ਵੱਧ ਉਮਰ ਦੀਆਂ ਸਾਰੀਆਂ ਔਰਤਾਂ ਦੇ ਬੈਂਕ ਖਾਤਿਆਂ ਵਿਚ ਰਕਮ ਪਾਈ ਗਈ। ਬਲਾਕ ਇੰਚਾਰਜ ਲੇਡੀ ਵਿੰਗ ਕੁਲਵਿੰਦਰ ਕੌਰ ਰਾਹੋਂ ਸਖੀ ਨੂੰ 5 ਹਜ਼ਾਰ, ਸਖੀ ਕੁਲਦੀਪ ਕੌਰ ਨੂੰ 4 ਹਜ਼ਾਰ, ਸੁਰਿੰਦਰ ਕੌਰ ਨੂੰ 2 ਹਜ਼ਾਰ, ਮਹਿਲਾ ਵਿੰਗ ਰਾਹੋਂ ਦੀ ਆਗੂ ਮਨਜੀਤ ਕੌਰ ਨੂੰ 3800 ਰੁਪਏ, ਗੀਤਾ ਰਾਣੀ ਨੂੰ 2300 ਰੁਪਏ, ਅਨੀਤਾ ਰਾਣੀ ਨੂੰ 1000 ਰੁਪਏ ਪਾਏ ਗਏ। ਇਸੇ ਤਰ੍ਹਾਂ ਸਖੀ ਕੁਲਵਿੰਦਰ ਬਲਾਕ ਇੰਚਾਰਜ ਲੇਡੀਜ਼ ਵਿੰਗ ਮਨਜੀਤ ਕੌਰ, ਕੁਲਦੀਪ ਕੌਰ ਮਨਜਿੰਦਰ ਕੌਰ, ਰਣਜੀਤ ਕੌਰ, ਹਰਦੀਪ ਕੌਰ, ਬਿਮਲਾ ਦੇਵੀ ਨੂੰ ਵੀ ਫਾਰਮਾ ਮੁਤਾਬਿਕ ਜਿੰਨੇ ਵੀ ਫਾਰਮ ਭਰੇ ਸਨ, ਉਨ੍ਹਾਂ ਦੇ ਮੁਤਾਬਿਕ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਪੈਸੇ ਭੇਜੇ ਗਏ। ਇਨ੍ਹਾਂ ਸਖੀਆਂ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜੋ ਵੀ ਸਾਡੇ ਨਾਲ ਵਾਅਦਾ ਕੀਤਾ ਸੀ, ਉਹ ਪੂਰਾ ਕੀਤਾ ਹੈ। ਇਨ੍ਹਾਂ ਸਾਰੀਆਂ ਸਖੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ। ਸਖੀਆਂ ਨੇ ਕਿਹਾ ਕਿ ਆਉਂਦੀਆਂ 2027 ਦੀਆਂ ਚੋਣਾਂ ਵਿਚ ਵੀ ਉਹ ਵਧ ਚੜ੍ਹ ਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਲਈ ਜਾਗਰੂਕ ਕਰਨਗੇ ਤਾਂ ਜੋ ਇਮਾਨਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਦੁਬਾਰਾ ਮੁੱਖ ਮੰਤਰੀ ਬਣਾਵਾਂਗੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਪ੍ਰੀਤ ਸਿੰਘ ਰੌਬੀ ਕੰਗ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸਤਨਾਮ ਜਲਵਾਹਾ, ਆਪ ਦੇ ਸੀਨੀਅਰ ਆਗੂ ਯੋਗੇਸ਼ ਕੁਮਾਰ, ਜੋਗਾ, ਭਗਤ ਰਾਮ, ਬਲਵਿੰਦਰ ਸਿੰਘ, ਰਜਿੰਦਰ ਕੁਮਾਰ ਟੋਨੀ, ਨਰਿੰਦਰ ਕੁਮਾਰ, ਜੱਸੀ, ਧੰਜੂ, ਮੱਖਣ ਪੇਂਟਰ, ਸੂਬੇਦਾਰ ਤਰਸੇਮ ਲਾਲ, ਸ਼ੇਰ ਸਿੰਘ ਸ਼ੇਰਾ ਵੱਲੋਂ ਸਖੀਆਂ ਨੂੰ ਵਧਾਈ ਦਿੱਤੀ ਗਈ।