ਮਨਰੇਗਾ ਤੋਂ ਜੀ ਰਾਮ ਜੀ ਦਾ ਬਦਲਾਓ ਸਿੱਧਾ ਔਰਤ ਕਾਮਿਆਂ ਦੇ ਹੱਕਾਂ 'ਤੇ ਡਾਕਾ-ਕ੍ਰਿਸ਼ਨਾ ਕੁਮਾਰੀ ਮਨਰੇਗਾ ਤੋਂ ਜੀ ਰਾਮ ਜੀ ਦਾ ਬਦਲਾਓ ਸਿੱਧਾ ਔਰਤ ਕਾਮਿਆਂ ਦੇ ਹੱਕਾਂ 'ਤੇ ਡਾਕਾ-ਕ੍ਰਿਸ਼ਨਾ ਕੁਮਾਰੀ
Publish Date: Sun, 15 Nov 2026 04:43 PM (IST)
Updated Date: Mon, 16 Nov 2026 04:01 AM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਕੁੱਲ੍ਹ ਹਿੰਦ ਖੇਤ ਮਜਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਝਿੰਗੜ ਦੀ ਪ੍ਰਧਾਨਗੀ ਹੇਠ ਯੂਨੀਅਨ ਵੱਲੋ ਮਨਰੇਗਾ ਔਰਤ ਕਾਮਿਆਂ ਦੀ ਜਿਲ੍ਹਾ ਪੱਧਰੀ ਕਨਵੈਨਸ਼ਨ ਪਿੰਡ ਕੰਗਰੋੜ ਵਿਖੇ ਕਰਵਾਈ ਗਈ। ਜਿਸ ਨੂੰ ਸੰਬੋਧਨ ਕਰਦਿਆਂ ਸੀਟੂ ਦੀ ਸੁਬਾਈ ਆਗੂ ਕ੍ਰਿਸ਼ਨਾ ਕੁਮਾਰੀ ਨੇ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਮਨਰੇਗਾ ਦਾ ਸਿਰਫ਼ ਨਾਮ ਹੀ ਬਦਲਿਆਂ ਸਗੋਂ ਇਸ ਬਦਲਾਓ ਦੀ ਆੜ ਵਿਚ ਮਨਰੇਗਾ ਵਿਚ ਕੰਮ ਕਰਦੀਆਂ ਔਰਤਾਂ ਦੇ ਹੱਕਾਂ ਤੇ ਸਿੱਧਾ ਡਾਕਾ ਮਾਰਿਆ ਹੈ। ਕੇਂਦਰ ਨੇ ਚਲਾਕੀ ਨਾਲ 44 ਲੇਬਰ ਕਾਨੂੰਨਾਂ ਚ ਬਦਲਾਓ ਕਰਕੇ ਸਿਰਫ਼ ਚਾਰ ਲੇਬਰ ਕੋਡ ਬਣਾਉਂਦੇ ਹੋਏ ਔਰਤ ਕਾਮਿਆਂ ਨੂੰ ਰੁਜਗਾਰ ਤੋਂ ਅਵਾਜਾਰ ਕਰ ਦਿੱਤਾ ਹੈ। ਯੁਨੀਅਨ ਦੇ ਸੂਬਾਈ ਮੀਤ ਪ੍ਰਧਾਨ ਰਾਮ ਸਿੰਘ ਨੂਰਪੁਰੀ ਨੇ ਆਖਿਆ ਕਿ ਕੇਂਦਰ ਸਰਕਾਰ ਨੇ ਔਰਤਾਂ ਦੀ ਮਿਹਨਤ ਦੀ ਕਦਰ ਤਾ ਕੀ ਕਰਨੀ ਸਗੋਂ ਮਨਰੇਗਾ ਦੇ ਕਾਮਿਆਂ ਦੁਆਰਾ ਕੰਮ ਕਰਨ ਦੇ ਦਿਨ ਵੀ ਘਟਾ ਦਿੱਤੇ ਹਨ ਅਤੇ ਨਾਲ ਦੀ ਨਾਲ ਮਿਹਨਤਾਨੇ ਵਜੋਂ ਕੇਂਦਰ ਵੱਲੋਂ ਦਿੱਤੇ ਜਾਂਦੇ ਸੌ ਰੁਪੱਏ ਵਿੱਚੋਂ ਚਾਲੀ ਰੁਪੱਏ ਰਾਜ ਸਰਕਾਰਾਂ ਦੇ ਗਲ ਪਾ ਦਿੱਤੇ ਹਨ। ਇਸ ਮੌਕੇ ਮਤਾ ਪੜ੍ਹਦਿਆਂ ਯੁਨੀਅਨ ਦੀ ਸੂਬਾ ਕਮੇਟੀ ਮੈਂਬਰ ਸੁਨੀਤਾ ਤਲਵੰਡੀ ਨੇ ਆਖਿਆ ਕਿ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਮਨਰੇਗਾ ਕਾਮਿਆਂ ਦੇ ਹੱਕਾਂ ਦੀ ਅੰਨ੍ਹੇ ਵਾਹੇ ਲੇਟ ਕੀਤੀ ਜਾ ਰਹੀ ਹੈ। ਪ੍ਰੋਗਰਾਮ ਦਾ ਸੰਚਾਲ ਕਰਦਿਆਂ ਹੁਸਨ ਸਿੰਘ ਮਾਂਗਟ ਨੇ ਮਜਦੂਰ ਔਰਤਾਂ ਨੂੰ ਆਪਣੇ ਹੱਕਾਂ ਦੀ ਖਾਤਰ ਲੜ੍ਹੇ ਜਾ ਸੰਘਰਸ਼ ਵਿਚ ਅੱਗੇ ਹੋ ਕੇ ਯੋਗਦਾਨ ਪਾਉਣ ਦਾ ਸੁਨੇਹਾ ਦਿੱਤਾ। ਉਪਰੋਕਤ ਤੋਂ ਬਿਨਾਂ ਬੱਗਾ ਸਿੰਘ ਕੰਗਰੋੜ, ਪਾਲੀ ਚੱਕ ਬਿਲਗਾ, ਤਰਸੇਮ ਸਿੰਘ ਜੇਈ, ਬਲਵਿੰਦਰ ਹੀਉਂ ਅਤੇ ਗੁਰਦੀਪ ਗੁਲ੍ਹਾਟੀ ਉਚੇਚੇ ਤੌਰ ਤੇ ਹਾਜ਼ਰ ਹੋਏ।