ਸਰਕਾਰੀ ਸਕੂਲਾਂ ’ਚ ਅਧਿਆਪਕਾਂ, ਹੈੱਡ ਮਾਸਟਰਾਂ ਤੇ ਪ੍ਰਿੰਸੀਪਲਾਂ ਦੀ ਘਾਟ ਨੂੰ ਪੂਰੀ ਕੀਤੀ ਜਾਵੇ : ਵਿਧਾਇਕ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ, ਹੈਡ ਮਾਸਟਰਾਂ ਅਤੇ ਪ੍ਰਿੰਸੀਪਲਾਂ ਦੀ ਘਾਟ ਨੂੰ ਪੂਰਾ ਕੀਤਾ ਜਾਵੇ- ਵਿਧਾਇਕ ਨਛੱਤਰ ਪਾਲ
Publish Date: Fri, 07 Aug 2026 04:23 PM (IST)
Updated Date: Fri, 07 Aug 2026 04:26 PM (IST)
- ਮਿਡ-ਡੇ-ਮੀਲ ਵਰਕਰex ਦੀ ਤਨਖ਼ਾਹ ਵਧਾਉਣ ਤੇ ਕੱਚੇ ਮੁਲਾਜ਼ਮ ਪੱਕੇ ਕਰਨ ਦੀ ਮੰਗ ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਵਿਧਾਨ ਸਭਾ ਸੈਸ਼ਨ ਦੌਰਾਨ ਬਸਪਾ ਵਿਧਾਇਕ ਨਛੱਤਰ ਪਾਲ ਨੇ ਕਿਹਾ ਕਿ ਹਲਕਾ ਨਵਾਂਸ਼ਹਿਰ ਵਿਚ ਜਿੱਥੇ 634 ਸਕੂਲਾਂ ਦੇ ਵਿਚ 54 ਹਜ਼ਾਰ ਦੇ ਕਰੀਬ ਸਰਕਾਰੀ ਸਕੂਲਾਂ ਵਿਚ ਵਿਦਿਆਰਥੀ ਪੜ੍ਹਦੇ ਹਨ। ਜਿਨ੍ਹਾਂ ਨੂੰ ਕਰੀਬ 2500 ਦੇ ਕਰੀਬ ਅਧਿਆਪਕ ਪੜ੍ਹਾਉਂਦੇ ਹਨ। ਨਵਾਂਸ਼ਹਿਰ ਵਿਚ ਸਕੂਲ ਆਫ ਐਮੀਨੈਂਸ ਉਨ੍ਹਾਂ ਵੱਲੋਂ ਬੇਨਤੀ ਕਰਨ ਤੇ ਖੋਲ੍ਹਿਆ ਗਿਆ ਸੀ। ਜਿਸ ਲਈ ਉਹ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਪੰਜਾਬ ਦਾ ਧੰਨਵਾਦ ਕਰਦੇ ਹਨ। ਨਵਾਂਸ਼ਹਿਰ ਦੇ ਇਸ ਸਕੂਲ ਆਫ ਐਮੀਨੈਂਸ ਨਵਾਂਸ਼ਹਿਰ ਵਿਚ 1700 ਦੇ ਕਰੀਬ ਵਿਦਿਆਰਥੀ ਪੜ੍ਹਦੇ ਅਤੇ ਕਾਨਵੈਂਟ ਸਕੂਲਾਂ ਨੂੰ ਬੱਚੇ ਛੱਡ ਕੇ ਇਸ ਸਕੂਲ ਵਿਚ ਦਾਖਲ ਹੋਏ ਅਤੇ ਅੱਜ ਉੱਥੇ ਅਧਿਆਪਕਾਂ ਦੀ ਕਮੀ ਹੈ ਅਤੇ ਇਸ ਸਕੂਲ ਦੇ ਪ੍ਰਿੰਸੀਪਲ ਦਾ ਵਿਵਾਦ ਇੱਕ ਚੱਲਦਾ ਹੈ। ਉਨ੍ਹਾਂ ਕਿਹਾ ਕਿ ਇਸ ਵਿਵਾਦ ਨੂੰ ਵੀ ਜ਼ਰੂਰ ਸੁਲਝਾਇਆ ਜਾਵੇ ਤਾਂ ਜੋ ਬੱਚਿਆਂ ’ਤੇ ਉਸ ਦਾ ਕੋਈ ਬੁਰਾ ਅਸਰ ਨਾ ਪਵੇ। ਉਨ੍ਹਾਂ ਕਿਹਾ ਕਿ ਪੀਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਰਾਹੋਂ ਜਿੱਥੇ 750 ਦੇ ਕਰੀਬ ਵਿਦਿਆਰਥੀ ਪੜ੍ਹਦੇ ਉਹ ਸਕੂਲ ਹਮੇਸ਼ਾ ਮੈਰਿਟ ਵਿਚ ਬੱਚੇ ਆਉਂਦੇ ਹਨ ਅਤੇ ਸਕੂਲ ਦਾ ਸਟਾਫ ਵਧੀਆ ਸਿੱਖਿਆ ਦਿੰਦਾ ਹੈ। ਲੀਡਰਾਂ, ਐੱਮਐੱਲਏ, ਐੱਮਪੀ ਨੂੰ ਵੀ ਆਪਣੇ ਬੱਚੇ ਵੀ ਸਰਕਾਰੀ ਸਕੂਲਾਂ ਚ ਪੜ੍ਹਾਉਣੇ ਚਾਹੀਦੇ ਹਨ ਪਰ ਜਦੋਂ ਇਨ੍ਹਾਂ ਸਰਕਾਰੀ ਸਕੂਲਾਂ ਵਿਚ ਪੜ੍ਹਾਈ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਵਾਲੀ ਮਿਲਣ ਲੱਗੀ ਤਾਂ ਉਨ੍ਹਾਂ ਨੇ ਆਪਣੀ ਬੇਟੀ, ਦੋ ਭਤੀਜੀਆਂ ਜਿਹੜੀਆਂ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਦੀਆਂ ਸੀ। ਉਨ੍ਹਾਂ ਨੂੰ ਉੱਥੋਂ ਹਟਾ ਕੇ ਰਾਹੋਂ ਦੇ ਪੀਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਵਿਚ ਦਾਖਲ ਕਰਾਇਆ। ਉਨ੍ਹਾਂ ਇੱਥੋਂ ਦੇ ਅਧਿਆਪਕਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਬਹੁਤ ਵਧੀਆ ਤਰੀਕੇ ਨਾਲ ਪੜ੍ਹਾਈ ਕਰਵਾਉਂਦੇ ਹਨ ਅਤੇ ਉਹ ਸਾਇੰਸ ਸਟ੍ਰੀਮ ਨੂੰ ਲੈ ਕੇ ਆਉਂਦੇ ਹਨ। ਉਨ੍ਹਾਂ ਦੇ ਬੱਚੇ ਹਮੇਸ਼ਾ ਮੈਰਿਟ ਵਿਚ ਆਉਂਦੇ ਹਨ। ਇਸ ਤਰ੍ਹਾਂ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਹਿਆਲਾ, ਸੈਦਪੁਰ, ਬਹਿਲੂਰ ਕਲਾਂ, ਲੰਗੜੋਆ, ਪੱਲੀ ਝਿੱਕੀ, ਕਰੀਹਾ, ਕੋਟ ਰਾਂਝਾ, ਮੁਜਾਰਾ, ਉਸਮਾਨਪੁਰ, ਜਾਡਲਾ, ਉੜਾਪੜ, ਚੱਕਦਾਨਾ ਤੇ ਹੋਰ ਸਕੂਲ ਜਿਨ੍ਹਾਂ ਨੇ ਅੱਗੇ ਨਾਲੋਂ ਸਿੱਖਿਆ ਵਿੱਚ ਬਹੁਤ ਵਧੀਆ ਚਾਹੇ ਉਨ੍ਹਾਂ ਕੋਲ ਅਧਿਆਪਕਾ ਦੀ ਘਾਟ ਹੈ ਪਰ ਪੂਰੇ ਪੰਜਾਬ ਦੇ ਅੰਦਰ ਫਿਰ ਵੀ ਸਾਡੇ ਜ਼ਿਲ੍ਹੇ ਦੇ ਬੱਚੇ ਮੈਰਟ ਵਿਚ ਆਏ ਉਨ੍ਹਾਂ ਦੀ ਗਿਣਤੀ ਅੱਗੇ ਨਾਲੋਂ ਵਧੀ ਹੈ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਪ੍ਰਿੰਸੀਪਲ ਤੇ ਹੈੱਡਮਾਸਟਰਾਂ ਦੀਆਂ ਪੋਸਟਾਂ ਖਾਲੀ ਪਈਆਂ ਹਨ। ਉਨ੍ਹਾਂ ਨੂੰ ਵੀ ਜਲਦ ਤੋਂ ਜਲਦੀ ਭਰਿਆ ਜਾਵੇ। ਉਨ੍ਹਾਂ ਦੇ ਹਲਕੇ ਅੰਦਰ ਲੜਕੀਆਂ ਦੇ ਸਕੂਲ ਦੇ ਲਈ 3 ਏਕੜ ਜਮੀਨ ਪਿੰਡ ਮਹਿੰਦੀਪੁਰ ਦੀ ਪੰਚਾਇਤ ਵੱਲੋਂ ਸਿੱਖਿਆ ਵਿਭਾਗ ਦੇ ਨਾਂਅ ਤੇ ਕਰਾਈ ਗਈ ਹੈ, ਉੱਥੇ ਲੜਕੀਆਂ ਦਾ ਸਰਕਾਰੀ ਸਕੂਲ ਜਲਦੀ ਤੋਂ ਜਲਦੀ ਉੱਥੇ ਸ਼ੁਰੂ ਕਰਾਇਆ ਜਾ ਸਕੇ ਤਾਂ ਜੋ ਸਾਡੀਆਂ ਲੜਕੀਆਂ ਨੂੰ ਵਧੀਆ ਸਿੱਖਿਆ ਮਿਲ ਸਕੇ। ਸਾਡੇ ਹਲਕੇ ਦੇ ਅੰਦਰ ਉਨ੍ਹਾਂ ਸਕੂਲਾਂ ਵਿਚ ਜਿਨ੍ਹਾਂ ਦੀ ਉਹ ਗੱਲ ਕਰਕੇ ਹਟਿਆ ਉੱਥੇ ਕਈ ਸਕੂਲਾਂ ਵਿਚ ਕਈ ਜਗਾ ਕਲਾਸ ਰੂਮ ਕਈ ਜਗਾ ਹਾਲ, ਕਈ ਜਗ੍ਹਾ ਸੁੱਖ ਸਹੂਲਤਾਂ ਦੀ ਜ਼ਰੂਰਤ ਹੈ। ਉਨ੍ਹਾਂ ਦਾ ਪ੍ਰਬੰਧ ਵੀ ਜ਼ਰੂਰ ਕਰਵਾਇਆ ਜਾਵੇ। ਸਕੂਲਾਂ ਕਾਲਜਾਂ ਦੇ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਰਾਹੀਂ ਪਿਛਲੇ ਸਮਿਆਂ ਦੇ ਨਾਲ-ਨਾਲੋਂ ਵਿਦਿਆਰਥੀਆਂ ਦੀ ਗਿਣਤੀ ਵਧੀ ਮਿਡ-ਡੇ-ਮੀਲ ਵਰਕਰ ਜਿਹੜੇ ਘੱਟ ਤਨਖਾਹ ’ਤੇ ਕੰਮ ਕਰ ਰਹੇ। ਉਨ੍ਹਾਂ ਦੀ ਤਨਖਾਹ ਵਿਚ ਵਾਧਾ ਕੀਤਾ ਜਾਵੇ ਅਤੇ ਕਿੱਤਾ ਮੁਖੀ ਕੋਰਸ ਜਿਹੜੇ ਵੋਕੇਸ਼ਨਲ ਅਧਿਆਪਕਾਂ ਦੀ ਭਰਤੀ ਕੀਤੀ ਜਾਵੇ ਅਤੇ ਜਿਹੜੇ ਪੁਰਾਣੇ ਅਧਿਆਪਕ ਹਨ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਜਾਣ। ਜਿੱਥੇ ਆਪਾਂ ਸਿੱਖਿਆ ਦੇ ਖੇਤਰ ਵਿਚ ਅਧਿਆਪਕ ਤੋਂ ਬਹੁਤ ਵਧੀਆ ਤਰੀਕੇ ਦੇ ਨਾਲ ਸੇਵਾਵਾਂ ਲੈ ਰਹੇ, ਉੱਥੇ ਈਟੀਟੀ 4954 ਭਰਤੀ ਵਿਚ ਰਹਿੰਦੇ ਲਗਭਗ 3954 ਅਧਿਆਪਕ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਦੇਣੇ ਹਨ, ਉਹ ਵੀ ਦਿੱਤੇ ਜਾਣ। 4161 ਦੀ ਭਰਤੀ ਵਿੱਚ 253 ਅਧਿਆਪਕ ਜਿਨ੍ਹਾਂ ਨੂੰ ਸ਼ੋਅ ਕਾਰਜ ਨੋਟਿਸ ਦਿੱਤਾ, ਉਹ ਰੱਦ ਕਰ ਕੇ ਉਨ੍ਹਾਂ ਨੂੰ ਵਾਪਸ ਲਿਆ ਜਾਵੇ। ਇਸੇ ਤਰ੍ਹਾਂ ਜਿਹੜੇ ਜੇਈ ਲਾਏ ਸੀ ਸਿੱਖਿਆ ਵਿਭਾਗ ਵਿਚ ਉਨ੍ਹਾਂ ਦੇ ਨਾਲ ਦੇ ਸਾਥੀਆਂ ਦੀ ਪ੍ਰਮੋਸ਼ਨ ਹੋ ਗਈ, ਪਰ ਇਸ ਵਿਭਾਗ ਜਾਣ ਕਰ ਕੇ ਉਨ੍ਹਾਂ ਦੀਆਂ ਪ੍ਰਮੋਸ਼ਨਾਂ ਨਹੀਂ ਹੋਈਆਂ, ਉਨ੍ਹਾਂ ਦੀਆਂ ਪ੍ਰਮੋਸ਼ਨਾਂ ਕੀਤੀਆਂ ਜਾਣ ਜਾਂ ਉਨ੍ਹਾਂ ਨੂੰ ਪਿਤਰੀ ਵਿਭਾਗ ਭੇਜਿਆ ਜਾਵੇ। ਸਿੱਖਿਆ ਨੂੰ ਹੋਰ ਉੱਚਾ ਵਧਾਉਣ ਦੇ ਲਈ ਸਾਨੂੰ ਭਾਰਤ ਦਾ ਸੰਵਿਧਾਨ ਸਿਲੇਬਸ ਜ਼ਰੂਰ ਐਡ ਕਰਨਾ ਚਾਹੀਦਾ ਹੈ ਤਾਂ ਜੋ ਬੱਚਿਆਂ ਨੂੰ ਆਪਣੇ ਬੁਨਿਆਦੀ ਹੱਕਾਂ ਦੀ ਜਾਣਕਾਰੀ ਹੋ ਸਕੇ ਅਤੇ ਉਨ੍ਹਾਂ ਨੂੰ ਸੰਵਿਧਾਨ ਦੀ ਪੂਰੀ ਜਾਣਕਾਰੀ ਹੋਵੇ ਅਤੇ ਪਿਛਲੇ ਦਿਨੀਂ ਮੁੱਖ ਮੰਤਰੀ ਪੰਜਾਬ ਨੇ ਕਿਹਾ ਸੀ ਕਿ ਜਿਹੜੇ ਮਹਾਪੁਰਸ਼ਾਂ ਨੇ ਦੇਸ਼ ਦੀ ਆਜ਼ਾਦੀ ਵਿਚ ਆਪਣਾ ਯੋਗਦਾਨ ਪਾਇਆ। ਉਨ੍ਹਾਂ ਦੀ ਜੀਵਨੀ ਨੂੰ ਵੀ ਸਲੇਬਸ ਵਿਚ ਪਾਇਆ ਜਾਵੇ। ਖੇਡ ਗਰਾਊਂਡਾਂ ਬਣਾਉਣ ਲਈ ਵੀਬੀ ਜੀ ਰਾਮ ਜੀ ਦੇ 2100 ਦੇ ਕਰੀਬ ਮੁਲਾਜ਼ਮਾਂ ਨੂੰ ਵੀ ਪੱਕਾ ਕੀਤਾ ਜਾਵੇ। ਚਾਹੇ ਸਿਹਤ ਵਿਭਾਗ ਦੇ ਜਿਹੜੇ ਬੱਚਿਆਂ ਦੀ ਸਿਹਤ ਦਾ ਖਿਆਲ ਰੱਖਦੇ ਆ ਉਹ ਮੁਲਾਜ਼ਮਾਂ ਨੂੰ ਵੀ ਜਿਹੜਾ ਰੈਗੂਲਰ ਕੀਤਾ ਜਾਵੇ।