2027 ਦੀਆਂ ਚੋਣਾਂ 'ਚ ਪਾਰਟੀ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨਗੇ : ਸ਼ੁਕਾਰ, ਖ਼ਾਲਸਾ 2027 ਦੀਆਂ ਚੋਣਾਂ 'ਚ ਪਾਰਟੀ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨਗੇ-ਸ਼ੁਕਾਰ, ਖ਼ਾਲਸਾ
Publish Date: Thu, 02 Jul 2026 04:54 PM (IST)
Updated Date: Fri, 03 Jul 2026 04:05 AM (IST)
* ਸ਼੍ਰੋਮਣੀ ਅਕਾਲੀ ਦਲ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਕੀਤਾ ਸਨਮਾਨਿਤ 02ਐਨਐਸਆਰ09ਪੀ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੁਖਦੀਪ ਸਿੰਘ ਸ਼ੁਕਾਰ, ਜਥੇ. ਗੁਰਬਖਸ਼ ਸਿੰਘ ਖ਼ਾਲਸਾ ਮੈਂਬਰ ਐੱਸਜੀਪੀਸੀ ਨਵ ਨਿਯੁਕਤ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਅਤੇ ਸਿਰੋਪਾਓ ਨਾਲ ਸਨਮਾਨਿਤ ਕਰਦੇ ਹੋਏ। ਪੰਜਾਬੀ ਜਾਗਰਣ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਸ਼੍ਰੋਮਣੀ ਅਕਾਲੀ ਦਲ ਬਾਦਲ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਸੁਖਦੀਪ ਸਿੰਘ ਸ਼ਕਾਰ ਅਤੇ ਐੱਸਜੀਪੀਸੀ ਮੈਂਬਰ ਅਤੇ ਬੁਲਾਰਾ ਜਥੇ. ਗੁਰਬਖਸ਼ ਸਿੰਘ ਖ਼ਾਲਸਾ ਵੱਲੋਂ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ। ਉਨ੍ਹਾਂ ਨਵ ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਾਰਟੀ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾ ਅਨੁਸਾਰ ਇਹ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ। ਸ. ਸ਼ੁਕਾਰ ਤੇ ਸ. ਖ਼ਾਲਸਾ ਨੇ ਦੱਸਿਆ ਕਿ ਪਾਰਟੀ ਲਈ ਇਮਾਨਦਾਰੀ ਅਤੇ ਮਿਹਨਤ ਨਾਲ ਕੰਮ ਕਰਨ ਵਾਲੇ ਵਰਕਰਾਂ ਨੂੰ ਅਹੁਦੇਦਾਰੀਆਂ ਦੇ ਕੇ ਨਿਵਾਜਿਆ ਜਾਂਦਾ ਰਿਹਾ ਹੈ। ਹੁਣ ਇੰਨ੍ਹਾਂ ਅਹੁਦੇਦਾਰਾਂ ਵੱਲੋਂ ਹੋਰਨਾਂ ਵਰਕਰਾਂ ਨੂੰ ਆਪਣੇ ਨਾਲ ਜੋੜ ਕੇ ਪਿੰਡਾਂ ਵਿਚ ਵੀ ਪਾਰਟੀ ਦੀ ਮਜ਼ਬੂਤੀ ਲਈ ਇਕਜੁੱਟ ਹੋ ਕੇ ਕੰਮ ਕੀਤਾ ਜਾਵੇਗਾ ਤਾਂ ਜੋ 2027 ਦੀਆਂ ਚੋਣਾਂ ਵਿਚ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ਸਰਕਲ ਜਥੇਦਾਰਾਂ ਦੀ ਅਹਿਮ ਨਿਯੁਕਤੀਆਂ ਕੀਤੀਆਂ ਗਈਆਂ। ਜਿਸ ’ਚ ਬਲਦੇਵ ਕ੍ਰਿਸ਼ਨ ਸੋਗੀ ਨੂੰ ਨੌਰਾ ਜ਼ੋਨ ਤੋਂ, ਹਰਨੇਕ ਸਿੰਘ ਬੜਬਾ ਜਾਡਲਾ ਜ਼ੋਨ, ਪ੍ਰੀਤਪਾਲ ਸਿੰਘ ਕਰੀਮਪੁਰ ਲੰਗੜੋਆ ਜ਼ੋਨ, ਰਜਿੰਦਰ ਸਿੰਘ ਨੰਗਲ ਜੱਟਾਂ ਉੜਾਪੜ ਜੋਨ, ਕੁਲਵਿੰਦਰ ਸਿੰਘ ਕਾਜਮਪੁਰ ਉਸਮਾਨਪੁਰ ਜੋਨ, ਹਰਪ੍ਰੀਤ ਸਿੰਘ ਖਾਰਾ ਕਰਿਆਮ ਜੋਨ, ਮਹਿੰਦਰ ਸਿੰਘ ਢਿੱਲੋਂ ਸੇਖਾਂ ਮਜਾਰਾ, ਜਰਨੈਲ ਸਿੰਘ ਖ਼ਾਲਸਾ ਨਵਾਂਸ਼ਹਿਰ ਸ਼ਹਿਰੀ, ਮਨੋਹਰ ਸਿੰਘ ਦੁਪਾਲਪੁਰ ਦੁਪਾਲਪੁਰ ਜੋਨ, ਗੁਰਚਰਨ ਸਿੰਘ ਭਾਰਟਾ ਭਾਰਟਾ ਜੋਨ। ਇਸੇ ਤਰ੍ਹਾਂ ਸੀਨੀਅਰ ਮੀਤ ਪ੍ਰਧਾਨ ਵੱਜੋਂ ਤਕਦੀਰ ਸਿੰਘ ਭੌਰਾ, ਗੁਰਮੀਤ ਸਿੰਘ ਭਾਰਟਾ ਖੁਰਦ, ਜਰਨੈਲ ਸਿੰਘ ਪੱਲੀਆਂ, ਅਮਨਦੀਪ ਸਿੰਘ ਮਝੂਰ ਨਿਯੁਕਤ ਕੀਤੇ ਗਏ। ਜਨਰਲ ਸਕੱਤਰ ਵੱਜੋਂ ਮਨਦੀਪ ਸਿੰਘ ਭੌਰਾ, ਸਕੱਤਰ ਜਨਰਲ ਯੂਥ ਵਿੰਗ ਗੁਰਦੀਪ ਸਿੰਘ ਬੜਵਾ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਦਿਨੇਸ਼ ਕੁਮਾਰ ਕਰੀਹਾ ਜ਼ਿਲ੍ਹਾ ਪ੍ਰਧਾਨ ਐੱਸਪੀ ਵਿੰਗ, ਭੁਪਿੰਦਰ ਪਾਲ ਸਿੰਘ ਜਾਡਲਾ ਪ੍ਰਧਾਨ ਦੋਆਬਾ ਜੋਨ ਬੀਸੀ ਵਿੰਗ, ਤਾਰਾ ਸਿੰਘ ਸ਼ੇਖੂਪੁਰ, ਗੁਰਜਿੰਦਰ ਸਿੰਘ ਦੌਲਤਪੁਰ, ਬਲਵੀਰ ਸਿੰਘ ਨੰਗਲ ਜੱਟਾਂ, ਪਰਮ ਸਿੰਘ ਖ਼ਾਲਸਾ ਕੌਂਸਲਰ, ਹਰਦੀਪ ਸਿੰਘ ਕੋਟ ਰਾਂਝਾ, ਹਰਜੀਤ ਸਿੰਘ ਸ਼ੇਖੂਪੁਰ ਆਦਿ ਹਾਜ਼ਰ ਸਨ। ਇਸ ਮੌਕੇ ਚੁਣੇ ਗਏ ਅਹੁਦੇਦਾਰਾਂ ਨੇ ਪਾਰਟੀ ਹਾਈਕਮਾਂਡ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਪਾਰਟੀ ਵੱਲੋਂ ਸੌਂਪੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ।