ਨਗਰ ਕੌਂਸਲ ਰਾਹੋਂ ਦੀ ਪ੍ਰਧਾਨ ਨੇ ਸ਼ਹਿਰ ’ਚ ਸਫ਼ਾਈ ਪ੍ਰਬੰਧਾਂ ਦਾ ਲਿਆ ਜਾਇਜ਼ਾ ਨਗਰ ਕੌਂਸਲ ਰਾਹੋਂ ਦੀ ਪ੍ਰਧਾਨ ਨੇ ਸ਼ਹਿਰ 'ਚ ਸਫ਼ਾਈ ਪ੍ਰਬੰਧਾਂ ਦਾ ਲਿਆ ਜਾਇਜ਼ਾ
Publish Date: Fri, 21 Aug 2026 04:23 PM (IST)
Updated Date: Fri, 21 Aug 2026 04:24 PM (IST)
- ਦੁਕਾਨਦਾਰਾਂ ਦੀਆਂ ਸਮੱਸਿਆਵਾਂ ਸੁਣੀਆਂ ਬਲਵਿੰਦਰ ਸਿੰਘ, ਪੰਜਾਬੀ ਜਾਗਰਣ ਰਾਹੋਂ : ਨਗਰ ਕੌਂਸਲ ਰਾਹੋਂ ਦੀ ਪ੍ਰਧਾਨ ਰਸ਼ਮੀ ਰੰਦੇਵ ਅਤੇ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਮੋਹਨ ਲਾਲ ਨੇ ਆਪਣੇ ਕੌਂਸਲਰ ਸਾਥੀਆਂ ਨਾਲ ਮਿਲ ਕੇ ਮੇਨ ਬਾਜ਼ਾਰ ਰਾਹੋਂ ਦੇ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਸੁਣੀਆਂ। ਨਗਰ ਕੌਂਸਲ ਦੀ ਪ੍ਰਧਾਨ ਰਸ਼ਮੀ ਰੰਦੇਵ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਰੋਜਾਨਾ ਨਗਰ ਕੌਂਸਲ ਦੁਆਰਾ ਕੂੜਾ ਚੁੱਕਣ ਵਾਲੀ ਗੱਡੀ ਮੇਨ ਬਾਜ਼ਾਰ ਵਿਚ ਆਉਂਦੀ ਹੈ ਇਸ ਲਈ ਉਹ ਆਪਣੀਆਂ ਦੁਕਾਨਾਂ ਦਾ ਕੂੜਾ ਉਸ ਗੱਡੀ ਵਿਚ ਪਾਉਣ ਤਾਂ ਜੋ ਸ਼ਹਿਰ ਨੂੰ ਸਾਫ਼ ਰੱਖਿਆ ਜਾ ਸਕੇ। ਉਨ੍ਹਾਂ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਕਿਹਾ ਕਿ ਪਹਿਲ ਦੇ ਆਧਾਰ ’ਤੇ ਬਾਜ਼ਾਰ ਦੀ ਸਫ਼ਾਈ ਕਰਵਾਈ ਜਾਵੇਗੀ ਅਤੇ ਨਾਲਿਆਂ ਵਿਚੋਂ ਗੰਦੀ ਗਾਰ ਕਢਵਾਈ ਜਾਵੇਗੀ ਅਤੇ ਜੋ ਕੂੜੇ ਦੇ ਢੇਰ ਪਏ ਹਨ ਇੱਕ-ਦੋ ਦਿਨਾਂ ਵਿਚ ਚੁਕਵਾਏ ਜਾਣਗੇ। ਇਸ ਸਬੰਧੀ ਹਿਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਸ਼ਹਿਰ ਦੀ ਸਫ਼ਾਈ ਪ੍ਰਤੀ ਕੋਈ ਵੀ ਸ਼ਿਕਾਇਤ ਹੈ ਤਾਂ ਉਹ ਆਪਣੀ ਸ਼ਿਕਾਇਤ ਨਗਰ ਕੌਂਸਲ ਦਫ਼ਤਰ ਆ ਕੇ ਦਰਜ ਕਰਵਾ ਸਕਦਾ ਹੈ। ਉਨ੍ਹਾਂ ਬੱਸ ਸਟੈਂਡ ਅਤੇ ਮੇਨ ਬਾਜ਼ਾਰ ਦੀ ਸਫ਼ਾਈ ਦਾ ਜਾਇਜ਼ਾ ਲਿਆ ਅਤੇ ਇਸ ਦੌਰਾਨ ਟੈਲੀਫੋਨ ਐਕਸਚੇਂਜ ਅੱਗੇ ਲੱਗੇ ਕੂੜੇ ਦੇ ਢੇਰ ਅਤੇ ਨਾਲ ਲੱਗਦੇ ਨਾਲੇ ਦੀ ਸਫ਼ਾਈ ਕਰਮਚਾਰੀਆਂ ਤੋਂ ਸਫ਼ਾਈ ਕਰਵਾਈ ਗਈ ਅਤੇ ਵਾਰਡ ਨੰਬਰ-13 ਦਾਣਾ ਮੰਡੀ ਕੋਲ ਪਾਣੀ ਦੀ ਲੀਕੇਜ ਨੂੰ ਠੀਕ ਕਰਵਾਇਆ ਗਿਆ ਤਾਂ ਜੋ ਲੋਕਾਂ ਨੂੰ ਕਿਸੇ ਵੀ ਕਿਸਮ ਦਾ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਵਾਰਡ ਨੰਬਰ 1 ਤੋਂ ਲੈ ਕੇ ਵਾਰਡ ਨੰਬਰ 13 ਵਿਚ ਸਮੇਂ ਸਿਰ ਪਾਣੀ ਅਤੇ ਸਮੇਂ ਸਿਰ ਸਫਾਈ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਦੀਆਂ ਲਾਈਟਾਂ ਦਾ ਪ੍ਰਬੰਧ ਵੀ ਹੁਣ ਨਗਰ ਕੌਂਸਲ ਵੱਲੋਂ ਵਧੀਆ ਤਰੀਕੇ ਨਾਲ ਕਰਵਾਇਆ ਜਾਵੇਗਾ ਤਾਂ ਜੋ ਰਾਤ ਦੇ ਸਮੇਂ ਸ਼ਹਿਰ ਵਿਚ ਲਾਈਟਾਂ ਵਧੀਆ ਤਰੀਕੇ ਨਾਲ ਚੱਲਣ ਤੇ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਮੋਹਨ ਲਾਲ, ਕੌਂਸਲਰ ਦਵਿੰਦਰ ਕੌਰ, ਨੰਬਰਦਾਰ ਕੌਂਸਲਰ ਵਿਮਲ ਕੁਮਾਰ, ਕੌਂਸਲਰ ਐਡਵੋਕੇਟ ਰਣਧੀਰ ਸਿੰਘ, ਕੌਂਸਲਰ ਮਹਿੰਦਰ ਸਿੰਘ ਸੰਧੂ, ਸਮਾਜ ਸੇਵਕ ਬਲਦੇਵ ਸਿੰਘ ਭਾਗੀ, ਟ੍ਰੈਫਿਕ ਇੰਚਾਰਜ ਗੁਰਮੇਲ ਸਿੰਘ ਮੀਲੂ, ਹੁਸਨ ਲਾਲ, ਅਕਾਲੀ ਨੇਤਾ ਅਰਜਨ ਰਣਦੇਵ, ਸ਼੍ਰੋਮਣੀ ਅਕਾਲੀ ਦਲ ਦੇ ਯੂਥ ਅਕਾਲੀ ਦਲ ਦੇ ਪ੍ਰਧਾਨ ਮਨੀਸ਼ ਅਰੋੜਾ, ਬਹੁਜਨ ਸਮਾਜ ਪਾਰਟੀ ਦੇ ਸ਼ਹਿਰੀ ਪ੍ਰਧਾਨ ਮੁਖਤਿਆਰ ਸਿੰਘ, ਸਮਾਜ ਸੇਵਕ ਕੁਲਬੀਰ ਸਿੰਘ ਆਦਿ ਹਾਜ਼ਰ ਸਨ।