- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਲਕਾ ਵਿਧਾਇਕ ਬਲਾਚੌਰ ਸੰਤੋਸ਼ ਕਟਾਰੀਆ ਦੀ ਪਿਛਲੇ ਚਾਰ ਸਾਲ ਦੀ ਕਾਰਗੁਜਾਰੀ ਸ਼ਲਾਘਾਯੋਗ

ਸਾਡੇ ਵਿਧਾਇਕ
03ਐਨਐਸਆਰ05ਪੀ
ਬਲਾਚੌਰ ਤੋਂ ਹਲਕਾ ਵਿਧਾਇਕ ਸੰਤੋਸ਼ ਕਟਾਰੀਆ। ਪੰਜਾਬੀ ਜਾਗਰਣ
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ
ਬਲਾਚੌਰ, ਵਿਧਾਨ ਸਭਾ ਹਲਕਾ ਬਲਾਚੌਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਸੰਤੋਸ਼ ਕਟਾਰੀਆ ਵੱਲੋਂ ਆਪਣੇ ਵਿਧਾਇਕਾ ਦੇ ਚਾਰ ਸਾਲ ਪੂਰੇ ਹੋਣ ’ਤੇ ਜਿੱਥੇ ਹੁਣ ਬੜੇ ਮਾਨ ਨਾਲ ਆਪਣੀ ਕਾਰਗੁਜ਼ਾਰੀ ਦੇ ਰਿਪੋਰਟ ਕਾਰਡ ਦੀ ਜਾਣਕਾਰੀ ਲੋਕ ਸੰਪਰਕ ਮੁਹਿਮ ਰਾਹੀਂ ਲੋਕਾਂ ਦੀ ਕਚਹਿਰੀ ’ਚ ਸਾਂਝੀ ਕੀਤੀ ਜਾ ਰਹੀ ਹੈ। ਉਥੇ ਹੀ ਆਪਣੇ ਹਲਕੇ ਦੇ ਲੋਕਾਂ ਨਾਲ ਕੀਤੇ ਗਏ ਇਕ-ਇਕ ਵਾਅਦੇ ਨੂੰ ਪੂਰਾ ਕੀਤੇ ਜਾਣ ਤੋ ਖੁਸ਼ੀ ਵੀ ਮਹਿਸੂਸ ਕੀਤੀ ਜਾ ਰਹੀ ਹੈ। ਸੰਤੋਸ਼ ਕਟਾਰੀਆ ਵੱਲੋਂ ਪੰਜਾਬ ਵਿਧਾਨ ਸਭਾ ਦੇ ਹਲਕਾ ਬਲਾਚੌਰ ਦਾ ਮਿਤੀ 16 ਮਾਰਚ 2022 ਨੂੰ ਬਤੌਰ ਵਿਧਾਇਕ ਕਾਰਜ ਸੰਭਾਲਿਆ।।ਚੋਣਾਂ ਤੋਂ ਪਹਿਲਾ ਉਨ੍ਹਾਂ ਵੱਲੋਂ ਇਲਾਕਾ ਨਿਵਾਸੀਆਂ ਨਾਲ ਭ੍ਰਿਸਟਾਚਾਰ ਮੁਕਤ ਪ੍ਰਸ਼ਾਸਨ, ਸਿਹਤ, ਸਿੱਖਿਆ ਅਤੇ ਖੇਡ ਮੈਦਾਨਾ ਵਿਚ ਸੁਧਾਰ ਲਿਆਉਣ, ਕਿਸਾਨਾ ਨੂੰ ਨਹਿਰੀ ਪਾਣੀ ਦੇਣ, ਸਿੰਚਾਈ ਲਈ ਟਿਊਬਵੈੱਲ ਲਗਾਉਣ, ਸੜਕੀ ਢਾਂਚੇ ਦਾ ਨਵੀਨੀ ਕਰਨ ਕਰਕੇ ਸੁਧਾਰ ਲਿਆਉਣ, ਮੁਫਤ ਬਿਜਲੀ, ਸ਼ਹਿਰ ਅਤੇ ਪਿੰਡਾ ਦੇ ਲੋਕਾਂ ਨੂੰ ਸੀਵਰੇਜ ਸਹੂਲਤਾਂ, ਬਿਜਲੀ ਪਾਣੀ ਦੀ ਸਹੂਲਤਾਂ, ਗਲੀਆ ਨਾਲੀਆਂ ਨੂੰ ਪੱਕਿਆ ਕਰਨਾ ਵਰਗੇ ਵਾਅਦੇ ਕੀਤੇ ਸਨ। ਜਿਨ੍ਹਾਂ ਵੱਲੋਂ ਆਪਣੇ ਕਾਰਜਕਾਲ ਦੀ ਅਣਥੱਕ ਮਿਹਨਤ ਸਦਕੇ ਇਲਾਕੇ ਦੇ ਸਰਕਾਰੀ ਸਕੂਲਾਂ ਨੂੰ ਰੰਗ ਰੋਗਨ ਕਰਾਉਣ, ਜਰੂਰਤ ਅਨੁਸਾਰ ਪੈਖਾਨਿਆ, ਵਾਟਰ ਕੂਲਰ, ਕਮਰਿਆਂ ਅਤੇ ਹੋਰ ਸਾਜੋ ਸਮਾਨ ਨਾਲ ਲੈਂਸ ਕਰਾਉਣ, ਖੇਡਾਂ ਨੂੰ ਉਤਸਾਹਿਤ ਕਰਨ ਲਈ ਪਿੰਡਾ ਅਤੇ ਸਕੂਲਾ ਦੇ ਖੇਡ ਮੈਦਾਨਾ ਨਵੀਨੀ ਕਰਨ ਕਰਕੇ ਉਨਾਂ ਦੀ ਦਿੱਖ ਨੂੰ ਸੰਵਾਰਨਾ, ਖੇਡਾਂ ਨੂੰ ਪ੍ਰਫੂਲਿਤ ਕਰਨ ਲਈ ਖੇਡ ਕਿੱਟਾ ਵੰਡਣਾ, ਸਕੂਲਾਂ ਵਿਚ ਅਧਿਆਪਕਾ ਦੀ ਕਮੀ ਨੂੰ ਪੂਰਾ ਕਰਨ ਵਿਚ ਜਿੱਥੇ ਆਪਣੀ ਅਹਿਮ ਭੂਮਿਕਾ ਨਿਭਾਈ। ਉਸ ਦੇ ਨਾਲ ਨਾਲ ਪੇਂਡੂ ਅਤੇ ਸ਼ਹਿਰੀ ਖੇਤਰ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਲਈ ਆਮ ਆਦਮੀ ਕਲੀਨਿਕਾਂ ਦਾ ਨਿਰਮਾਣ ਕਰਨਾ ਅਤੇ ਉਥੇ ਡਾਕਟਰਾਂ ਅਤੇ ਦਵਾਈਆਂ ਦਾ ਇੰਤਜਾਮ ਕਰਾਉਣ ਦੇ ਨਾਲ ਨਾਲ ਸਰਕਾਰੀ ਦਫਤਰਾਂ ਵਿਚ ਪਾਰਦਰਸ਼ਤਾ ਲਿਆਉਣ ਵਿਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਜੇਕਰ ਵਿਧਾਨ ਸਭਾ ਹਲਕਾ ਅੰਦਰ ਸੜਕੀ ਢਾਂਚੇ ਦੀ ਗੱਲ ਕੀਤੀ ਜਾਵੇ। ਤਾਂ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਦੀ ਅਣਥੱਕ ਮਿਹਨਤ ਸਦਕੇ ਪਿੰਡਾ ਦੀਆਂ ਸੰਪਰਕ ਸੜਕਾਂ ਦਾ ਨਵੀਨੀਕਰਨ ਹੋਇਆ। ਉਥੇ ਹੀ, ਪਿੰਡਾਂ ਦੀਆਂ ਗਲੀਆ ਨਾਲੀਆਂ ਅਤੇ ਛੱਪੜਾ ਦੇ ਨਵੀਨੀਕਰਨ ਦੇ ਹੋਏ ਵੱਡੇ ਉਪਰਾਲੇ ਆਪ ਮੁਹਾਰੇ ਹੀ ਹਲਕਾ ਵਿਧਾਇਕ ਦੇ ਸ਼ਲਾਘਾਯੋਗ ਕੰਮਾ ਦੀ ਗਵਾਹੀ ਭਰਦੇ ਹਨ।
-----------------
ਕਿਸਾਨਾ ਦੀਆਂ ਪਿਆਸੀਆ ਜਮੀਨਾ ਨੂੰ ਮਿਲਿਆ ਨਹਿਰੀ ਪਾਣੀ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਦੇ ਕਾਰਜਕਾਲ ਦਾ ਮਿਤੀ 20 ਮਾਰਚ 2026 ਦਾ ਦਿਨ ਇੱਕ ਇਤਿਹਾਸਕ ਹੋ ਨਿਬੜਿਆ। ਜਦੋ 214 ਕਰੋੜ ਰੁਪਏ ਦੀ ਲਾਗਤ ਵਾਲੀ ਕਾਠਗੜ੍ਹ ਲਿਫਟ ਸਿੰਚਾਈ ਯੋਜਨਾ ਦਾ ਰਸਮੀ ਉਦਘਾਟਨ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਅਤੇ ਪੰਜਾਬ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕੀਤਾ। ਇਹ ਯੋਜਨਾ ਤਿੰਨਾਂ ਪੜਾਵਾਂ ਵਿਚ ਮੁਕੰਮਲ ਹੋਵੇਗੀ। ਜਿਸ ਦੇ ਪਹਿਲੇ ਪੜਾਅ ਵਿਚ 67 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋ ਚੁੱਕਾ ਹੈ ਅਤੇ ਇਸ ਨਾਲ 13 ਪਿੰਡਾਂ ਦੀ ਕਰੀਬ ਚਾਰ ਹਜਾਰ ਏਕੜ ਜਮੀਨ ਸਿੰਚਾਈ ਹੇਠ ਆ ਗਈ ਹੈ। ਜਿਸ ਦੇ ਦੂਜੇ ਪੜਾਅ ਵਿਚ 40 ਕਰੋੜ ਦੀ ਲਾਗਤ ਨਾਲ 6 ਪਿੰਡਾਂ ਦੀ ਦੋ ਹਜਾਰ ਏਕੜ ਜਮੀਨ ਸਿੰਚਾਈ ਹੇਠ ਲਿਆਦੀ ਜਾਵੇਗੀ ਤੇ ਇਸ ਪ੍ਰੋਜੈਕਟ ਦੇ ਤੀਜੇ ਪੜਾਅ ਵਿੱਚ 40 ਕਰੋੜ ਦੀ ਲਾਗਤ ਨਾਲ 7 ਪਿੰਡਾਂ ਦੀ ਦੋ ਹਜਾਰ ਏਕੜ ਜਮੀਨ ਨਹਿਰੀ ਪਾਣੀ ਹੇਠ ਕਵਰ ਕੀਤੀ ਜਾਵੇਗੀ। ਇਸ ਦੇ ਨਾਲ ਹੀ ਬਿਜਲੀ ਦੇ ਖਰਚੇ ਨੂੰ ਘਟਾਉਣ ਅਤੇ ਵਾਤਾਵਰਣ ਦੀ ਸੰਭਾਲ ਲਈ ਇੱਕੇ 650 ਕਿਲੋਵਾਟ ਦਾ ਸੋਲਰ ਪਲਾਂਟ ਵੀ ਸਥਾਪਿਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਜੋ ਨੀਮ ਪਹਾੜੀ ਇਲਾਕੇ ਦੇ ਜ਼ਿੰਮੀਦਾਰਾ ਦੀ ਕੰਢੀ ਕੈਨਾਲ ਦੇ ਪਾਣੀ ਦੀ ਪਿਛਲੇ ਲੰਮੇ ਸਮੇਂ ਤੋਂ ਮੰਗ ਲਟਕਦੀ ਆ ਰਹੀ ਸੀ। ਜਿਮੀਦਾਰਾ ਦੀ ਇਹ ਮੰਗ ਵੀ ਪੂਰੀ ਕੀਤੇ ਜਾਣ ਦਾ ਸਿਹਰਾ ਹਲਕਾ ਵਿਧਾਇਕ ਸਤੋਸ਼ ਕਟਾਰੀਆ ਨੂੰ ਜਾਂਦਾ ਹੈ। ਜਿਨ੍ਹਾਂ ਵੱਲੋਂ ਆਪਣੇ ਕਾਰਜਕਾਲ ਦੌਰਾਨ ਕੰਢੀ ਕੈਨਾਲ ਦੇ ਪਾਣੀ ਨੂੰ ਕਈ ਕਈ ਕਿਲੋਮੀਟਰ ਦੂਰੀ ਤੱਕ ਪਾਈਪ ਲਾਈਨਾਂ ਵਿਛਾ ਕੇ ਜਿਮੀਦਾਰਾਂ ਦੇ ਖੇਤਾ ਤੱਕ ਪਹੁੰਚਾਉਣ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ ਅਤੇ ਜਿਸ ਨਾਲ ਕੰਢੀ ਇਲਾਕੇ ਦੀਆਂ ਬੰਜਰ, ਪਿਆਸੀਆ ਅਤੇ ਬੇਅਬਾਦ ਜਮੀਨਾ ਦੇ ਭਾਗ ਖੁੱਲ ਗਏ। ਜਿੱਥੇ ਕਿ ਪਾਣੀ ਦੀ ਕਮੀ ਪੂਰੀ ਹੋਣ ਕਾਰਨ ਫਸਲਾ ਦੀ ਪੈਦਾਵਾਰ ਹੋਣ ਕਾਰਨ ਜਿਮੀਦਾਰਾ ਦੀ ਮਾਲੀ ਹਾਲਤ ਵਿੱਚ ਵੀ ਵੱਡਾ ਸੁਧਾਰ ਆਇਆ ਹੈ।
ਪਰਿਵਾਰਕ ਪਿਛੋਕੜ ਤੇ ਸਿਆਸੀ ਸਫਰ
ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਦੇ ਜੇਕਰ ਸਿਆਸੀ ਪਿਛੋਕੜ ਦੀ ਗੱਲ ਕੀਤੀ ਜਾਵੇ। ਤਾਂ ਵਿਆਹ ਤੋਂ ਬਾਅਦ ਸਿਆਸੀ ਸਫਰ ਆਪਣੇ ਸਹੁਰਾ ਸਾਹਿਬ ਸ੍ਰੀ ਰਾਮ ਕਿਸ਼ਨ ਕਟਾਰੀਆ
ਵਿਦਵਾਨ ਵਕੀਲ ਸਨ। ਉੱਥੇ ਹੀ ਉਹ ਸਿਆਸਤ ਦੇ ਬਾਬਾ ਬੋੜ ਵਜੋਂ ਜਾਣੇ ਜਾਂਦੇ ਸਨ ਦੇ ਕੌਮੀ ਸ਼ਾਹਮਾਰਗ ਤੋਂ ਸੁਰੂ ਕੀਤਾ। ਉਨਾਂ ਦੇ ਸਹੁਰਾ ਰਾਮ ਕਿਸ਼ਨ ਕਟਾਰੀਆ ਸੰਨ 1977 ਅਤੇ ਫਿਰ 1985 ਵਿਚ ਵਿਧਾਨ ਹਲਕਾ ਬਲਾਚੌਰ ਦੇ ਵਿਧਾਇਕ ਰਹੇ। ਸੰਤੋਸ਼ ਕਟਾਰੀਆ ਜ਼ਿਲਾ ਚੇਅਰਪਰਸਨ ਦੇ ਅਹੁੱਦੇ ਤੇ ਸੇਵਾ ਨਿਭਾ ਚੁੱਕੇ ਹਨ। ਸਿਆਸੀ ਸਰਜ਼ਮੀਨ ਦੇ ਦਾਅ ਪੇਚ। ਉਨਾਂ ਵਲੋਂ ਆਪਣੇ ਸਹੁਰਾ ਸਾਹਿਬ ਤੋਂ ਮਿਲੇ ਅਤੇ ਇਲਾਕੇ ਵਿੱਚ ਇੱਕ ਸਰਗਰਮ ਸਮਾਜ ਸੇਵੀ ਵਜੋਂ ਉਭਰੇ ਅਤੇ ਮਹੀਨਾ ਮਾਰਚ 2022 ਨੂੰ ਉਹ ਵਿਧਾਨ ਸਭਾ ਹਲਕਾ ਬਲਾਚੌਰ ਤੋਂ ਵਿਧਾਇਕ ਚੁਣੇ ਗਏ। ਉਨ੍ਹਾਂ ਦੇ ਲੜਕੇ ਕਰਨ ਕਟਾਰੀਆ ਵੱਲੋਂ ਵੀ ਸਿਆਸੀ ਮੈਦਾਨ ਵਿਚ ਉਤਰ ਕੇ ਸਰਗਰਮ ਭੂਮਿਕਾ ਨਿਭਾਈ। ਜਿਸ ਤੋਂ ਉਹ ਇਸ ਸਮੇਂ ਜਿਲਾ ਪ੍ਰੀਸ਼ਦ ਮੈਂਬਰ ਨਵਾਂਸ਼ਹਿਰ ਵਜੋਂ ਆਪਣੀ ਸਿਆਸੀ ਸੇਵਾ ਨਿਭਾ ਰਹੇ ਹਨ।