- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬੀ ਸਾਹਿਤ ਚੇਤਨਾ ਮੰਚ ਨੇ ਰੂਬਰੂ ਸਮਾਗਮ ਕਰਵਾਇਆ

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਪੰਜਾਬੀ ਸਾਹਿਤ ਚੇਤਨਾ ਮੰਚ ਵੱਲੋਂ ਰੂਬਰੂ ਸਮਾਗਮ ਕਰਵਾਇਆ। ਜਿਸ ਦੀ ਪ੍ਰਧਾਨਗੀ ਡਾ. ਸੋਮਾ ਸਬਲੋਕ ਨੇ ਕੀਤੀ। ਇਸ ਸਮਾਗਮ ਵਿਚ ਗੁਰਪ੍ਰੀਤ ਸਿੰਘ ਪਸੌਰੀਆ ਨੂੰ ਦਰਸ਼ਕਾਂ ਦੇ ਰੂਬਰੂ ਕਰਵਾਇਆ ਜਿਹੜੇ ਕਿ ਇਤਿਹਾਸਕ, ਪੁਰਾਤੱਤਵ, ਵਿਰਾਸਤੀ ਇਮਾਰਤਾਂ ਬਾਰੇ ਖੋਜ ਯਾਤਰਾਵਾਂ ਕਰਦੇ ਰਹਿੰਦੇ ਹਨ। ਉਨ੍ਹਾਂ ਆਪਣੇ ਖੋਜ ਸਫ਼ਰ ਬਾਰੇ ਦਿਲਚਸਪ ਤਜਰਬੇ ਸਾਂਝੇ ਕਰਦਿਆਂ ਵੱਖ-ਵੱਖ ਸੂਬਿਆਂ ਦੇ ਰਹਿਣ-ਸਹਿਣ, ਸੁਭਾਅ, ਹਾਲਾਤ ਬਾਰੇ ਵਿਸਥਾਰ ਵਿਚ ਦੱਸਦਿਆਂ ਕਿਹਾ ਕਿ ਜਦੋਂ ਅਸੀਂ ਆਪਣੇ ਪਿੰਡ, ਸ਼ਹਿਰ ਜਾਂ ਸੂਬੇ ਤੋਂ ਬਾਹਰ ਵਿਚਰਦੇ ਹਾਂ। ਤਾਂ ਇੱਕ ਵਿਅਕਤੀ ਨਹੀਂ ਪੂਰੇ ਪਿੰਡ, ਸ਼ਹਿਰ, ਸੂਬੇ ਦੀ ਪਛਾਣ ਦਾ ਚਿਹਰਾ ਮੋਹਰਾ ਹੁੰਦੇ ਹਾਂ। ਉਨ੍ਹਾਂ ਕਿਹਾ ਕਿ ਉਹ ਮਨਮੋਹਨ ਸਿੰਘ ਬਾਵਾ ਦੇ ਸਫ਼ਰਨਾਮਿਆਂ ਤੋਂ ਪ੍ਰਭਾਵਤ ਹੋ ਕੇ ਇਹ ਖੇਤਰ ਚੁਣਿਆ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਇਲਾਕੇ ਵਿਚ ਯਾਤਰਾ ਕਰਦੇ ਸਮੇਂ ਸਹੀ ਜਾਣਕਾਰੀ ਲੈਣ ਲਈ ਆਮ ਲੋਕਾਂ ਨੂੰ ਮਿਲਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਦੇ ਸਫ਼ਰ ਦੌਰਾਨ ਪ੍ਰਾਪਤ ਕੀਤੀਆਂ ਜਾਣਕਾਰੀਆਂ ਅਤੇ ਨਿੱਜੀ ਤਜਰਬੇ ਕਲਮਬੱਧ ਕਰ ਰਿਹਾ ਹਾਂ। ਇਸ ਤਰ੍ਹਾਂ ਵੱਧ ਤੋਂ ਵੱਧ ਲੋਕਾਂ ਤੱਕ ਖੋਜ ਕਾਰਜ ਨੂੰ ਪਹੁੰਚਾਇਆ ਜਾਵੇਗਾ। ਉਨ੍ਹਾਂ ਵੱਲੋਂ ਸਾਥੀਆਂ ਨਾਲ ਮਿਲ ਕੇ ਘੁਮੱਕੜਨਾਮਾ‘ਰਸਾਲੇ ਦੀ ਸ਼ੁਰੂਆਤ ਵੀ ਕੀਤੀ ਹੈ। ਜਿਸ ਵਿਚ ਸੈਰ ਸਫ਼ਰ ਨਾਲ ਸੰਬੰਧਿਤ ਸਾਹਿਤ ਛਾਪਿਆ ਜਾਂਦਾ ਹੈ।