ਸੰਦੀਪ ਟੀਪੂ ਦੇ ਸ਼ਾਨਦਾਰ ਗੋਲ ਨਾਲ ਬੰਗਾ ਬਲਾਕ ਦੀ ਜਿੱਤ ਬੱਬਰਾਂ ਦੇ ਪਿੰਡ ਦੌਲਤਪੁਰ ਦਾ ਟੂਰਨਾਮੈਂਟ ਸ਼ਹੀਦ ਭਗਤ ਸਿੰਘ ਲੀਜੈਂਡਸ ਫੁੱਟਬਾਲ ਕਲੱਬ ਬੰਗਾ ਬਲਾਕ ਨੇ ਜਿੱਤਿਆ
Publish Date: Mon, 23 Nov 2026 03:36 PM (IST)
Updated Date: Mon, 23 Nov 2026 03:37 PM (IST)
ਜੇਤੂ ਟੀਮਾਂ ਨੂੰ ਮੈਡਲ, ਨਕਦੀ ਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਬੱਬਰ ਲਹਿਰ ਦੇ ਜੋਧੇ ਕਰਮ ਸਿੰਘ ਬੱਬਰ ਦੇ ਪਿੰਡ ਦੌਲਤਪੁਰ ਵਿਖੇ 40 ਵਰਗ ਦਾ ਮੈਚ ਔੜ੍ਹ ਬਲਾਕ ਦੀ ਟੀਮ ਨਾਲ ਖੇਡੇ ਟੁਰਨਾਮੈੰਟ ਬਾਰੇ ਜਾਣਕਾਰੀ ਦਿੰਦਿਆੰ ਨੈਸ਼ਨਲ ਚੈਂਪੀਅਨ ਫੁੱਟਬਾਲਰ ਸਰਬਜੀਤ ਮੰਗੂਵਾਲ ਅਤੇ ਉਨ੍ਹਾਂ ਦੇ ਸਹਿਯੋਗੀ ਨੈਸ਼ਨਲ ਖਿਡਾਰੀ ਡਾ. ਗਿਆਨ ਚੰਦ ਪਾਠਕ ਸ਼ੇਖੂਪੁਰ ਨੇ ਦੱਸਿਆ ਕਿ ਕਸ਼ਮਕਸ਼ ਮੁਕਾਬਲੇ ਵਿਚ ਔੜ੍ਹ ਬਲਾਕ ਦੇ ਖਿਡਾਰੀਆਂ ਗੋਲਕੀਪਰ ਜਗਵਿੰਦਰ ਸਿੰਘ ਡਿਫੈਂਸ ਲਾਈਨ ਵਿਚ ਖੇਡ ਰਹੇ ਦੀਪਾ ਮਾਲੋਮਜਾਰੀਆ, ਜਗਤਾਰ ਸੜੋਆ ਏਐੱਸਆਈ, ਸੰਜੀਵ ਰਾਣਾ ਬਖਲੌਰ ਮਿਡਫੀਲਡਰ ਚੰਨੀ ਤੇ ਰਵੀ ਮੰਡੇਰ, ਬਿੱਲਾ ਗੋਸਲ, ਗੁਰਦੀਪ ਰਟੈਂਡਾ ਐੱਸਐਲਏ, ਪੰਮਾ ਜਗਤਪੁਰ, ਮਿੰਟਾ ਗੁਜਰਪੁਰ, ਜਗਤਾਰ ਸਿੰਘ, ਜਤਿੰਦਰ ਗੋਸਲ, ਸੰਦੀਪ ਸ਼ਰਮਾ, ਜੀਤਾ, ਮੁਕੇਸ਼ ਕੁਮਾਰ ਅਤੇ ਮਨੁ ਖੋਜਾ ਨੇ ਵਧੀਆ ਮੂਵ ਬਣਾਉਂਦੇ ਹੋਏ ਸ਼ੂਟਿੰਗ ਤੇ ਸ਼ੂਟਿੰਗ ਕੀਤੀ। ਬੰਗਾ ਬਲਾਕ ਦੀ ਡਿਫੈਂਸ ਲਾਈਨ ਵਿੱਚ ਖੇਡ ਰਹੇ ਜੱਸਾ ਫਿਰਨੀ ਮਜਾਰਾ, ਗੁਰਨਾਮ ਗਾਮਾ ਕਾਹਮਾ, ਰਜੇਸ਼ ਸਲੀਮ ਪੁਰ, ਅਮਰਜੀਤ ਬਡਿਆਲ, ਅਵਤਾਰ ਸਿੰਘ ਫੌਜੀ ਦੌਲਤਪੁਰ, ਤਰਸੇਮ ਲਾਲ ਸਲੋਹ, ਕੁਲਵਿੰਦਰ ਲਾਡੀ ਮਾਹਿਲ ਗਹਿਲਾਂ ਅਤੇ ਗੋਲਕੀਪਰ ਮਨਜੀਤ ਸਿੰਘ ਦੌਲਤਪੁਰ ਦੀ ਅੰਡਰਸਟੈਂਡਿੰਗ ਨਾਲ ਖੇਡਣ ਸਦਕਾ ਗੋਲ ਕਰਨ ਵਿਚ ਸਫਲ ਨਾ ਹੋ ਸਕੇ। ਸ਼ਹੀਦ ਭਗਤ ਸਿੰਘ ਲੀਜੈਂਡਸ ਕਲੱਬ ਬੰਗਾ ਦੇ ਫਾਰਵਰਡਜ ਕੋਈ ਵਧੀਆ ਤਾਲਮੇਲ ਨਾਲ ਦਿਖਾ ਸਕੇ। ਦੂਸਰੇ ਹਾਫ ਵਿਚ ਸ਼ਹੀਦ ਭਗਤ ਸਿੰਘ ਲੀਜੈਂਡਸ ਕਲੱਬ ਬੰਗਾ ਦੇ ਗੋਲਕੀਪਰ ਮਨਜੀਤ ਸਿੰਘ ਦੌਲਤਪੁਰ ਨੇ ਲੌਂਗ ਕਿੱਕ ਲਗਾ ਕੇ ਬਾਲ ਮਿਡਫੀਲਡਰ ਜਸਵੀਰ ਸਿੱਧੂ ਨੌਰਾ ਲਈ ਸੁੱਟਿਆ। ਉਸ ਨੇ ਖੂਬਸੂਰਤੀ ਨਾਲ ਟਰੈਪ ਕਰਦੇ ਹੋਏ ਬਲਜੀਤ ਉੱਚੀ ਪੱਲੀ, ਜਸਵੀਰ ਜੱਸੀ ਮੰਗੂਵਾਲ, ਸ਼ੰਕਰ ਕਾਹਮਾ, ਸੰਦੀਪ ਟੀਪੂ ਸੂਰਾਪੁਰ, ਰਾਜੂ ਝਿੱਕਾ, ਡਾ. ਗਿਆਨ ਚੰਦ ਪਾਠਕ ਸ਼ੇਖੂਪੁਰ, ਲਾਡੀ ਮਾਹਿਲ ਗਹਿਲਾਂ ਨੇ ਤਾਬੜਤੋੜ ਹਮਲਾਵਰ ਰੁੱਖ ਅਪਣਾਇਆ ਤੇ ਪੈਨਲਟੀ ਬੌਕਸ ਦੇ ਲੈਫਟ ਵਿੰਗ ਤੇ ਬਾਲ ਨੂੰ ਕੰਟਰੋਲ ਕਰਦੇ ਹੋਏ ਸੰਦੀਪ ਟੀਪੂ ਨੇ ਔੜ੍ਹ ਬਲਾਕ ਦੇ ਡਿਫੈਂਡਰ ਦੀਪੇ ਮਾਲੋਮਜਾਰੀਏ ਅਤੇ ਗੋਲਕੀਪਰ ਜਗਵਿੰਦਰ ਸਿੰਘ ਨੂੰ ਡਾਜ ਦਿੰਦਿਆਂ ਬਾਲ ਗੋਲਪੋਸਟ ਵਿਚ ਸੁੱਟ ਕੇ ਸ਼ਾਨਦਾਰ ਗੋਲ ਕਰ ਦਿੱਤਾ। ਜੋ ਆਖਰੀ ਵਿਸਲ ਤੱਕ ਬਰਕਰਾਰ ਰਿਹਾ। ਮੈਚ ਤੋਂ ਬਾਅਦ ਗੁਰਨਾਮ ਸਿੰਘ ਉਰਫ ਗਾਮਾ ਫੁੱਟਬਾਲ ਅਕੈਡਮੀ ਕਾਹਮਾ ਦੇ ਚੀਫ ਕੋਚ ਨੇ ਸਰਬਜੀਤ ਮੰਗੂਵਾਲ ਨੂੰ ਸ਼ਹੀਦ ਭਗਤ ਸਿੰਘ ਦੀ ਫੋਟੋ ਵਾਲੀ ਟੀ ਸ਼ਰਟ ਗਿਫਟ ਕੀਤੀ। ਇਸ ਮੌਕੇ ਦੌਲਤਪੁਰ ਦੀ ਟੂਰਨਾਮੈਂਟ ਕਮੇਟੀ, ਪਿੰਡ ਨਿਵਾਸੀਆਂ ਤੇ ਪਤਵੰਤੇ ਸੱਜਣਾਂ ਵੱਲੋਂ ਜੇਤੂ ਟੀਮਾਂ ਨੂੰ ਰਿਫਰੈਸ਼ਮੈਂਟ, ਮੈਡਲ, ਨਕਦੀ ਰਾਸ਼ੀ ਅਤੇ ਸੁੰਦਰ ਟਰਾਫੀ ਦੇ ਕੇ ਸਨਮਾਨਿਤ ਕੀਤਾ। ਸ਼ਹੀਦ ਭਗਤ ਸਿੰਘ ਲੀਜੈਂਡਸ ਫੁੱਟਬਾਲ ਕਲੱਬ ਬਲਾਕ ਬੰਗਾ ਦੇ ਆਨਰਜ ਸਰਬਜੀਤ ਮੰਗੂਵਾਲ ਫੁੱਟਬਾਲ ਕੋਚ ਅਤੇ ਡਾ ਗਿਆਨ ਚੰਦ ਪਾਠਕ ਸ਼ੇਖੂਪੁਰ ਵੱਲੋਂ ਸਭ ਦਾ ਧੰਨਵਾਦ ਕੀਤਾ।