ਨਵਾਂਸ਼ਹਿਰ 'ਚ ਸਫ਼ਾਈ ਕਰਮਚਾਰੀਆਂ ਵੱਲੋਂ ਕੀਤਾ ਸ਼ਾਂਤਮਈ ਰੋਸ ਪ੍ਰਦਰਸ਼ਨ ਸਫਲ ਰਿਹਾ ਨਵਾਂਸ਼ਹਿਰ 'ਚ ਸਫ਼ਾਈ ਕਰਮਚਾਰੀਆਂ ਵੱਲੋਂ ਕੀਤਾ ਸ਼ਾਂਤਮਈ ਰੋਸ ਪ੍ਰਦਰਸ਼ਨ ਸਫਲ ਰਿਹਾ
Publish Date: Thu, 30 Jul 2026 04:53 PM (IST)
Updated Date: Fri, 31 Jul 2026 04:04 AM (IST)
30ਐਨਐਸਆਰ07ਪੀ ਤੋਂ 09ਪੀ ਨਵਾਂਸ਼ਹਿਰ ਦੇ ਮੁੱਖ ਬਾਜ਼ਾਰਾਂ ਚ ਬੰਦ ਪਈਆਂ ਦੁਕਾਨਾਂ। ਪੰਜਾਬੀ ਜਾਗਰਣ 30ਐਨਐਸਆਰ10ਪੀ ਨਵਾਂਸ਼ਹਿਰ ਚ ਸਫਾਈ ਮੁਲਾਜ਼ਮ ਯੂਨੀਅਨ ਦੇ ਅਹੁਦੇਦਾਰ ਸੁਰਜ ਖੋਸਲਾ ਸੰਬੋਧਨ ਕਰਦੇ ਅਤੇ ਹਾਜ਼ਰ ਮੁਲਾਜ਼ਮ। ਪੰਜਾਬੀ ਜਾਗਰਣ 30ਐਨਐਸਆਰ11ਪੀ ਨਵਾਂਸ਼ਹਿਰ ਚ ਸਫਾਈ ਮੁਲਾਜ਼ਮ ਯੂਨੀਅਨ ਅਤੇ ਭਰਾਤਰੀ ਜਥੇਬੰਦੀ ਵੱਲੋਂ ਦਿੱਤੀ ਪੰਜਾਬ ਬੰਦ ਦੀ ਕਾਲ ਤਹਿ ਰੋਸ ਮਾਰਚ ਕੱਢਦੇ ਹੋਏ ਮੁਲਾਜ਼ਮ ਅਤੇ ਲੋਕ। ਪੰਜਾਬੀ ਜਾਗਰਣ * ਨਵਾਂਸ਼ਹਿਰ, ਬੰਗਾ ਤੇ ਬਲਾਚੌਰ ਤੇ ਹੋਰ ਕਸਬਿਆਂ ਅੰਦਰ ਮੁਕੰਮਲ ਬੰਦ ਰਿਹਾ * ਕਾਰੋਬਾਰੀ ਗਤੀਵਿਧੀਆਂ ਪੂਰੀ ਤਰ੍ਹਾਂ ਠੱਪ ਰਹੀਆਂ ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਸਫ਼ਾਈ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਤੇ ਗਏ ਹੜਤਾਲ ਦੇ ਸੱਦੇ ਤੇ ਅੱਜ ਨਵਾਂਸ਼ਹਿਰ, ਬੰਗਾ ਤੇ ਬਲਾਚੌਰ ਤੇ ਹੋਰ ਛੋਟੇ ਕਸਬਿਆਂ ਅੰਦਰ ਮੁਕੰਮਲ ਬੰਦ ਰਿਹਾ। ਇਨ੍ਹਾਂ ਸ਼ਹਿਰਾਂ ਦੇ ਮੁੱਖ ਬਾਜ਼ਾਰਾਂ ਸਮੇਤ ਜ਼ਿਆਦਾਤਰ ਵਪਾਰਕ ਅਦਾਰਿਆਂ ਨੇ ਆਪਣੇ ਸ਼ਟਰ ਬੰਦ ਰੱਖੇ, ਜਿਸ ਕਾਰਨ ਕਾਰੋਬਾਰੀ ਗਤੀਵਿਧੀਆਂ ਪੂਰੀ ਤਰ੍ਹਾਂ ਠੱਪ ਰਹੀਆਂ। ਸ਼ਹਿਰ ਦੀਆਂ ਸੜਕਾਂ ਤੇ ਆਮ ਦਿਨਾਂ ਦੇ ਮੁਕਾਬਲੇ ਕਾਫ਼ੀ ਘੱਟ ਚਹਲ-ਪਹਿਲ ਨਜ਼ਰ ਆਈ। ਬੰਦ ਦੇ ਬਾਵਜੂਦ ਲੋਕਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਸਕੂਲਾਂ, ਕਾਲਜਾਂ, ਹਸਪਤਾਲਾਂ, ਮੈਡੀਕਲ ਸਟੋਰਾਂ, ਪੈਟਰੋਲ ਪੰਪਾਂ, ਬੈਂਕਾਂ ਅਤੇ ਬੱਸ ਸੇਵਾਵਾਂ ਨੂੰ ਛੋਟ ਦਿੱਤੀ ਗਈ। ਇਨ੍ਹਾਂ ਜ਼ਰੂਰੀ ਸੇਵਾਵਾਂ ਨੇ ਆਮ ਵਾਂਗ ਕੰਮ ਕੀਤਾ, ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਨਵਾਂਸ਼ਹਿਰ ਦੇ ਸਫ਼ਾਈ ਕਰਮਚਾਰੀਆਂ ਵੱਲੋਂ ਨਗਰ ਕੌਂਸਲ ਦਫ਼ਤਰ ਵਿਖੇ ਭਰਵਾਂ ਇਕੱਠ ਕੀਤਾ। ਜਿਸ ਵਿਚ ਸ਼ਹਿਰ ਦੇ ਵਪਾਰੀ ਵਰਗ ਨੇ ਉਨ੍ਹਾਂ ਨੂੰ ਆਪਣਾ ਪੂਰਨ ਸਹਿਯੋਗ ਦਿੱਤਾ। ਸਫ਼ਾਈ ਕਰਮਚਾਰੀਆਂ ਤੇ ਸਹਿਯੋਗ ਦੇਣ ਵਾਲਿਆਂ ਨੇ ਸ਼ਾਂਤ ਮਈ ਢੰਗ ਨਾਲ ਸ਼ਹਿਰ ਅੰਦਰ ਰੋਸ ਪ੍ਰਦਰਸ਼ਨ ਕੀਤਾ। ਸਫ਼ਾਈ ਕਰਮਚਾਰੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਬਰਨਾਲਾ ਵਿਖੇ ਹੋਈ ਸਫ਼ਾਈ ਕਰਮਚਾਰੀਆਂ ਤੇ ਹੋਏ ਅੰਨ੍ਹੇ ਤਸ਼ੱਦਦ ਦੇ ਵਿਰੋਧ ਵਿਚ ਬੰਦ ਦਾ ਸੱਦਾ ਦਿੱਤਾ ਹੈ। ਨਵਾਂਸ਼ਹਿਰ ਚ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਕੇ ਜਤਾਇਆ ਰੋਸ ਨਗਰ ਕੌਂਸਲ ਨਵਾਂਸ਼ਹਿਰ ਨੇੜੇ ਕੀਤੇ ਇਕੱਠ ’ਚ ਸਫਾਈ ਕਰਮਚਾਰੀ ਯੂਨੀਅਨ ਦੇ ਆਗੂ ਸੂਰਜ ਖੋਸਲਾ ਨੇ ਦੱਸਿਆ ਕਿ ਸਮੂਹ ਮੁਲਾਜ਼ਮਾਂ ਵੱਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਇਲਾਕੇ ਵਿਚ ਸ਼ਾਂਤਮਈ ਪੰਜਾਬ ਬੰਦ ਕੀਤਾ ਗਿਆ ਹੈ। ਸਮੂਹ ਸਫਾਈ ਸੇਵਕਾਂ ਵੱਲੋਂ ਸਵੇਰੇ 9 ਵਜੇ ਨਗਰ ਕੌਂਸਲ ਦਫਤਰ ਨੇੜੇ ਇਕੱਠ ਕਰਨ ਉਪਰੰਤ ਮੁੱਖ ਬਾਜ਼ਾਰਾਂ ਐਮਸੀ ਰੋਡ, ਕੋਠੀ ਰੋਡ, ਤਾਰਾ ਆਈਸ ਫੈਕਟਰੀ ਰੋਡ ਤੋਂ ਰੋਸ ਮਾਰਚ ਕਰਦਿਆਂ ਅੰਬੇਡਕਰ ਚੌਂਕ, ਚੰਡੀਗੜ੍ਹ ਚੌਂਕ, ਫੱਟੀ ਬਸਤਾ ਚੌਂਕ ਤੋਂ ਹੁੰਦੇ ਹੋਏ ਵਾਪਸ ਕਮੇਟੀ ਘਰ ਪਹੁੰਚ ਕੇ ਰੋਸ ਪ੍ਰਦਰਸ਼ਨ ਸਮਾਪਤ ਕੀਤਾ। ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਹੁਣ ਵੀ ਸਫ਼ਾਈ ਕਾਮਿਆਂ ਦੀ ਆਵਾਜ਼ ਨੂੰ ਅਣਸੁਣਿਆ ਕੀਤਾ ਜਾਂ ਉਨ੍ਹਾਂ ਦੇ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਤਾਂ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਫਾਈ ਸੇਵਕਾਂ ਅਤੇ ਕੱਚੇ ਮੁਲਾਜ਼ਮਾਂ ਦੇ ਹੱਕਾਂ ਦੀ ਲੜਾਈ ਨੂੰ ਹੋਰ ਮਜ਼ਬੂਤ ਕਰਨਾ ਇਨਸਾਨੀਅਤ ਸਭ ਤੋਂ ਵੱਡੀ ਸੇਵਾ ਹੈ। ਜੋ ਲੋਕ ਹਰ ਰੋਜ਼ ਸਾਡੀ ਸਿਹਤ, ਸਫ਼ਾਈ ਅਤੇ ਸਾਫ਼-ਸੁਥਰੇ ਵਾਤਾਵਰਨ ਲਈ ਆਪਣਾ ਯੋਗਦਾਨ ਪਾਉਂਦੇ ਹਨ। ਉਨ੍ਹਾਂ ਦੇ ਸੰਘਰਸ਼ ਦੇ ਸਮੇਂ ਉਨ੍ਹਾਂ ਦਾ ਸਾਥ ਦੇਣਾ ਸਾਡਾ ਨੈਤਿਕ ਅਤੇ ਸਮਾਜਿਕ ਫ਼ਰਜ਼ ਹੈ।£ ਉਨ੍ਹਾਂ ਆਸ ਪ੍ਰਗਟਾਈ ਕਿ ਪੰਜਾਬ ਸਰਕਾਰ ਜਲਦੀ ਹੀ ਸਕਾਰਾਤਮਕ ਕਦਮ ਚੁੱਕਦਿਆਂ ਸਫ਼ਾਈ ਕਾਮਿਆਂ ਦੀਆਂ ਜਾਇਜ਼ ਮੰਗਾਂ ਦਾ ਹੱਲ ਕਰੇਗੀ। ਤਾਂ ਜੋ ਉਹ ਮੁੜ ਆਪਣੇ ਫ਼ਰਜ਼ ਨਿਭਾਉਂਦੇ ਹੋਏ ਆਮ ਲੋਕਾਂ ਦੀ ਸੇਵਾ ਕਰ ਸਕਣਗੇ। ਪੁਲਿਸ ਨੇ ਕੀਤੇ ਸਖਤ ਸੁਰਖਿਆ ਪ੍ਰਬੰਧ ਪੰਜਾਬ ਬੰਦ ਦੇ ਮੱਦੇਨਜ਼ਰ ਨਵਾਂਸ਼ਹਿਰ ’ਚ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਐੱਸਐੱਸਪੀ ਤੁਸ਼ਾਰ ਗੁਪਤਾ, ਐੱਸਪੀ ਸਰਬਜੀਤ ਸਿੰਘ ਬਾਹੀਆ, ਡੀਐੱਸਪੀ ਪੰਕਜ ਸ਼ਰਮਾ ਦੀ ਅਗਵਾਈ ਹੇਠ ਐੱਸਐੱਚਓ ਅਤੇ ਪੁਲਿਸ ਪਾਰਟੀ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ। ਸੰਵੇਦਨਸ਼ੀਲ ਥਾਵਾਂ ਤੇ ਪੁਲਿਸ ਕਰਮਚਾਰੀ ਤਾਇਨਾਤ ਰਹੇ ਤੇ ਸਥਿਤੀ ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਖੁੱਲ੍ਹੀਆਂ ਰਹੀਆਂ ਦਵਾਈ ਦੀਆਂ ਦੁਕਾਨਾਂ ਅਤੇ ਹਸਪਤਾਲ ਨਵਾਂਸ਼ਹਿਰ ਚ ਪੰਜਾਬ ਬੰਦ ਦੇ ਦੌਰਾਨ ਦਵਾਈ ਦੀਆਂ ਦੁਕਾਨਾਂ ਤੇ ਹਸਪਤਾਲ, ਪੈਟਰੋਲ ਪੰਪ, ਸਕੂਟਰ ਮੋਟਰਸਾਇਕਲ ਰਿਪੇਅਰ, ਹਵਾ ਭਰਨ ਦੀਆਂ ਦੁਕਾਨਾਂ ਖੁਲ੍ਹੀਆਂ ਰਹੀਆਂ। ਜਦਕਿ ਸਾਰੇ ਰੇਹੜੀ ਅਤੇ ਫੜੀ ਵਾਲਿਆਂ ਵਲੋਂ ਵੀ ਇਸ ਬੰਦ ਵਿਚ ਪੂਰਣ ਸਹਿਯੋਗ ਦਿੱਤਾ ਗਿਆ। ਤਾਂ ਜੋ ਲੋਕਾਂ ਨੂੰ ਕਿਸੇ ਬਿਮਾਰ ਵਿਅਕਤੀ ਨੂੰ ਇਲਾਜ ਲਈ ਲਿਜਾਉਣ ਅਤੇ ਸਿਹਤ ਸਹੁਲਤਾਂ ਪ੍ਰਾਪਤ ਕਰਨ ਵਿਚ ਕਿਸੇ ਵੀ ਪ੍ਰਕਾਰ ਦੀ ਦਿੱਕਤ ਪੇਸ਼ ਨਾ ਆਵੇ। ਜਦਕਿ ਨਵਾਂਸ਼ਹਿਰ ਦੇ ਮੁੱਖ ਬਾਜ਼ਾਰਾਂ, ਕੋਠੀ ਰੋਡ, ਤਾਰਾ ਆਇਸ ਫੈਕਟਰੀ ਰੋਡ, ਗੀਤਾ ਭਵਨ ਰੋਡ, ਐਮਸੀ ਰੋਡ, ਰੇਲਵੇ ਰੋਡ, ਆਰੀਆ ਸਮਾਜ ਰੋਡ, ਸਲੋਹ ਰੋਡ, ਕੁਲਾਮ ਰੋਡ, ਚੰਡੀਗੜ੍ਹ ਰੋਡ ਸਮੇਤ ਹੋਰਨਾਂ ਇਲਾਕਿਆਂ ਵਿਚ ਸਾਰੀਆਂ ਦੁਕਾਨਾਂ ਸਾਰੇ ਦਿਨ ਲਈ ਬੰਦ ਰੱਖੀਆਂ ਗਈਆਂ। ਜ਼ਿਕਰਯੋਗ ਹੈ ਕਿ ਇਸ ਪੰਜਾਬ ਬੰਦ ਵਿਖੇ ਵਪਾਰ ਮੰਡਲ ਦੇ ਪ੍ਰਧਾਨ ਚਿੰਟੂ ਅਰੋੜਾ ਵੱਲੋਂ ਸਮੂਹ ਦੁਕਾਨਦਾਰਾਂ ਨੂੰ ਬੰਦ ਵਿਚ ਸਮਰਥਨ ਦਿੰਦਿਆਂ ਦੁਕਾਨਾਂ ਬੰਦ ਰੱਖਣ ਦੀ ਅਪੀਲ ਕੀਤੀ ਗਈ ਸੀ। ਖੁਲ੍ਹੇ ਰਹੇ ਸਕੂਲ ਤੇ ਕਾਲਜ, ਵਿਦਿਆਰਥੀ ਨਾ ਆਉਣ ਕਾਰਨ ਸਕੂਲਾਂ ’ਚ ਘੱਟੀ ਰੌਣਕ ਨਵਾਂਸ਼ਹਿਰ ਚ ਸਰਕਾਰੀ ਸਕੂਲ ਸਮੇਤ ਕਾਲਜ ਅਤੇ ਹੋਰ ਸਿੱਖਿਅਕ ਸੰਸਥਾਨ ਖੁਲ੍ਹੇ ਰਹੇ। ਪਰ ਪੰਜਾਬ ਬੰਦ ਦੀ ਕਾਲ ਨੂੰ ਦੇਖਦਿਆਂ ਜਿਆਦਾਤਰ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜਿਆ। ਜਿਸ ਕਾਰਨ ਪੰਜਾਬ ਬੰਦ ਦਾ ਅਸਰ ਸਕੂਲਾਂ ਵਿਚ ਦੇਖਣ ਨੂੰ ਮਿਲਿਆ। ਜਿਸ ਕਾਰਨ ਸਕੂਲਾਂ ਵਿਚ ਰੌਣਕ ਘੱਟੀ ਰਹੀ। ਮਾਪਿਆਂ ਦਾ ਕਹਿਣਾ ਸੀ ਕਿ ਜੇਕਰ ਸਫਾਈ ਸੇਵਕਾਂ, ਵਪਾਰੀਆਂ, ਭਰਾਤਰੀ ਜਥੇਬੰਦੀਆਂ ਸਮੇਤ ਹੋਰਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਪੰਜਾਬ ਬੰਦ ਦੌਰਾਨ ਸਕੂਲਾਂ ਅਤੇ ਕਾਲਜਾਂ ਨੂੰ ਬੰਦ ਰੱਖਣ ਦੀ ਅਪੀਲ ਕੀਤੀ ਸੀ ਤਾਂ ਪ੍ਰਸ਼ਾਸਨਿਕ ਅਫ਼ਸਰਾਂ ਨੂੰ ਵੀ ਇਸ ਤਹਿਤ ਸਕੂਲਾਂ, ਕਾਲਜਾਂ ਨੂੰ ਬੰਦ ਰਖਣ ਨੂੰ ਸਮਰਥਨ ਦੇਣਾ ਚਾਹੀਦਾ ਸੀ।