ਆਰਕੇ ਆਰੀਆ ਕਾਲਜ 'ਚ ਤੀਆਂ ਮਨਾਈਆਂ ਆਰਕੇ ਆਰੀਆ ਕਾਲਜ 'ਚ ਤੀਆਂ ਤੀਜ ਦੀਆਂ ਦਾ ਤਿਓਹਾਰ ਮਨਾਇਆ
Publish Date: Mon, 24 Aug 2026 06:06 PM (IST)
Updated Date: Mon, 24 Aug 2026 06:09 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਆਰਕੇ ਆਰੀਆ ਕਾਲਜ ਵਿਖੇ ਕਾਲਜ ਮੈਨੇਜਮੈਂਟ ਦੀ ਰਹਿਨੁਮਾਈ ਵਿਚ ਤੀਆਂ ਤੀਜ਼ ਦੀਆਂ ਤਿਓਹਾਰ ਉਤਸ਼ਾਹ ਨਾਲ ਮਨਾਇਆ। ਪ੍ਰਿੰ. ਡਾ. ਪੁਨੀਤ ਅਨੇਜਾ ਦੀ ਅਗਵਾਈ ਵਿਚ ਕਰਵਾਏ ਸਮਾਗਮ ਵਿਚ ਮੁੱਖ ਮਹਿਮਾਨ ਸ਼ਿਖਾ ਚੌਧਰੀ ਪਤਨੀ ਸੰਜੀਵ ਚੇਚੀ ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਤੇ ਵਿਸ਼ੇਸ ਮਹਿਮਾਨ ਹਰਜੀਤ ਕੌਰ ਕੰਗ, ਨਗਰ ਕੌਂਸਲ ਪ੍ਰਧਾਨ ਸੁਮਨ ਲਾਲ ਪਤਨੀ ਸਤੀਸ਼ ਕੁਮਾਰ ਨੇ ਸ਼ਿਰਕਤ ਕੀਤੀ। ਚੰਚਲਾ ਰਾਣੀ ਨੇ ਤੀਆਂ ਦੇ ਤਿਉਹਾਰ ਚ ਸ਼ਾਮਲ ਹੋ ਕੇ ਵਿਦਿਆਰਥੀਆਂ ਨਾਲ ਆਨੰਦ ਮਾਣਿਆ। ਪ੍ਰਿੰ. ਪੁਨੀਤ ਅਨੇਜਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਪ੍ਰਧਾਨ ਵਿਨੋਦ ਭਾਰਦਵਾਜ ਤੇ ਮੀਨਾ ਭਾਰਦਵਾਜ ਤੇ ਊਸ਼ਾ ਬਰੂਟਾ, ਡਾ. ਰੇਨੂੰ ਕਾਰਾ, ਜੋਤੀ ਅਰੋੜਾ ਆਦਿ ਸ਼ਾਮਲ ਰਹੇ। ਸ਼ਿਖਾ ਚੌਧਰੀ ਤੇ ਹਰਜੀਤ ਕੌਰ ਕੰਗ ਨੇ ਵਿਦਿਆਰਥੀਆਂ ਨੂੰ ਪੰਜਾਬੀ ਸਭਿਆਚਾਰ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਇਸ ਸਮੇਂ ਵਿਦਿਆਰਥਣਾਂ ਨੇ ਗਿੱਧਾ, ਭੰਗੜਾ, ਨਾਟਕ, ਗਰੁੱਪ ਡਾਂਸ, ਟੱਪੇ, ਲੋਕ ਗੀਤ, ਲੋਕ ਬੋਲੀਆਂ ਪਾਈਆਂ ਤੇ ਪੀਘਾਂ ਝੂਟ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਮਿਸ ਤੀਜ ਪ੍ਰਤੀਯੋਗਿਤਾ ਵਿਚ ਬੀਐੱਸਸੀ (ਆਈਟੀ) ਰਾਧਿਕਾ ਮਿਸ ਤੀਜ ਚੁਣੀ ਗਈ ਤੇ ਬੀਕਾਮ ਸਮੈਸਟਰ ਤੀਜਾ ਦੀ ਵਿਦਿਆਰਥਣ ਹਰਲੀਨ ਕੌਰ ਰਨਰਅੱਪ ਰਹੀ। ਪ੍ਰਤੀਯੋਗਿਤਾ ਚ ਪ੍ਰੋ. ਮਰਿਦਲਾ ਕਾਲੀਆ ਤੇ ਡਾ. ਅੰਬਿਕਾ ਗੌੜ ਨੇ ਜੱਜਾਂ ਦੀ ਭੂਮਿਕਾ ਨਿਭਾਈ। ਅੰਤ ਵਿਚ ਡਾ. ਜਸਵੀਰ ਸਿੰਘ ਡੀਨ ਕਲਚਰਲ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਮਾਗਮ ਵਿਚ ਮਹਿੰਦੀ, ਚਾਟ, ਗੋਲ-ਗੱਪੇ, ਆਈਸਕ੍ਰੀਮ, ਛੱਲੀ ਆਦਿ ਖਾਣ-ਪੀਣ ਦੇ ਸਮਾਨ ਦਾ ਪ੍ਰਬੰਧ ਕੀਤਾ ਗਿਆ। ਮਹਿਮਾਨਾਂ ਨੂੰ ਮੈਨੇਜਮੈਂਟ ਤੇ ਪ੍ਰਿੰਸੀਪਲ ਵੱਲੋਂ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਇਸ ਮੌਕੇ ਡਾ. ਸੰਜੀਵ ਡਾਵਰ, ਡਾ. ਵਿਨੇ ਸੋਫ਼ਤ, ਪ੍ਰੋ. ਮਨੀਸ਼ ਮਾਨਿਕ, ਪ੍ਰੋ. ਕੇਵਲ ਕ੍ਰਿਸ਼ਨ, ਪ੍ਰੋ. ਨਿਰਦੇਸ਼, ਪ੍ਰੋ. ਨਵਦੀਪ ਕੌਰ, ਪ੍ਰੋ. ਰੋਬਿਨ ਕੁਮਾਰ, ਡਾ. ਵਿਸ਼ਾਲ ਪਾਠਕ, ਡਾ. ਨੀਰਜ ਸੱਦੀ, ਡਾ. ਜਸਪ੍ਰੀਤ ਕੌਰ, ਪ੍ਰੋ. ਅਮਨਦੀਪ ਕੌਰ, ਪ੍ਰੋ. ਸੁਰਜੀਤ ਕੌਰ, ਡਾ. ਰਜਿੰਦਰ ਗੁਪਤਾ, ਪ੍ਰੋ. ਮੋਨਿਕਾ ਤੇ ਸਮੂਹ ਟੀਚਿੰਗ ਤੇ ਨਾਨ-ਟੀਚਿੰਗ ਸਟਾਫ਼ ਹਾਜ਼ਰ ਰਿਹਾ।