
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬੀਬੀਏ ਦੇ ਦੂਸਰੇ ਅਤੇ ਚੌਥੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਕੇਸੀ ਸਕੂਲ ਆਫ ਮੈਨੇਜਮੈਂਟ ਐਂਡ ਕੰਪਿਊਟਰ ਐਪਲੀਕੇਸ਼ਨ (ਕੇਸੀਐੱਸਐੱਮਸੀਏ) ਕਾਲਜ ਦਾ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਐਲਾਨੇ ਬੀਬੀਏ (ਬੈਚਲਰ ਆਫ ਬਿਜੀਨੈਸ ਐਡਮਿਨਸਟ੍ਰੈਸ਼ਨ) ਦਾ ਅਪ੍ਰੈਲ-ਮਈ 2026 ਦੇ ਦੂਸਰੇ ਅਤੇ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਵਿਭਾਗ ਮੁਖੀ ਪ੍ਰੋ. ਜਸਦੀਪ ਕੌਰ ਨੇ ਦੱਸਿਆ ਕਿ ਦੂਸਰੇ ਸਮੈਸਟਰ ’ਚ ਲਵਪ੍ਰੀਤ ਕੌਰ ਨੇ 8.70 ਐੱਸਜੀਪੀਏ (ਸਮੈਸਟਰ ਗਰੇਡ ਪੁਆਇੰਟ ਐਵਰੇਜ) ਲੈ ਕੇ ਕਾਲਜ ’ਚੋਂ ਪਹਿਲਾ, ਕ੍ਰਿਤਿਕਾ ਕੁਮਾਰੀ ਨੇ 8.32 ਐੱਸਜੀਪੀਏ ਲੈ ਕੇ ਦੂਸਰਾ ਅਤੇ ਨਵਜੋਤ ਕੌਰ ਨੇ 7.74 ਐੱਸਜੀਪੀਏ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਬੀਬੀਏ ਦੇ ਚੌਥੇ ਸਮੈਸਟਰ ’ਚ ਮਨੀਸ਼ਾ ਅਤੇ ਪ੍ਰਸ਼ਾਂਤ ਨੇ ਸਾਂਝੇ ਤੌਰ ਤੇ 8.07 ਐੱਸਜੀਪੀਏ ਲੈ ਕੇ ਪਹਿਲਾ ਸਥਾਨ ਅਤੇ ਅਦਿੱਤੀ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। ਕੇਸੀ ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ, ਕੈਂਪਸ ਡਾਇਰੈਕਟਰ ਡਾ. ਅੰਕੁਰ ਜੌਹਰੀ, ਪ੍ਰੋ. ਪ੍ਰਭਜੋਤ ਕੌਰ, ਵਰਸ਼ਾ ਸ਼ਰਮਾ ਅਤੇ ਜਸਦੀਪ ਕੌਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ’ਚ ਹੋਰ ਸਖਤ ਮਿਹਨਤ ਕਰਨ ਲਈ ਪ੍ਰੇਰਿਆ।