- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੂਬਾ ਸਰਕਾਰ ਨੇ ਕੀਤੇ ਵਾਅਦੇ ਪੂਰੇ ਨਹੀਂ ਕੀਤੇ-ਜਸਵੰਤ ਵਰਿਆਮ

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : ਭਾਜਪਾ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਵਰਿਆਮ ਨੇ ਆਖਿਆ ਕਿ ਸੂਬੇ ਦੀ ਸਰਕਾਰ ਵੱਲੋਂ ਸਤਾ ਵਿਚ ਆਉਣ ਤੋਂ ਪਹਿਲਾਂ ਪੰਜਾਬ ਦੇ ਵਸਨੀਕਾਂ ਨਾਲ ਵਾਅਦੇ ਕੀਤੇ ਸਨ ਕਿ ਉਹ ਸੱਤਾ ਵਿਚ ਆਉਣ ਉਪਰੰਤ ਨਸ਼ੇ ਨੂੰ ਜੜੋਂ ਉਖਾੜ ਕੇ ਰੱਖ ਦੇਣਗੇ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਗੇ, ਮਹਿੰਗਾਈ ’ਤੇ ਨੱਥ ਪਾਉਣਗੇ, ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨਗੇ, ਮੁਲਾਜ਼ਮਾਂ ਦੀਆਂ ਡੀਏ ਸਮੇਤ ਮਹਿੰਗਾਈ ਭੱਤੇ ਦੀਆਂ ਲਟਕਦੀਆਂ ਆ ਰਹੀਆਂ ਸਾਰੀਆਂ ਮੰਗਾਂ ਨੂੰ ਤੁਰੰਤ ਪੂਰਾ ਕਰਨਗੇ, ਨਿਰਵਿਘਨ ਬਿਜਲੀ ਸਪਲਾਈ ਦੇਣਗੇ, ਦਫ਼ਤਰੀ ਭ੍ਰਿਸ਼ਟਾਚਾਰ, ਮੰਤਰੀਆਂ ਵਿਧਾਇਕਾ ਦਾ ਵੀਆਈਪੀ ਕਲਚਰ ਨੂੰ ਖਤਮ ਕਰਨਗੇ ਵਰਗੀਆਂ ਅਨੇਕਾਂ ਦਰਪੇਸ਼ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ’ਤੇ ਕਰਨਗੇ। ਜਿਸ ਦੇ ਵਿਸ਼ਵਾਸ ਕਰਦਿਆਂ ਪੰਜਾਬ ਦੇ ਭੋਲੇ ਭਾਲੇ ਲੋਕਾਂ ਵੱਲੋਂ ਦੂਜੀਆਂ ਸਿਆਸੀ ਪਾਰਟੀਆਂ ਨੂੰ ਦਰਕਿਨਾਰ ਕਰ ਕੇ ਆਮ ਆਦਮੀ ਪਾਰਟੀ ਨੂੰ ਵੱਡੀਆਂ ਵੋਟਾਂ ਦੇ ਫਰਕ ਨਾਲ ਜਿਤਾ ਕੇ ਸੱਤਾ ਦਵਾਈ ਸੀ। ਹੁਣ ਸੂਬੇ ਦੀ ਸਰਕਾਰ ਦਾ ਕਾਰਜਕਾਲ ਖਤਮ ਹੋਣ ਕਿਨਾਰੇ ਹੈ। ਪਰ ਉਪਰੋਕਤ ਮੰਗਾਂ ਹੁਣ ਵੀ ਜਿਉਂ ਦੀਆਂ ਤਿਉਂ ਬਰਕਰਾਰ ਹਨ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਪਿਛਲੀਆਂ ਸਰਕਾਰਾਂ ਦੀ ਤੁਲਨਾ ਵਿਚ ਕੁੱਝ ਨਹੀਂ ਬਦਲਿਆ ਅਤੇ ਜੇਕਰ ਬਦਲਿਆ ਤਾਂ ਸਿਰਫ ਸੜਕਾਂ, ਗਲੀਆਂ, ਮੁਹੱਲਿਆਂ ਅਤੇ ਚੈਨਲਾਂ ਉੱਪਰ ਫੌਕੀਆਂ ਝੂਠ ਤੂਫਾਨ ਦੀਆਂ ਮਸ਼ਹੂਰੀਆਂ ਦਾ ਦੌਰ ਹੀ ਬਦਲਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲ ਅਧਿਆਪਕਾਂ ਤੋਂ ਸੱਖਣੇ ਹਨ, ਬਿਜਲੀ ਦੀ ਕੱਟ ਅੱਜ ਵੀ ਦਿਨ-ਰਾਤ ਲੱਗ ਰਹੇ ਹਨ, ਮਹਿੰਗਾਈ ਸਿੱਖਰਾਂ ਨੂੰ ਛੂਹ ਰਹੀ ਹੈ, ਸ਼ਰੇਆਮ ਗੋਲੀਆਂ ਚੱਲ ਰਹੀਆਂ ਹਨ, ਲੁੱਟਾਂ-ਖੋਹਾਂ ਹੋ ਰਹੀਆਂ ਹਨ, ਕਤਲੋਗਾਰਤ ਦੇ ਖੂਨ ਨਾਲ ਪੰਜਾਬ ਲੱਥ ਪੱਥ ਹੋ ਚੁੱਕਿਆ ਹੈ ਅਤੇ ਕਾਨੂੰਨ ਨਾਮ ਦੀ ਕੋਈ ਚੀਜ਼ ਕਿਧਰੇ ਵੀ ਵਿਖਾਈ ਨਹੀਂ ਦੇ ਰਹੀ ਹੈ। ਜਿਸ ’ਤੇ ਹੁਣ ਸੂਬੇ ਦੀ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਅੱਕੇ ਲੋਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸੂਬੇ ਦੀ ਆਪ ਸਰਕਾਰ ਦਾ ਬਿਸਤਰਾ ਗੋਲ ਕਰ ਕੇ ਭਾਜਪਾ ਦੀ ਸਰਕਾਰ ਬਣਾਉਣ ਦੇ ਰੋਹ ਵਿਚ ਹੈ।