- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਜੰਡੀ ਟੰਡੋਹ ਦੇ ਸਰਪੰਚ ਆਪਣੇ ਸਾਥੀਆਂ ਸਮੇਤ ਆਪ 'ਚ ਸ਼ਾਮਲ

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਪਿੰਡ ਜੰਡੀ ਵਿਖੇ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਅਤੇ ਆਪ ਆਗੂ ਅਸ਼ੋਕ ਕਟਾਰੀਆ ਨੇ ਪਹੁੰਚ ਕੇ ਪਿੰਡ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਪਿੰਡ ਜੰਡੀ ਅਤੇ ਟੰਡੋਹ ਵਾਸੀਆਂ ਨੇ ਪਿੰਡ ਪਹੁੰਚਣ ਤੇ ਇਨ੍ਹਾਂ ਦਾ ਭਰਵਾਂ ਸਵਾਗਤ ਕੀਤਾ। ਪਵਨ ਚੇਚੀ ਨੇ ਦੱਸਿਆ ਕਿ ਹਲਕਾ ਵਿਧਾਇਕਾ ਨੇ ਪਿੰਡ ਜੰਡੀ ਟੰਡੋਹ ਦੇ ਵਿਕਾਸ ਦੇ ਰੁਕੇ ਹੋਏ ਕੰਮਾਂ ਨੂੰ ਨੇਪਰੇ ਚਾੜ੍ਹਨ ਲਈ ਗ੍ਰਾਂਟਾਂ ਦੇ ਕੇ ਪਹਿਲ ਦੇ ਅਧਾਰ ਤੇ ਵਿਕਾਸ ਦੇ ਕੰਮ ਕਰਵਾ ਕੇ ਪਿੰਡ ਵਾਸੀਆਂ ਦੇ ਮਨ ਜਿੱਤ ਲਏ। ਇਸ ਮੌਕੇ ਸਰਪੰਚ ਗੁਰਚੈਨ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਨੂੰ ਹਲਕਾ ਵਿਧਾਇਕਾ ਨੇ ਖੁਲੀਆਂ ਗ੍ਰਾਂਟਾਂ ਦੇ ਕੇ ਪਿੰਡ ਦੀ ਨੁਹਾਰ ਬਦਲ ਦਿੱਤੀ। ਪਿਛਲੀਆਂ ਸਰਕਾਰਾਂ ਨੇ ਸਾਡੇ ਪਿੰਡ ਨੂੰ ਅਣਗੌਲਿਆਂ ਕਰਕੇ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਕਰ ਰਖਿਆ ਸੀ। ਅਸੀਂ ਪਿੰਡ ਵਾਸੀ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਰਿਣੀ ਹਾਂ ਅਤੇ ਇਨ੍ਹਾਂ ਦੇ ਵੱਲੋਂ ਪਿੰਡ ਦੇ ਕਰਵਾਏ ਗਏ ਵਿਕਾਸ ਕਾਰਜਾਂ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਕਈ ਪਰਿਵਾਰਾਂ ਨੇ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਅਤੇ ਹਲਕਾ ਵਿਧਾਇਕਾ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੱਧ ਤੋਂ ਵੱਧ ਲੀਡ ਨਾਲ ਵੋਟਾਂ ਪਾ ਕੇ ਕਾਮਯਾਬ ਕਰਨ ਦਾ ਭਰੋਸਾ ਦਿੱਤਾ। ਸ਼ਾਮਿਲ ਹੋਏ ਪਰਿਵਾਰਾਂ ਨੂੰ ਸੰਤੋਸ਼ ਕਟਾਰੀਆ ਨੇ ਪਾਰਟੀ ਵਿਚ ਸ਼ਾਮਲ ਹੋਣ ਤੇ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਪਾਰਟੀ ਵਿਚ ਬਣਦਾ ਸਤਿਕਾਰ ਦੇਣ ਲਈ ਵਿਸ਼ਵਾਸ ਦਿਵਾਇਆ।
ਇਸ ਮੌਕੇ ਸਰਪੰਚ ਗੁਰਚੈਨ ਸਿੰਘ, ਜਸਵਿੰਦਰ ਸਿੰਘ, ਗੁਰਮੇਲ ਸਿੰਘ, ਮੋਹਣ ਲਾਲ, ਮੁਲਖ ਰਾਜ, ਜਸਵੀਰ, ਮਨੀ, ਸੁਰੇਸ਼, ਯੋਗਰਾਜ, ਪਿਆਰਾ ਲਾਲ, ਕੁਲਦੀਪ ਕੁਮਾਰ, ਗੁਰਮੀਤ, ਮਲਕੀਤ ਕੁਮਾਰ, ਅਮਰ ਚੰਦ, ਗੋਪਾਲ ਕ੍ਰਿਸ਼ਨ, ਸਤਪਾਲ, ਲਾਡੀ, ਭਜਨ ਲਾਲ, ਕਰਮ ਚੰਦ, ਮਹਿੰਦਰ ਪਾਲ, ਕਮਲਜੀਤ ਪੰਚ, ਸੀਲੋ ਦੇਵੀ, ਤਰਸੇਮ ਕੌਰ, ਕੁਲਦੀਪ ਕੌਰ, ਸਤਿਆ ਦੇਵੀ, ਮਹਿੰਦਰ ਕੌਰ, ਬਖਸ਼ੀਸ਼ ਕੌਰ, ਅਮਰ ਚੰਦ, ਵਿਜੇ ਕੁਮਾਰ, ਪੈਨੀ ਚੇਚੀ, ਰਾਮ ਕਿਸ਼ਨ, ਕਮਲਜੀਤ, ਮਲਕੀਤ ਕੁਮਾਰ, ਅਵਤਾਰ ਸਿੰਘ, ਆਦਿ ਨੇ ਆਪ ਪਾਰਟੀ ਵਿਚ ਸ਼ਾਮਲ ਹੋ ਕੇ ਹਲਕਾ ਵਿਧਾਇਕਾ ਅਤੇ ਅਸ਼ੋਕ ਕਟਾਰੀਆ ਪਾਸੋਂ ਅਸ਼ੀਰਵਾਦ ਪ੍ਰਾਪਤ ਕੀਤਾ। ਅਖੀਰ ਵਿਚ ਸਰਪੰਚ ਗੁਰਚੈਨ ਸਿੰਘ, ਮਨਮੋਹਣ ਲਾਲ ਪੰਚ, ਰਵੀਨੰਦਨ ਪੰਚ, ਕਮਲਜੀਤ ਕੌਰ ਪੰਚ, ਜਸਵੀਰ ਸਿੰਘ, ਰਾਮ ਲਾਲ ਭੂੰਬਲਾ, ਬਲਵਿੰਦਰ ਬਾਂਠ, ਸੋਹਣ ਲਾਲ ਸੇਵਾ ਮੁਕਤ ਇੰਸਪੈਕਟਰ ਪੰਜਾਬ ਪੁਲਿਸ, ਕਰਮ ਚੰਦ, ਪਰਮਜੀਤ ਕੁਮਾਰ, ਕੀਮਤੀ ਬਾਂਠ, ਚਰਨਜੀਤ ਬਾਂਠ, ਪਿਆਰਾ ਲਾਲ, ਕਮਲਜੀਤ, ਮੋਹਣ ਲਾਲ, ਰੋਸ਼ਨ ਲਾਲ ਭੂੰਬਲਾ, ਸਤਪਾਲ ਭੂੰਬਲਾ ਅਤੇ ਸੋਮ ਨਾਥ ਚੇਚੀ ਨੇ ਨਗਰ ਨਿਵਾਸੀ ਹਾਜ਼ਰ ਸਨ।