ਸੰਘਰਸ਼ ਨੂੰ ਏਕੇ ਨਾਲ ਜਿੱਤਿਆ ਜਾ ਸਕਦੈ : ਬਗੀਚਾ ਸਿੰਘ ਰੱਕੜ ਸੰਘਰਸ਼ ਨੂੰ ਏਕੇ ਨਾਲ ਜਿੱਤਿਆ ਜਾ ਸਕਦੈਬਗੀਚਾ ਸਿੰਘ ਰੱਕੜ
Publish Date: Fri, 28 Aug 2026 03:33 PM (IST)
Updated Date: Fri, 28 Aug 2026 03:34 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ ਬਲਾਚੌਰ : ਪੰਜਾਬ ਭਰ ਵਿਚ ਵੱਖ-ਵੱਖ ਵਿਭਾਗਾਂ ਦੇ ਮੁਲਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਕੀਤੇ ਗਏ ਮਹਾਂ ਸੰਘਰਸ਼ ਦੇ ਘੋਲ ਵਿਚ ਆਪੋ-ਆਪਣਾ ਹਿੱਸਾ ਪਾਉਣ ਵਾਲੇ ਮੁਲਾਜ਼ਮ ਅਤੇ ਪੈਨਸ਼ਨਰ ਸ਼ਲਾਘਾ ਦੇ ਪਾਤਰ ਹਨ ਕਿਉਂਕਿ ਹਰੇਕ ਸੰਘਰਸ਼ ਨੂੰ ਏਕੇ ਨਾਲ ਜਿੱਤਿਆ ਜਾ ਸਕਦਾ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਜ਼ਿਲ੍ਹਾ ਪ੍ਰਧਾਨ ਮਾਰਕੀਟ ਕਮੇਟੀ ਬਗੀਚਾ ਸਿੰਘ ਰੱਕੜ ਵੱਲੋਂ ਪੱਤਰਕਾਰ ਨਾਲ ਕੀਤਾ ਗਿਆ। ਉਨ੍ਹਾਂ ਆਖਿਆ ਕਿ ਸੱਤਾ ਵਿਚ ਆਉਣ ਤੋਂ ਪਹਿਲਾ ਸੂਬਾ ਸਰਕਾਰ ਵੱਲੋਂ ਮੁਲਾਜਮਾਂ ਅਤੇ ਪੈਨਸ਼ਨਰਾਂ ਦੀਆਂ ਲਟਕੀਆਂ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤੇ ਜਾਣ ਦਾ ਭਰੋਸਾ ਦਿਵਾਇਆ ਸੀ ਪਰ ਸੱਤਾ ਵਿਚ ਆਉਣ ਉਪਰੰਤ ਸੂਬੇ ਦੀ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਲਾਗੂ ਕਰਨ ਦੀ ਬਜਾਏ ਸੂਬੇ ਦੀ ਸਰਕਾਰ ਵੱਲੋਂ ਠੰਢੇ ਬਸਤੇ ਵਿਚ ਪਾ ਕੇ ਕਿੱਲੀ ਨਾਲ ਟੰਗ ਦਿੱਤਾ। ਜਿਸ ਦੇ ਰੋਹ ਵਜੋਂ ਸਮੂਹ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਨੂੰ ਇੱਕ ਮੰਚ ’ਤੇ ਆ ਕੇ ਸੂਬੇ ਦੀ ਸਰਕਾਰ ਖ਼ਿਲਾਫ਼ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਆਖਿਆ ਕਿ ਮੁਲਾਜ਼ਮਾਂ ਦਾ ਡੀਏ ਰੋਕਣਾ, ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਨਾ ਕਰਨਾ, ਕੱਚੇ ਮੁਲਾਜ਼ਮਾਂ ਨੂੰ ਪੱਕੇ ਨਾ ਕਰਨਾ ਵਰਗੀਆਂ ਕਈ ਹੋਰ ਮੰਗਾਂ ਹਨ, ਜਿਨ੍ਹਾਂ ਨੂੰ ਪੂਰਾ ਕਰਨ ਵਿਚ ਸੂਬੇ ਦੀ ਸਰਕਾਰ ਨੇ ਪਾਸਾ ਵੱਟਿਆ ਹੈ, ਜਦਕਿ ਆਪਣੀ ਝੂਠੀ ਵਾਹ-ਵਾਹ ਲਈ ਲੱਖਾਂ ਰੁਪਏ ਦੇ ਇਸ਼ਤਿਹਾਰ ਦੇ ਕੇ ਸਰਕਾਰੀ ਖਜ਼ਾਨੇ ਨੂੰ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਹੁਣ ਮੁੱਖ ਮੰਤਰੀ ਬਿਆਨ ਦਿੰਦੇ ਹਨ ਕਿ ਹੜਤਾਲ ਦੇ ਨਾਲ ਮੀਟਿੰਗ ਨਹੀਂ ਹੋ ਸਕਦੀ, ਜਦਕਿ ਮੁੱਖ ਮੰਤਰੀ ਨੂੰ ਇਹ ਸਭ ਪਹਿਲੋਂ ਹੀ ਪਤਾ ਸੀ, ਜਿਨ੍ਹਾਂ ਦਾ ਫਰਜ਼ ਬਣਦਾ ਸੀ ਕਿ ਉਹ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਬਣਦਾ ਹੱਕ ਤੁਰੰਤ ਲਾਗੂ ਕਰਦੇ ਤਾਂ ਜੋ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਆਪਣੀਆਂ ਹੱਕੀ ਮੰਗਾਂ ਲਈ ਸੜਕਾਂ ’ਤੇ ਉਤਰਨਾ ਨਾ ਪੈਦਾ। ਅਖੀਰ ਵਿਚ ਉਨ੍ਹਾਂ ਸੂਬਾ ਸਰਕਾਰ ਦੀ ਇਸ ਮੁਲਾਜਮ ਵਿਰੋਧੀ ਕਾਰਗੁਜ਼ਾਰੀ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਕੁੰਭਕਰਨੀ ਸੁੱਤੀ ਪਈ ਸੂਬੇ ਦੀ ਸਰਕਾਰ ਹਾਲੇ ਵੀ ਨਹੀਂ ਜਾਗੀ ਤਾਂ ਸੰਘਰਸ਼ ਹੋਰ ਵੀ ਤਿੱਖਾ ਹੋਵੇਗਾ ਅਤੇ ਉਨ੍ਹਾਂ ਨੂੰ ਮੁਲਾਜ਼ਮ ਅਤੇ ਪੈਨਸ਼ਨਰ ਵਰਗ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ। ਜਿਸ ਦੇ ਸਿੱਟੇ ਵਜੋਂ ਸੂਬੇ ਦੀ ਸਰਕਾਰ ਨੂੰ ਆਉਣ ਵਾਲੀਆਂ ਚੋਣਾਂ ਵਿਚ ਬੁਰੀ ਤਰ੍ਹਾਂ ਨਾਲ ਹਾਰ ਦਾ ਮੂੰਹ ਵੇਖਣਾ ਪਵੇਗਾ। ਇਸ ਮੌਕੇ ਉਨ੍ਹਾਂ ਨਾਲ ਰਘੁਬੀਰ ਸਿੰਘ, ਧਰਮ ਪਾਲ ਸਿੰਘ, ਰਾਮ ਪਾਲ ਬਜਾੜ, ਜਸਦੇਵ ਸਿੰਘ, ਪਰਮਿੰਦਰ ਸਿੰਘ, ਸੁਰਜੀਤ ਸਿੰਘ ਦੋਭਾਲੀ, ਸ਼ੇਖਰ ਪਾਲ, ਅਜੈਬ ਸਿੰਘ ਆਦਿ ਨੇ ਭਰਪੂਰ ਸਮਰੱਥਨ ਕੀਤਾ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਆਪਣਾ ਅੜੀਅਲ ਵਤੀਰਾ ਛੱਡਿਆ ਜਾਵੇ ਅਤੇ ਸਾਰੀਆ ਮੰਗਾ ਮੰਨੀਆਂ ਜਾਣ।