ਪਿੰਡ ਝਿੰਗੜਾਂ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਪਿੰਡ ਝਿੰਗੜਾਂ ਵਿਖੇ ਤੀਆਂ ਦਾ ਤਿਉਹਾਰ ਮਨਾਇਆ
Publish Date: Sun, 16 Aug 2026 05:39 PM (IST)
Updated Date: Sun, 16 Aug 2026 05:41 PM (IST)
ਤਾਰੀ ਲੋਧੀਪੁਰੀਆ, ਪੰਜਾਬੀ ਜਾਗਰਣ ਔੜ : ਪਿੰਡ ਝਿੰਗੜਾਂ ਵਿਖੇ ਐੱਨਆਰਆਈ ਵੀਰਾਂ, ਗ੍ਰਾਮ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ਼ਹੀਦ ਸੁੰਦਰ ਸਿੰਘ ਪਾਰਕ ਵਿਖੇ 16ਵਾਂ ਤੀਆਂ ਦਾ ਤਿਉਹਾਰ ਮਨਾਇਆ। ਇਸ ਦਾ ਉਦਘਾਟਨ ਮੁੱਖ ਪ੍ਰਬੰਧਕ ਨੰਬਰਦਾਰ ਰਣਜੀਤ ਸਿੰਘ ਝਿੰਗੜ ਸਾਬਕਾ ਚੇਅਰਮੈਨ ਸ਼ੂਗਰ ਮਿੱਲ ਵੱਲੋਂ ਕੀਤਾ ਗਿਆ। ਇਸ ਮੌਕੇ ਸਰਕਾਰੀ ਹਾਈ ਸਮਾਰਟ ਸਕੂਲ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਲਾਲਾ ਵਲੀ ਪਬਲਿਕ ਸਕੂਲ, ਰਾਜਾ ਸਾਹਿਬ ਪਬਲਿਕ ਸੀ. ਸੈਕੰ. ਸਕੂਲ ਅਤੇ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਗਿੱਧਾ, ਭੰਗੜਾ ਅਤੇ ਸਕਿੱਟਾਂ ਪੇਸ਼ ਕੀਤਾ। ਇਸ ਮੌਕੇ ਦੋਗਾਣਾ ਜੋੜੀ ਗੁਰਵੀਰ ਸਿੱਧੂ ਤੇ ਅਮਨ ਵਿਰਕ ਨੇ ਆਪਣੇ ਸੱਭਿਆਚਾਰਕ ਗੀਤਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ ਮੌਕੇ ਮੁਟਿਆਰਾਂ ਅਤੇ ਬੀਬੀਆਂ ਨੇ ਪੀਘਾਂ ਝੂਟੀਆਂ। ਪੀਘਾਂ ਦੀ ਸ਼ੁਰੂਆਤ ਬਲਜੀਤ ਕੌਰ ਸ਼ੇਰਗਿੱਲ, ਪੰਚ ਬਲਰਾਜ ਕੌਰ ਅਤੇ ਸੁਰਿੰਦਰ ਕੌਰ ਸਮੇਤ ਹੋਰ ਬੀਬੀਆਂ ਵੱਲੋਂ ਕਰਵਾਈ ਗਈ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ ਕਈ ਸਮਾਜਿਕ ਅਤੇ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਪ੍ਰਬੰਧਕਾਂ ਅਤੇ ਪਿੰਡ ਵਾਸੀਆਂ ਨੂੰ ਤੀਆਂ ਦਾ ਮੇਲਾ ਕਰਵਾਉਣ ’ਤੇ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਪੰਜਾਬੀ ਸੱਭਿਆਚਾਰਕ ਮੇਲੇ ਸਾਡੀ ਵਿਰਾਸਤ ਨੂੰ ਜਿਊਂਦਾ ਰੱਖਣ ਦੇ ਨਾਲ-ਨਾਲ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਵੀ ਮਜ਼ਬੂਤ ਕਰਦੇ ਹਨ। ਇਸ ਮੌਕੇ ਮੁੱਖ ਪ੍ਰਬੰਧਕ ਰਣਜੀਤ ਸਿੰਘ ਝਿੰਗੜ ਨੇ ਮੇਲੇ ਵਿਚ ਪੁੱਜੇ ਮੁੱਖ ਮਹਿਮਾਨਾਂ, ਐਨਆਰਆਈ ਵੀਰਾਂ, ਦਾਨੀ ਸੱਜਣਾਂ, ਸਹਿਯੋਗੀਆਂ ਅਤੇ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਪਿੰਡ ਦੇ ਇਤਿਹਾਸ ਤੇ ਸੰਖੇਪ ਚਾਨਣਾ ਵੀ ਪਾਇਆ ਅਤੇ ਐਨਆਰਆਈ ਵੀਰਾਂ ਵੱਲੋਂ ਪਿੰਡ ਦੇ ਸਮਾਗਮਾਂ ਅਤੇ ਵਿਕਾਸ ਕਾਰਜਾਂ ਵਿਚ ਦਿੱਤੇ ਜਾ ਰਹੇ ਸਹਿਯੋਗ ਦੀ ਸ਼ਲਾਘਾ ਕੀਤੀ। ਇਸ ਮੌਕੇ ਗਾਇਕ ਜੋੜੀ, ਪ੍ਰਮੁੱਖ ਸ਼ਖ਼ਸੀਅਤਾਂ ਅਤੇ ਵੱਖ-ਵੱਖ ਸਕੂਲਾਂ ਦੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕਰਨ ਦੇ ਨਾਲ-ਨਾਲ ਪਿੰਡ ਦੀਆਂ ਨਵ-ਵਿਆਹੀਆਂ ਲੜਕੀਆਂ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨ ਦਿੱਤਾ। ਸਟੇਜ ਸਕੱਤਰ ਦੀ ਭੂਮਿਕਾ ਸੁੱਖਾ ਮੋਰਾਂਵਾਲੀ ਨੇ ਨਿਭਾਈ।।ਇਸ ਮੌਕੇ ਅਧਿਕਾਰਤ ਪੰਚ ਤਰਸੇਮ ਲਾਲ ਮਹਿਮੀ, ਸਰਬਜੀਤ ਸਿੰਘ ਸ਼ੇਰਗਿੱਲ ਕੈਨੇਡਾ, ਬਲਵਿੰਦਰ ਸਿੰਘ ਝਿੰਗੜ, ਦਲਜੀਤ ਸਿੰਘ ਦੁਸਾਂਝ, ਸੰਦੀਪ ਸਿੰਘ ਸ਼ੇਰਗਿੱਲ, ਕਮਲਜੀਤ ਸਿੰਘ ਕੈਰੋਂ, ਸੋਢੀ ਸਿੰਘ ਸ਼ੇਰਗਿੱਲ, ਮਾ. ਪਰਮਜੀਤ ਸਿੰਘ ਹੇੜੀਆਂ, ਪ੍ਰਿੰ. ਤਰਜੀਵਨ ਸਿੰਘ ਗਰਚਾ, ਮੁੱਖ ਅਧਿਆਪਕ ਸੰਦੀਪ ਕੁਮਾਰ ਦੱਤਾ, ਜੋਗਿੰਦਰ ਰਾਮ ਖਾਨਖਾਨਾ, ਦਿਲਬਹਾਰ ਸ਼ੌਕਤ ਪ੍ਰਮੋਟਰ, ਲੱਖਾਂ ਸਿੰਘ, ਦਵਿੰਦਰ ਪਾਲ, ਲਛਮਣ ਸਿੰਘ ਕਲਸੀ, ਸੋਹਣ ਸਿੰਘ ਕਲਸੀ, ਸੰਤੋਖ ਸਿੰਘ ਢੰਡਾ, ਬਹਾਦਰ ਮਹਿਮੀ ਪੰਚ, ਕੁਲਵੀਰ ਕੌਰ ਸ਼ੇਰਗਿੱਲ, ਬਲਰਾਜ ਕੌਰ ਪੰਚ, ਸੁਰਿੰਦਰ ਸਿੰਘ, ਹੀਮਨ ਸਿੰਘ ਜਵੰਦਾ ਆਦਿ ਹਾਜ਼ਰ ਸਨ।