ਪੰਜਾਬ ਦੀ ਕਿਸਾਨੀ ਨੂੰ ਕੋਈ ਖ਼ਤਰਾ ਨਹੀਂ : ਸੰਡਰੇਵਾਲ
ਪੰਜਾਬ ਦੀ ਕਿਸਾਨੀ ਨੂੰ ਕੋਈ ਖ਼ਤਰਾ ਨਹੀਂ-ਸੰਡਰੇਵਾਲ
Publish Date: Sat, 14 Feb 2026 05:18 PM (IST)
Updated Date: Sun, 15 Feb 2026 04:04 AM (IST)

ਹਰਕੰਵਲ ਸਿੰਘ ਕੌਲਗੜ੍ਹ, ਪੰਜਾਬੀ ਜਾਗਰਣ, ਮਜਾਰੀ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਵਿਜੈ ਭਾਟੀਆ ਸੰਡਰੇਵਾਲ ਨੇ ਕਿਹਾ ਕਿ ਹਮੇਸ਼ਾ ਉਹੀ ਦੇਸ਼ ਤਰੱਕੀ ਕਰਦੇ ਹਨ ਜਿਨ੍ਹਾਂ ਦਾ ਕੱਚਾ ਮਾਲ ਜਾਂ ਸੰਬੰਧਿਤ ਦੇਸ਼ ਦਾ ਕੱਚਾ ਮਾਲ, ਤਿਆਰ ਮਾਲ ਦੂਜੇ ਦੇਸ਼ਾਂ ਵਿਚ ਵਿਕਦਾ ਹੋਵੇ। ਵਿਦੇਸ਼ਾਂ ਵਿਚ ਮਾਲ ਵਿਕਣ ਦੇ ਕਾਰਨ ਉਦਯੋਗ ਵਿਕਸਤ ਹੁੰਦੇ ਹਨ।।ਉਨ੍ਹਾਂ ਉਦਯੋਗਾਂ ਦੀ ਬਦੌਲਤ ਉਸ ਸੂਬੇ ਜਾਂ ਦੇਸ਼ ਦੇ ਨੌਜਵਾਨਾਂ ਨੂੰ ਰੁਜਗਾਰ ਮਿਲਦਾ ਹੈ। ਵਿਰੋਧੀ ਪਾਰਟੀਆਂ ਵੱਲੋਂ ਇੱਕ ਝੂਠ ਫੈਲਾਇਆ ਜਾ ਰਿਹਾ ਹੈ ਜਿਸ ਨੂੰ ਬੇਨਕਾਬ ਕਰਦੇ ਹੋਏ ਵਿਜੈ ਭਾਟੀਆ ਨੇ ਕਿਹਾ ਕਿ ਪੰਜਾਬ ਦੀਆਂ ਜਿੰਨੀਆਂ ਵੀ ਫ਼ਸਲਾਂ ਹਨ ਜਿਨ੍ਹਾਂ ਵਿਚ ਕਣਕ, ਚਾਵਲ, ਜੌਂ, ਮੱਕੀ, ਕਪਾਹ, ਕਾਬਲੀ ਛੋਲੇ, ਮੂੰਗੀ ਸਾਰੀਆਂ ਫਸਲਾਂ ਤੇ ਭਾਰਤ ਵੱਲੋਂ ਅਮਰੀਕਾ ਨੂੰ ਕੋਈ ਛੋਟ ਨਹੀਂ ਦਿੱਤੀ ਗਈ। ਇਸੇ ਤਰ੍ਹਾਂ ਜਿੰਨੇ ਵੀ ਡੇਅਰੀ ਉਤਪਾਦ ਹਨ। ਜਿਨ੍ਹਾਂ ਵਿਚ ਦੁੱਧ ਜਾਂ ਦੁੱਧ ਤੋਂ ਬਣੇ ਪਨੀਰ, ਕਰੀਮ, ਮੱਖਣ, ਸੁੱਕਾ ਦੁੱਧ, ਘਿਉ ਆਦਿ, ਸਬਜੀਆਂ ਵਿਚੋਂ ਪਿਆਜ, ਆਲੂ, ਮਟਰ, ਖੁੰਭਾਂ, ਤੋਰੀ, ਕੱਦੂ, ਖੀਰਾ, ਸ਼ਿਮਲਾ ਮਿਰਚ, ਭਿੰਡੀ ਆਦਿ ਜਿੰਨੀਆਂ ਵੀ ਸਬਜੀਆਂ ਹਨ। ਇਸ ਨੂੰ ਭਾਰਤ ਭੇਜਣ ਦੀ ਇਜਾਜਤ ਨਹੀਂ ਦਿੱਤੀ ਗਈ। ਇਸ ਦੇ ਉਲਟ ਇਹ ਸਾਰੀਆਂ ਸਬਜੀਆਂ ਤੇ ਪ੍ਰੋਸੈਸ ਸਬਜੀਆਂ 0 ਪ੍ਰਤੀਸ਼ਤ ਟੈਰਿਫ ਤੋਂ ਅਮਰੀਕਾ ਜਾ ਸਕਣਗੀਆਂ। ਇਸੇ ਤਰ੍ਹਾਂ ਫਲਾਂ ਅਤੇ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੇ ਮਸਾਲਿਆ ਤੇ ਵੀ ਕੋਈ ਛੋਟ ਨਹੀਂ ਦਿੱਤੀ ਗਈ। ਉਪਰੋਕਤ ਸਾਰੀਆਂ ਆਈਟਮਾਂ ਪਹਿਲਾਂ ਹੀ ਵੱਡੀ ਮਾਤਰਾ ਵਿਚ ਭਾਰਤ ਆਉਦੀਂਆ ਹਨ। ਇਸ ਵਿਚੋਂ ਕੁਝ ਆਈਟਮਾਂ ਦੇ ਕੋਟਾ ਫਿਕਸ ਕਰਕੇ ਕਿਸਾਨਾਂ ਦੀਆਂ ਫਸਲਾਂ ਜਾ ਫਸਲਾਂ ਤੋ ਬਣੇ ਹੋਏ ਸਮਾਨ 0 ਪ੍ਰਤੀਸ਼ਤ ਟੈਰਿਫ ਤੇ ਅਮਰੀਕਾ ਨੂੰ ਭੇਜੇ ਜਾਣ ਨਾਲ ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਦਾ ਬਹੁਤ ਵੱਡਾ ਫਾਇਦਾ ਹੋਵੇਗਾ। ਖੇਤੀ ਨਾਲ ਸੰਬੰਧਿਤ ਫ਼ਸਲਾ ਦੇ ਨਾਲ ਕਪਾਹ ਅਤੇ ਕੱਪੜਾ ਉਦਯੋਗ, ਲੈਦਰ ਦਾ ਕਾਰੋਬਾਰ, ਖਿਡੌਣੇ ਦਾ ਕਾਰੋਬਾਰ, ਘਰੇਲੂ ਵਰਤੋਂ ਵਾਲੀਆਂ ਚੀਜਾਂ ਆਦਿ ਦੇ ਕਾਰੋਬਾਰ ਵਿਚ ਬਹੁਤ ਵੱਡਾ ਵਾਧਾ ਹੋਵੇਗਾ।